Monday , 19 August 2019
Breaking News
You are here: Home » PUNJAB NEWS » ਮੁੱਖ ਮੰਤਰੀ ਵੱਲੋਂ ਆਈ.ਟੀ.ਸੀ. ਦੇ ਚੇਅਰਮੈਨ ਅਤੇ ਕਾਰੋਬਾਰੀ ਦਿੱਗਜ਼ ਵਾਈ.ਸੀ. ਦਵੇਸ਼ਵਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਆਈ.ਟੀ.ਸੀ. ਦੇ ਚੇਅਰਮੈਨ ਅਤੇ ਕਾਰੋਬਾਰੀ ਦਿੱਗਜ਼ ਵਾਈ.ਸੀ. ਦਵੇਸ਼ਵਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਕ ਦੇ ਕਾਰੋਬਾਰੀ ਦਿੱਗਜ਼ ਅਤੇ ਆਈ.ਟੀ.ਸੀ. ਦੇ ਚੇਅਰਮੈਨ ਵਾਈ.ਸੀ. ਦਵੇਸ਼ਵਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਨੇ ਸ਼ਨਿਚਰਵਾਰ ਨੂੰ ਆਖਰੀ ਸਾਹ ਲਿਆ।ਸ੍ਰੀ ਦਵੇਸ਼ਵਰ ਨੂੰ ਵਿਸ਼ਵ ਪ੍ਰਸਿੱਧ ਪੰਜਾਬੀ ਉੱਦਮੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਈ.ਟੀ.ਸੀ. ਨੂੰ ਦੁਨੀਆਂ ਦੀ ਨਾਮੀਂ ਕੰਪਨੀ ਵਜੋਂ ਪਹਿਚਾਣ ਦਿਵਾਈ ਅਤੇ ਖਪਤਕਾਰ ਵਸਤਾਂ ਦੇ ਕਾਰੋਬਾਰ, ਹੋਟਲ, ਕਾਗਜ਼ ਤੇ ਪੈਕਿੰਗ ਅਤੇ ਖੇਤੀ-ਵਪਾਰ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਗੱਡੇ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਵੇਸ਼ਵਰ ਵੱਲੋਂ ਕਪੂਰਥਲਾ ਵਿੱਚ 1500 ਕਰੋੜ ਦੀ ਲਾਗਤ ਨਾਲ ਇੰਟੇਗ੍ਰੇਟਿਡ ਫੂਡ ਪਾਰਕ ਸਥਾਪਤ ਕਰਨ ਦੇ ਕੀਤੇ ਨਿੱਜੀ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜਿਸ ਨਾਲ ਸੂਬੇ ਦੇ ਖੇਤੀ-ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਦਵੇਸ਼ਵਰ ਦੇ ਤੁਰ ਜਾਣ ਨਾਲ ਮੁਲਕ ਇਕ ਅਗਾਂਹਵਧੂ ਉੱਦਮੀ ਅਤੇ ਮਿਸਾਲੀ ਵਪਾਰਕ ਸ਼ਖਸੀਅਤ ਤੋਂ ਵਾਂਝਾ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਵਪਾਰ ਜਗਤ ‘ਚ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਰਨਾ ਬਹੁਤ ਮੁਸ਼ਕਲ ਹੈ।ਦੁਖੀ ਪਰਿਵਾਰ ਅਤੇ ਸਾਕ-ਸਨੇਹੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ।

Comments are closed.

COMING SOON .....


Scroll To Top
11