Monday , 27 May 2019
Breaking News
You are here: Home » PUNJAB NEWS » ਮੁੱਖ ਚੋਣ ਅਫ਼ਸਰ ਵੱਲੋਂ ਸਰਕਾਰੀ ਅਤੇ ਨਿੱਜੀ ਬੱਸ ਮਾਲਕਾਂ ਨੂੰ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿਤ ਐਡਵਾਇਜ਼ਰੀ ਜਾਰੀ

ਮੁੱਖ ਚੋਣ ਅਫ਼ਸਰ ਵੱਲੋਂ ਸਰਕਾਰੀ ਅਤੇ ਨਿੱਜੀ ਬੱਸ ਮਾਲਕਾਂ ਨੂੰ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿਤ ਐਡਵਾਇਜ਼ਰੀ ਜਾਰੀ

ਚੰਡੀਗੜ੍ਹ, 20 ਅਪ੍ਰੈਲ- ਮੁਖ ਚੋਣ ਅਫ਼ਸਰ, ਪੰਜਾਬ, ਡਾ. ਐਸ ਕਰੁਣਾ ਰਾਜੂ ਨੇ ਪ੍ਰਮੁਖ ਸਕਤਰ ਟਰਾਂਸਪੋਰਟ, ਪੰਜਾਬ ਸਰਕਾਰ ਨੂੰ ਸਰਕਾਰੀ ਅਤੇ ਨਿਜੀ ਬਸ ਸਰਵਿਸ ਪ੍ਰੋਵਾਈਡਰਾਂ ਨੂੰ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿਤ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਇਸ ਸਬੰਧ ਵਿਚ ਮੁਖ ਚੋਣ ਅਫ਼ਸਰ, ਪੰਜਾਬ, ਡਾ. ਐਸ ਕਰੁਣਾ ਰਾਜੂ ਨੇ ਪ੍ਰਮੁਖ ਸਕਤਰ ਟਰਾਂਸਪੋਰਟ, ਪੰਜਾਬ ਸਰਕਾਰ ਨੂੰ ਸਰਕਾਰੀ ਅਤੇ ਨਿਜੀ ਬਸ ਸਰਵਿਸ ਪ੍ਰੋਵਾਈਡਰਾਂ ਨੂੰ ਲੋਕ ਸਭਾ ਚੋਣਾਂ 2019 ਦੇ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿਤ ਸਲਾਹ ਜਾਰੀ ਕਰਨ ਲਈ ਪਤਰ ਲਿਖਿਆ ਗਿਆ ਹੈ। ਪਤਰ ਵਿਚ ਡਾ. ਰਾਜੂ ਨੇ ਕਿਹਾ ਹੈ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਇਕ ਸਮਾਨ ਮੌਕੇ ਉਪਲਬਧ ਕਰਵਾਉਣ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਖਰਚਿਆਂ ਦੀ ਨਿਗਰਾਨੀ ਲਈ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹਨਾਂ ਹਦਾਇਤਾਂ ਨੂੰ ਧਿਆਨ ਵਿਚ ਰਖਦੇ ਹੋਏ ਬਹੁਤ ਸਾਰੀਆਂ ਖਰਚ-ਨਿਗਰਾਨ ਟੀਮਾਂ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿਚ ਚੋਣ ਜ਼ਾਬਤੇ ਐਲਾਨ ਵਾਲੇ ਦਿਨ ਤੋਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਕਈ ਵਾਰ ਬਸਾਂ ਵਿਚ ਨਕਦੀ ਅਤੇ ਹੋਰ ਵਸਤਾਂ ਵਡੇ ਪਧਰ ਤੇ ਇਕ ਥਾਂ ਤੋਂ ਦੂਜੇ ਥਾਂ ਤੇ ਲਿਜਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਸਾਂ ਦੀ ਜਾਂਚ ਲਈ ਕਈ ਥਾਵਾਂ ਤੇ ਨਾਕੇ ਲਗਾਏ ਗਏ ਹਨ। ਨਾਕੇ ਦੌਰਾਨ ਜੇਕਰ ਕਿਸੇ ਬਸ ਵਿਚੋਂ ਬਿਨ੍ਹਾਂ ਲੋੜੀਂਦੀ ਦਸਤਾਵੇਜਾਂ ਤੋਂ ਨਕਦੀ, ਵਿਦੇਸ਼ੀ ਕਰੰਸੀ, ਗੈਰਕਾਨੂੰਨੀ ਹਥਿਆਰ, ਸਮਾਨ, ਸੋਨਾ, ਚਾਂਦੀ ਜਾਂ ਕੋਈ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਤਾਂ ਇਸ ਸਥਿਤੀ ਵਿਚ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੋ ਜਿਹੀ ਸਥਿਤੀ ਨੂੰ ਟਾਲਣ ਲਈ ਬਸ ਓਪਰੇਟਰਾਂ ਨੂੰ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਬਸ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਸ ਸੰਚਾਲਨ ਲਈ ਲਗਾਏ ਗਏ ਡਰਾਈਵਰ, ਕੰਡਕਟਰ ਅਤੇ ਹੋਰ ਹੈਲਪਰਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾ ਨਾ ਵਾਪਰੇ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਨਾਲ ਬਸ ਸੰਸਥਾ ਦਾ ਨਾਮ ਅਤੇ ਚੋਣ ਮਾਹੌਲ ਖਰਾਬ ਹੁੰਦਾ ਹੈ ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਤਰ੍ਹਾਂ ਦੀ ਕੋਈ ਗੈਰਕਾਨੂੰਨੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਾਨੂੰਨ ਜਿਵੇਂ ਮੋਟਰ ਵਹੀਕਲ, ਆਰਮਜ਼ ਐਕਟ, ਐਕਸਾਇਜ਼ ਐਕਟ, ਆਈ.ਪੀ.ਸੀ, ਕਰੰਸੀ ਸਬੰਧੀ ਕਾਨੂੰਨ ਅਧੀਨ ਕਾਰਵਾਈ ਕੀਤੀ ਜਾਵੇਗੀ। ਮੁਖ ਚੋਣ ਅਧਿਕਾਰੀ ਨੇ ਬਸ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਸਹਿਜੇ ਹੀ ਲੋਕਾਂ ਨੂੰ ਉਪਲਬਧ ਕਰਵਾਉਂਦੇ ਰਹਿਣ। ਉਹਨਾਂ ਨੇ ਸਰਕਾਰੀ ਅਤੇ ਨਿਜੀ ਬਸ ੳਪਰੇਟਰਾਂ ਤੋਂ 2019 ਦੇ ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਸਹਿਯੋਗ ਦੀ ਮੰਗ ਕੀਤੀ।

Comments are closed.

COMING SOON .....


Scroll To Top
11