Sunday , 19 January 2020
Breaking News
You are here: Home » PUNJAB NEWS » ਮੁਹਾਲੀ ‘ਚ ਸਫ਼ਾਈ ਵਿਵਸਥਾ ਲਈ ਪਹਿਲੀ ਦਫ਼ਾ ‘ਬੀਟ ਪ੍ਰਣਾਲੀ’ ਸ਼ੁਰੂ

ਮੁਹਾਲੀ ‘ਚ ਸਫ਼ਾਈ ਵਿਵਸਥਾ ਲਈ ਪਹਿਲੀ ਦਫ਼ਾ ‘ਬੀਟ ਪ੍ਰਣਾਲੀ’ ਸ਼ੁਰੂ

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ ਉਦਘਾਟਨ

ਐਸ.ਏ.ਐਸ. ਨਗਰ, 15 ਜਨਵਰੀ (ਧੱਮੀ ਸ਼ਰਮਾ)- ਸੂਬੇ ਭਰ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਸ਼ਹਿਰ ਮੁਹਾਲੀ ਵਿੱਚ ਹੁਣ ਸਫ਼ਾਈ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪਹਿਲੀ ਦਫ਼ਾ ‘ਬੀਟ ਪ੍ਰਣਾਲੀ’ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਈ.ਐਸ.ਆਈ. ਫ਼ੇਜ਼ 7 ਇੰਡਸਟਰੀਅਲ ਏਰੀਆ ਅੱਗੇ ਤੋਂ ਕੀਤਾ। ਇਸ ਮੌਕੇ ਸ. ਸਿੱਧੂ ਨੇ ਦੱਸਿਆ ਕਿ ਇਸ ਨਿਵੇਕਲੀ ‘ਬੀਟ ਪ੍ਰਣਾਲੀ’ ਤਹਿਤ ਇੰਡਸਟਰੀਅਲ ਏਰੀਆ ਫ਼ੇਜ਼-7 ਵਿੱਚ ਸੱਤ ਅਤੇ ਇੰਡਸਟਰੀਅਲ ਏਰੀਆ ਫ਼ੇਜ਼ 8 ਵਿੱਚ ਚਾਰ ਬੀਟਾਂ ਬਣਾਈਆਂ ਗਈਆਂ ਹਨ। ਇਸ ਤਹਿਤ ਹਰੇਕ ਬੀਟ ਵਿੱਚ ਇਕ ਕਿਲੋਮੀਟਰ ਦਾ ਏਰੀਆ ਬਣਾ ਕੇ ਇਕ ਵਿਅਕਤੀ ਨੂੰ ਇਸ ਦੀ ਸਫ਼ਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਹ ਵਿਅਕਤੀ ਸਬੰਧਤ ਥਾਂ ਉਤੇ ਪਹੁੰਚਣ ਤੋਂ ਬਾਅਦ ਮੋਬਾਈਲ ਉਤੇ ਫੋਟੋ ਖਿੱਚ ਕੇ ਭੇਜੇਗਾ, ਜਿਸ ਤੋਂ ਬਾਅਦ ਉਸ ਦੀ ਹਾਜ਼ਰੀ ਲੱਗੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨਾਲ ਜਿੱਥੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣੇਗੀ, ਉਥੇ ਸਫ਼ਾਈ ਵਿਵਸਥਾ ਉਤੇ ਵੀ ਤਿੱਖੀ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੰਡਸਟਰੀਅਲ ਏਰੀਆ ਫ਼ੇਜ਼ 7 ਵਿੱਚ ਸੱਤ ਅਤੇ ਇੰਡੀਸਟਰੀਅਲ ਏਰੀਆ 8 ਵਿੱਚ ਚਾਰ ਬੀਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਨਅਤਕਾਰਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸਫ਼ਾਈ ਲਈ ਬੀਟ ਪ੍ਰਣਾਲੀ ਸ਼ੁਰੂ ਕੀਤੀ ਜਾਵੇ, ਜਿਸ ਨੂੰ ਅੱਜ ਬੂਰ ਪਿਆ ਹੈ। ਇਸ ਮਗਰੋਂ ਸ. ਸਿੱਧੂ ਨੇ ਈ.ਐਸ.ਆਈ. ਹਸਪਤਾਲ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਹੁਕਮ ਦਿੱਤੇ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਮਿਸ਼ਨਰ ਨਗਰ ਨਿਗਮ ਕਮਲ ਗਰਗ, ਸਕੱਤਰ ਨਗਰ ਨਿਗਮ ਰੰਜੀਵ ਕੁਮਾਰ, ਐਸ.ਡੀ.ਓ. ਸੁਖਵਿੰਦਰ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਹਰਬੰਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਉੱਘੇ ਸਨਅਤਕਾਰ ਸੰਜੀਵ ਵਸ਼ਿਸ਼ਟ, ਅਨੁਰਾਗ ਅਗਰਵਾਲ, ਬੀ.ਐਲ. ਗੋਇਲ, ਰਾਜੀਵ ਗੁਪਤਾ, ਰਮੇਸ਼ ਚਾਵਲਾ, ਕੇਵਲ ਸੰਧੂ, ਵਿਕਾਸ ਕੌਸ਼ਲ ਅਤੇ ਮੁਕੇਸ਼ ਬਾਂਸਲ ਹਾਜ਼ਰ ਸਨ।

Comments are closed.

COMING SOON .....


Scroll To Top
11