Monday , 16 July 2018
Breaking News
You are here: Home » BUSINESS NEWS » ਮੁਲਾਜ਼ਮਾਂ ’ਤੇ ਪਾਏ 200 ਰੁਪਏ ਦੇ ਬੌਝ ਨੂੰ ਤੁਰੰਤ ਵਾਪਿਸ ਲਵੇ ਸਰਕਾਰ : ਸਮੂਹ ਮੁਲਾਜ਼ਮ

ਮੁਲਾਜ਼ਮਾਂ ’ਤੇ ਪਾਏ 200 ਰੁਪਏ ਦੇ ਬੌਝ ਨੂੰ ਤੁਰੰਤ ਵਾਪਿਸ ਲਵੇ ਸਰਕਾਰ : ਸਮੂਹ ਮੁਲਾਜ਼ਮ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਡਰੇਨੇਜ਼ ਵਿਭਾਗ ਇੰਪਲਾਇਜ਼ ਯੂਨੀਅਨ ਬ੍ਰਾਂਚ ਰੂਪਨਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਮੁਲਾਜ਼ਮਾਂ ਦੁਆਰਾਂ ਆਪਣੀਆਂ ਮੰਗਾਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਉਹਨਾਂ ਸਰਕਾਰ ਵਲੋਂ ਮੁਲਾਜ਼ਮਾਂ ਉਤੇ 200 ਰੁਪਏ ਦਾ ਜਿਹੜਾ ਬੌਝ ਪਾਇਆ ਉਸ ਫੈਂਸਲੇ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੋ ਸਾਲ ਦੀਆਂ ਡੀ ਏ ਦੀਆਂ ਕਿਸ਼ਤਾਂ ਦਾ ਪਿਛਲਾ ਬਕਾਇਆ ਨਹੀਂ ਦਿੱਤਾ ਗਿਆ ਅਤੇ ਮੁਲਾਜ਼ਮਾਂ ਦਾ ਡੀ ਏ ਏਰੀਅਰ ਦਾ ਇਕ ਕਿਸ਼ਤ ਦਾ ਬਕਾਇਆ ਵੀ ਅਜੇ ਤੱਕ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਵਰਦੀਆਂ ਦੇ ਬਿੱਲ ਵੀ ਸਮੇਂ ਸਿਰ ਨਹੀਂ ਮਿਲਦੇ, ਬੱਚਿਆਂ ਦੇ ਵਿਆਹ ਲਈ ਜੀ ਪੀ ਐਫ ਸਮੇਂ ਸਿਰ ਨਹੀਂ ਦਿੱਤਾ ਜਾਂਦਾ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਸੈਣੀ, ਜਨ ਸਕੱਤਰ ਹਰਮੇਸ਼ ਸਿੰਘ ਬਣੀ, ਚੇਅਰਮੈਨ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ, ਗੱਜਣ ਸਿੰਘ, ਅਮਰਜੀਤ ਸਿੰਂਘ, ਐਡੀਟਰ ਰਾਮਪਾਲ ਦੁਬੇਟਾ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11