Monday , 20 January 2020
Breaking News
You are here: Home » HEALTH » ਮੁਢੱਲੀ ਸਿਹਤ ਸਹਾਇਤਾ ਵਿਸ਼ੇ ‘ਤੇ ਐਸ ਡੀ ਐਮ ਦਫਤਰ ਵਿਖੇ ਲਗਾਇਆ ਸੈਮੀਨਾਰ।

ਮੁਢੱਲੀ ਸਿਹਤ ਸਹਾਇਤਾ ਵਿਸ਼ੇ ‘ਤੇ ਐਸ ਡੀ ਐਮ ਦਫਤਰ ਵਿਖੇ ਲਗਾਇਆ ਸੈਮੀਨਾਰ।

ਸ੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਉਪ ਮੰਡਲ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਮੁੱਢਲੀ ਸਿਹਤ ਸਹਾਇਤਾ ਦੇਣ ਬਾਰੇ ਜਾਗਰੂਕ ਕਰਨ ਲਈ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ. ਜਿਸ ਵਿੱਚ ਇਸ ਬਾਰੇ ਤਕਨੀਕੀ ਮਾਹਿਰ ਗੁਰਸੋਹਣ ਸਿੰਘ ਨੇ ਇਹਨਾਂ ਕਰਮਚਾਰੀਆਂ ਨੂੰ ਫਸਟ ਏਡ ਸਹਾਇਤਾ ਬਾਰੇ ਤੁਰੰਤ ਲੋੜੀਦੀ ਕਾਰਵਾਈ ਕਰਨ ਦੇ ਗੁਰ ਦੱਸੇ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲ ਦਫਤਰ, ਬਲਾਕ ਵਿਕਾਸ ਤੇ ਪੰਚਾਇਤ ਦਫਤਰ, ਨਗਰ ਕੋਂਸਲ ਦਫਤਰ ਅਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਨੂੰ ਅਚਾਨਕ ਹੋਏ ਹਾਦਸੇ, ਸੜਕੀ ਹਾਦਸੇ, ਕੁਦਰਤੀ ਆਫਤ, ਹੜਹਾਂ ਆਦਿ ਦੀ ਸਥਿਤੀ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਤੁਰੰਤ ਮੁਢੱਲੀ ਸਿਹਤ ਸਹਾਇਤਾ ਦੇਣ ਬਾਰੇ ਵਿਸੇ ਤੇ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਇਨਸਾਨ ਦੇ ਸਰੀਰ ਵਿੱਚ ਅਚਾਨਕ ਹੋਏ ਕਿਸੇ ਘਟਨਾ ਕਰ?ਮ, ਹਾਟ-ਅਟੈਕ, ਅਧਰੰਗ, ਅੱਗ ਨਾਲ ਜਖਮੀ ਹੋਣ, ਪਾਣੀ ਵਿੱਚ ਡੁੱਬਣ, ਮਿਰਗੀ ਦਾ ਦੋਰਾ ਆਦਿ ਪੈਣ ਦੀ ਸਥਿਤੀ ਵਿੱਚ ਤੁਰੰਤ ਲੋੜੀਦੀ ਸਹਾਇਤਾ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਗਈ. ਮਾਹਿਰਾਂ ਵਲੋਂ ਦਿੱਤੀ ਗਈ ਇਸ ਜਾਣਕਾਰੀ ਨੂੰ ਇਹਨਾਂ ਸਾਰੇ ?ਿਭਾਗਾਂ ਦੇ ਕਰਮਚਾਰੀਆਂ ਨੇ ਧਿਆਨ ਪੂਰਵਕ ਸੁਣਿਆ ਤੇ ਸਮਝਿਆ. ਬਹੁਤ ਸਾਰੇ ਕਰਮਚਾਰੀ ਨੇ ਤੇਜੀ ਨਾਲ ਬਦਲਣ ਵਾਲੇ ਘਟਨਕਰ?ਮ ਬਾਰੇ ਆਪਣੇ ਸਵਾਲ ਵੀ ਮਾਹਿਰਾ ਨਾਲ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਐਸ ਡੀ ਐਮ ਮੈਡਮ ਕਨੂ ਗਰਗ ਨੇ ਕਿਹਾ ਕਿ ਅਚਾਨਕ ਵਾਪਰੇ ਕਿਸੇ ਹਾਦਸੇ ਜਾਂ ਘਟਨਕਰਮ ਨਾਲ ਪਰ?ਭਾਵਿੱਤ ਇਨਸਾਨ ਨੂੰ ਤੁਰੰਤ ਫਸਟ ਏਡ ਦੇਣ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ. ਉਹਨਾਂ ਕਿਹਾ ਕਿ ਸਮੇਂ ਸਿਰ ਮਿਲਣ ਵਾਲੀ ਢੁਕੱਵੀਂ ਸਹਾਇਤਾ ਨਾਲ ਕੀਮਤੀ ਜਾਨਾਂ ਬਚ ਜਾਂਦੀਆਂ ਹਨ ਪਰ?ੰਤੂ ਅਕਸਰ ਹੀ ਜਾਣਕਾਰੀ ਦੀ ਅਣਹੋਂਦ ਕਾਰਨ ਕਈ ਵਾਰ ਹਾਦਸੇ ਦਾ ਸ਼ਿਕਾਰ ਵਿਅਕਤੀ ਢੁਕੱਵੀਂ ਤੇ ਲੋੜੀਦੀ ਸਹਾਇਤਾ ਨਾ ਮਿਲਣ ਸਕਣ ਕਾਰਨ ਆਪਣੀ ਜਾਨ ਗੂਆ ਦਿੰਦਾ ਹੈ ਅਸੀਂ ਇਹ ਉਪਰਾਲਾ ਅੱਜ ਇਸਲਈ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਤੋਂ ਇਸਦੀ ਸੁਰੂਆਤ ਕੀਤੀ ਗਈ ਹੈ ਅਤੇ ਆਸ ਹੈ ਕਿ ਇਸਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਰਮਚਾਰੀਆਂ ਨੂੰ ਕਿਹਾ ਕਿ ਜਿਥੇ ਉਹ ਲੋੜ ਪੈਣ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਰ?ਭਾਵਿੱਤ ਵਿਅਕਤੀ ਦੀ ਮਦਦ ਕਰਨ ਉਥੇ ਆਪਣੀ ਨਜਦੀਕੀ ਸਾਥੀਆਂ ਨਾਲ ਵੀ ਇਸ ਵਿਸੇ ਤੇ ਵਿਚਾਰ ਵਟਾਂਦਾਰਾ ਕਰਨ. ਇਸ ਸੈਮੀਨਾਰ ਉਪਰੰਤ ਕਰਮਚਾਰੀਆ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਬਹੁਤ ਜਾਣਕਾਰੀ ਮਿਲੀ ਹੈ ਅਤੇ ਲੋੜ ਪੈਣ ਤੇ ਪੂਰੀ ਸਾਵਧਾਨੀ ਨਾਲ ਕਿਸੇ ਪਰ?ਭਾਵਿੱਤ ਵਿਅਕਤੀ ਦੀ ਮਦਦ ਕੀਤੀ ਜਾ ਸਕੇਗੀ।

Comments are closed.

COMING SOON .....


Scroll To Top
11