Wednesday , 19 December 2018
Breaking News
You are here: Home » haryana news » ਮੁਖ ਮੰਤਰੀ ਹਰਿਆਣਾ ਵੱਲੋਂ ਸੈਨਾ ਝੰਡਾ ਦਿਵਸ ’ਤੇ ਸੂਬਾ ਵਾਸੀਆਂ ਨੂੰ ਵਧਾਈ

ਮੁਖ ਮੰਤਰੀ ਹਰਿਆਣਾ ਵੱਲੋਂ ਸੈਨਾ ਝੰਡਾ ਦਿਵਸ ’ਤੇ ਸੂਬਾ ਵਾਸੀਆਂ ਨੂੰ ਵਧਾਈ

ਚੰਡੀਗੜ, 6 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਵਧਾਈ ਦਿੰਦੇ ਹੋਏ ਇਸ ਦਿਨ ‘ਤੇ ਲੋਕਾਂ ਨੂੰ ਝੰਡੇ ਲੈ ਕੇ ਵਧ ਤੋਂ ਵਧ ਰਕਮ ਦਾ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ? ਉਨਾਂ ਦਸਿਆ ਕਿ ਇਹ ਰਕਮ ਦੇਸ਼ ਦੇ ਵੀਰ ਸੈਨਿਕਾਂ ਦੀ ਭਲਾਈ ਵਿਚ ਕੰਮ ਆਵੇਗੀ। ਮੁਖ ਮੰਤਰੀ ਨੇ ਕਿਹਾ ਕਿ 7 ਦਸੰਬਰ ਦਾ ਦਿਨ ਪੂਰੇ ਦੇਸ਼ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਦੇ ਚੌਕਸ ਸੈਨਿਕਾਂ ਦੇ ਨਾ ਭੁਲਣ ਵਾਲੇ ਬਲਿਦਾਨਾਂ ਅਤੇ ਸੇਵਾਵਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਉਣ ਦਾ ਮੌਕਾ ਹੈ। ਮੁਖ ਮੰਤਰੀ ਨੇ ਸੂਬਾ ਵਾਸੀਆਂ ਤੋਂ ਅਪੀਲ ਕੀਤੀ ਹੈ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ‘ਤੇ ਵਧ ਤੋਂ ਵਧ ਰਕਮ ਦਾ ਯੋਗਦਾਨ ਦੇ ਕੇ ਦੇਸ਼ ਦੇ ਵੀਰ ਸੈਨਿਕਾਂ ਦੀ ਭਲਾਈ ਦੇ ਕੰਮ ਵਿਚ ਆਪਣਾ ਵਡਮੁਲਾ ਯੋਗਦਾਨ ਜ਼ਰੂਰ ਦੇਣ।

Comments are closed.

COMING SOON .....


Scroll To Top
11