Sunday , 19 January 2020
Breaking News
You are here: Home » PUNJAB NEWS » ਮੀਂਹ ਨਾਲ ਗਰੀਬ ਔਰਤ ਦੇ ਮਕਾਨ ਦੀ ਡਿੱਗੀ ਛੱਤ

ਮੀਂਹ ਨਾਲ ਗਰੀਬ ਔਰਤ ਦੇ ਮਕਾਨ ਦੀ ਡਿੱਗੀ ਛੱਤ

ਬਰੇਟਾ, 13 ਦਸੰਬਰ (ਰੀਤਵਾਲ)- ਬੀਤੀਂ ਸ਼ਾਮ ਤੋਂ ਰੁਕ ਰੁਕ ਕੇ ਪੈ ਰਹੀਂ ਬਾਰਿਸ਼ ਕਾਰਨ ਪਿੰਡ ਕੁਲਰੀਆਂ ਵਿਖੇ ਇੱਕ ਗਰੀਬ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਰੀਆਂ ਦੇ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਰਹਿਣ ਵਾਲੀ ਔਰਤ ਸੰਤਰੋ ਕੌਰ ਦੇ ਮਕਾਨ ਦੀ ਛੱਤ ਮੀਂਹ ਨਾਲ ਡਿੱਗ ਗਈ ਹੈ ।ਜਿਸ ਨਾਲ ਉਸ ਦੇ ਘਰ ਵਿੱਚ ਪਿਆ ਸਮਾਨ ਮਲਬੇ ਹੇਠ ਦੱਬ ਗਿਆ ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।ਉਨਾਂ ਦੱਸਿਆ ਕਿ ਇਸ ਔਰਤ ਕੋਲ ਰਹਿਣ ਲਈ ਇੱਕ ਕਮਰਾ ਸੀ ।ਜਿਸ ਤੋਂ ਹੁਣ ਉਹ ਬੇਸਹਾਰਾ ਹੋ ਗਈ ਹੈ ।ਸਰਪੰਚ ਅਤੇ ਪਿੰਡ ਦੇ ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਔਰਤ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ ਦੇ ਰਹਿਣ ਦਾ ਮੁੜ ਵਸੇਬਾ ਹੋ ਸਕੇ ।

Comments are closed.

COMING SOON .....


Scroll To Top
11