Sunday , 19 January 2020
Breaking News
You are here: Home » NATIONAL NEWS » ਮਿਜ਼ਾਇਲ ਹਮਲੇ ‘ਚ 20 ਅਮਰੀਕੀ ਫ਼ੌਜੀਆਂ ਸਣੇ 80 ਮਾਰੇ-ਈਰਾਨ ਦਾ ਦਾਅਵਾ

ਮਿਜ਼ਾਇਲ ਹਮਲੇ ‘ਚ 20 ਅਮਰੀਕੀ ਫ਼ੌਜੀਆਂ ਸਣੇ 80 ਮਾਰੇ-ਈਰਾਨ ਦਾ ਦਾਅਵਾ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਈਰਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਮਿਸਾਇਲ ਹਮਲੇ ‘ਚ 20 ਅਮਰੀਕੀ ਫ਼ੌਜੀਆਂ ਸਣੇ 80 ਹਲਾਕ ਹੋ ਗਏ ਹਨ। ਖ਼ਬਰਾਂ ਅਨੁਸਾਰ ਇਰਾਕ ‘ਚ 2 ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਇਹ ਹਮਲਾ ਈਰਾਨ ਨੇ ਕੀਤਾ ਹੈ। ਇਸ ਹਮਲੇ ਤੋਂ ਬਾਅਦ ਈਰਾਨੀ ਮੀਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ – ‘ਈਰਾਨੀ ਹਮਲੇ ‘ਚ 80 ਅਮਰੀਕੀ ਦਹਿਸ਼ਤਗਰਦ ਮਾਰੇ ਗਏ ਹਨ।’ ਮੰਗਲਵਾਰ ਦੇਰ ਰਾਤ ਈਰਾਨ ਨੇ ਇਰਾਕ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਇੱਕ ਦਰਜਨ ਬੈਲਿਸਟਿਕ ਮਿਸਾਇਲਾਂ ਨਾਲ ਹਮਲਾ ਕੀਤਾ। ਦੂਜੇ ਪਾਸੇ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਚਲਦਿਆਂ ਈਰਾਨ ਦੀ ਰਾਜਧਾਨ ਤਹਿਰਾਨ ਸਥਿਤ ਇਮਾਮ ਖੁਮੈਨੀ ਕੌਮਾਂਤਰੀ ਹਵਾਈ ਅੱਡੇ ਕੋਲ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਯੂਕਰੇਨ ਦਾ ਸੀ ਤੇ ਉਸ ਵਿੱਚ ਸਵਾਰ ਸਾਰੇ 170 ਯਾਤਰੀ ਮਾਰੇ ਗਏ।

Comments are closed.

COMING SOON .....


Scroll To Top
11