Wednesday , 19 December 2018
Breaking News
You are here: Home » PUNJAB NEWS » ਮਿਲਟਰੀ ਲਿਟਰੇਚਰ ਫੈਸਟੀਵਲ-2018 ਦਾ ਆਗਾਜ਼ ਅੱਜ ਤੋਂ

ਮਿਲਟਰੀ ਲਿਟਰੇਚਰ ਫੈਸਟੀਵਲ-2018 ਦਾ ਆਗਾਜ਼ ਅੱਜ ਤੋਂ

ਰਾਜਪਾਲ ਪੰਜਾਬ ਲੇਕ ਕਲੱਬ ਵਿਖੇ ਕਰਨਗੇ ਉਦਘਾਟਨ

ਚੰਡੀਗੜ੍ਹ, 6 ਦਸੰਬਰ- ¦ਮੇ ਸਮੇਂ ਤੋਂ ਉਡੀਕੇ ਜਾ ਰਹੇ 3 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ(ਐਮਐਲਐਫ)-2018 ਦੇ ਉਦਘਾਟਨੀ ਸਮਾਰਹੋ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਲੇਕ ਕਲੱਬ ਵਿਖੇ ਹੋਣ ਵਾਲੇ ਇਸ ਫੈਸਟੀਵਲ ਦਾ ਰਸਮੀ ਉਦਾਘਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਕੀਤਾ ਜਾਵੇਗਾ। ਹਰ ਵਰਗ ਨੂੰ ਦਾਖਲੇ ਲਈ ਖੁੱਲ੍ਹੇ ਅਤੇ ਸਾਰੇ ਈਵੈਂਟਾਂ ਦੇ ਨਿਸ਼ੁਲਕ ਦਾਖਲੇ ਦੀ ਸਹੂਲਤ ਵਾਲਾ ਇਹ ਐਮਐਲਐਫ-2018 ਨੌਜਵਾਨਾਂ ਨੂੰ ਭਾਰਤੀ ਫੌਜ ਦੀ ਮਹਾਨ ਵਿਰਾਸਤ ਤੋਂ ਜਾਣੂ ਕਰਵਾਏਗਾ ਅਤੇ ਇਸ ਦੌਰਾਨ ਕਈ ਕਿਸਮ ਦੀਆਂ ਸ੍ਯਭਿਆਚਾਰਕ ਗਤੀਵਿਧੀਆਂ, ਪਕਵਾਨ ਅਤੇ ਲੋਕਾਂ ਲਈ ਵੱਖ ਮੁਕਾਬਲੇ ਵੀ ਕਰਵਾਏ ਜਾਣਗੇ। 7 ਤੋਂ 9 ਦਸੰਬਰ ਤੱਕ ਚੱਲਣ ਵਾਲੇ ਇਸ ਫੰੈਸਟੀਵਲ ਨੂੰ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀ.ਪੀ ਸਿੰਘ ਬਦਨੌਰ ਫੌਜ ਦੇ ਮਾਹਰ ਇਤਿਹਾਸਕਾਰਾਂ ਅਤੇ ਵੈਸਟਰਨ ਕਮਾਂਡ , ਭਾਰਤੀ ਫੌਜ ਦੇ ਸਾਂਝੇ ਯਤਨਾਂ ਤੇ ਸੁਹਿਰਦ ਪਲਿਕਦਮੀਆਂ ਸਦਕਾ ਆਯੋਜਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਾਕਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਪਹਿਲੇ ਦਿਨ ਦੀ ਸ਼ੁਰੂਆਤ ਫੌਜ ਦੇ ਇਤਿਹਾਸਕਾਰਾਂ ਅਤੇ ਮਾਹਰਾਂ ਵੱਲੋਂ ਜੋਸ਼ੀਲੇ ਸੈਸ਼ਨ ਨਾਲ ਹੋਵੇਗੀ ਅਤੇ ਫੌਜ ਦੀਆਂ ਯੁੱਧ ਕਲਾਵਾਂ ਦੇ ਨੀਤੀਵਾਨਾਂ ਵੱਲੋਂ ਫੌਜ ਦੇ ਇਤਿਹਾਸ ਤੇ ਸਾਹਿਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਚਰਚਾਵਾਂ ਵੀ ਆਯੋਜਤ ਕੀਤੀਆਂ ਜਾਣਗੀਆਂ।

Comments are closed.

COMING SOON .....


Scroll To Top
11