Friday , 24 November 2017
Breaking News
You are here: Home » HEALTH » ਮਿਡ-ਡੇ-ਮੀਲ ਦੇ ਮਾਇਆਜਾਲ ’ਚ ਫਸੇ ਅਧਿਆਪਕਾਂ ਦੀ ਵਿਭਾਗ ਵਲੋਂ ਕੋਈ ਸੁਣਵਾਈ ਨਹੀਂ : ਜੀ.ਟੀ.ਯੂ.

ਮਿਡ-ਡੇ-ਮੀਲ ਦੇ ਮਾਇਆਜਾਲ ’ਚ ਫਸੇ ਅਧਿਆਪਕਾਂ ਦੀ ਵਿਭਾਗ ਵਲੋਂ ਕੋਈ ਸੁਣਵਾਈ ਨਹੀਂ : ਜੀ.ਟੀ.ਯੂ.

ਫਿਰੋਜਪੁਰ, 12 ਸਤੰਬਰ (ਰਾਕੇਸ਼ ਕਪੂਰ)-ਮਹਿੰਗਾਈ ਦੇ ਸਮੇਂ ਵਿੱਚ ਜਦੋਂ ਕਿ ਆਪਣੇ ਘਰ ਦੀ ਰੋਟੀ ਦਾ ਪ੍ਰਬੰਧ ਕਰਨਾ ਆਮ ਆਦਮੀ ਲਈ ਮੁਸ਼ਕਿਲ ਹੋ ਗਿਆ ਹੈ ਉਦੋਂ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣ ਦੀ ਜਿੰਮੇਵਾਰੀ ਅਧਿਆਪਕਾਂ ਦੀ ਜੇਬ ਤੇ ਛੱਡ ਦਿੱਤੀ ਹੈ। ਵਿਭਾਗ ਦੇ ਅਧਿਕਾਰੀ ਏ ਸੀ ਕਮਰਿਆਂ ਵਿੱਚ ਬੈਠੇ ਅਧਿਆਪਕਾਂ ਦੀ ਇਸ ਮੁਸ਼ਕਿਲ ਦਾ ਕੋਈ ਹੱਲ ਕੱਢਣ ਦੀ ਥਾਂ ਨਿੱਤ ਨਵੇਂ ਅਧਿਆਪਕ ਵਿਰੋਧੀ ਫਰਮਾਨ ਜਾਰੀ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਬਲਵਿੰਦਰ ਸਿੰਘ ਚੱਬਾ ਨੇ ਕਿਹਾ ਕਿ ਮਿਡ ਡੇ ਮੀਲ ਦੇ ਮਾਇਆਜਾਲ ਵਿੱਚ ਫਸੇ ਅਧਿਆਪਕਾਂ ਦੀ ਵਿਭਾਗ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ, ਰਾਸ਼ੀ ਨਾ ਆਉਣ ਕਾਰਨ ਇਹ ਸਕੀਮ ਕਿਸੇ ਵਕਤ ਵੀ ਦਮ ਤੋੜ ਸਕਦੀ ਹੈ। ਸਿਤਮ ਇਹ ਹੈ ਕਿ ਵਿਭਾਗ ਵਲੋਂ ਅਧਿਆਪਕਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਦੀ ਥਾਂ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣ ਦੀ ਜਿੰਮੇਵਾਰੀ ਅਧਿਆਪਕਾਂ ਤੇ ਹੀ ਸੁੱਟ ਦਿੱਤੀ ਹੈ। ਉਹ ਵੀ ਉਸ ਵਕਤ ਜੱਦ ਦੁਕਾਨਦਾਰਾਂ ਨੇ ਵੀ ਅਧਿਆਪਕਾਂ ਨੂੰ ਉਧਾਰ ਦੇਣਾ ਬੰਦ ਕਰ ਦਿੱਤਾ ਹੈ ਤੇ ਅਧਿਆਪਕਾਂ ਦੀ ਜੇਬਾਂ ਵਿਚੋਂ 15000 ਤੋਂ 45000 ਹਜਾਰ ਲੱਗ ਚੁੱਕਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਵਿਭਾਗ ਨੇ ਆਪਣੀ ਜਿੰਮੇਵਾਰੀ ਤੋਂ ਭੱਜਦੇ ਹੋਏ ਪੱਤਰ ਜਾਰੀ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣਾ ਸਕੂਲ ਮੁਖੀ ਦੀ ਜਿੰਮੇਵਾਰੀ ਹੈ, ਉਹ ਸਕੂਲ ਵਿੱਚ ਮੌਜੂਦ ਫੰਡਾਂ ਦੀ ਵਰਤੋਂ ਮਿਡ-ਡੇ-ਮੀਲ ਨੂੰ ਜਾਰੀ ਰੱਖਣ ਲਈ ਕਰੇ, ਪਾ?ਇਮਰੀ ਅਧਿਆਪਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਰ ਟੀ ਈ (ਰਾਈਟਸ ਟੁ ਐਜੂਕੇਸ਼ਨ) ਐਕਟ ਲਾਗੂ ਹੋਣ ਤੋਂ ਬਾਅਦ ਪ੍ਰਾਇਮਰੀ ਵਿੱਗ ਵਿੱਚ ਤਾਂ ਵਿਦਿਆਰਥੀਆਂ ਤੋਂ ਫੰਡ ਲੈਣਾ ਬੰਦ ਹੋਏ ਨੂੰ ਇਕ ਦਹਾਕਾ ਹੋਣ ਨੂੰ ਆਇਆ ਉਹ ਕਿਹੜੇ ਫੰਡਾਂ ਵਿਚੋਂ ਮਿਡ-ਡੇ-ਮੀਲ ਜਾਰੀ ਰੱਖਣ। ਰਾਜੀਵ ਹਾਂਡਾ, ਸੰਜੀਵ ਟੰਡਨ, ਗੌਰਵ ਮੁੰਜਾਲ, ਸੰਦੀਪ ਟੰਡਨ, ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਧਿਆਪਕਾਂ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਜੇਕਰ ਜਲੱਦ ਹੀ ਮੀਡ ਡੇ ਮੀਲ ਦੀ ਰਾਸ਼ੀ ਜਾਰੀ ਨਾ ਹੋਈ ਤਾਂ ਇਹ ਸਕੀਮ ਫਿਰੋਜ਼ਪੁਰ ਵਿੱਚ ਬੰਦ ਕਰ ਦਿੱਤੀ ਜਾਵੇਗੀ।

Comments are closed.

COMING SOON .....
Scroll To Top
11