Tuesday , 15 October 2019
Breaking News
You are here: Home » BUSINESS NEWS » ਮਾਲੇਰਕੋਟਲਾ ਨਾਰਕੋਟਿਕ ਸੈੱਲ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਕਾਬੂ

ਮਾਲੇਰਕੋਟਲਾ ਨਾਰਕੋਟਿਕ ਸੈੱਲ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਕਾਬੂ

ਮਾਲੇਰਕੋਟਲਾ, 22 ਸਤੰਬਰ (ਅਸ਼ੋਕ ਜੋਸ਼ੀ)- ਨਾਰਕੋਟਿਕ ਸਪੈਸ਼ਲ ਸੈਲ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਇੰਚਾਰਜ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਸਿਕੰਜਾ ਕਸਦਿਆਂ ਇੱਕ ਵਿਆਕਤੀ ਨੂੰ ਭਾਰੀ ਮਾਤਰਾ ‘ਚ ਨਸ਼ੀਲੀ ਦਵਾਈਆਂ ਸਮੇਤ ਕਾਬੂ ਕੀਤਾ ਹੈ। ਇੰਚਾਰਜ਼ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਅੱਜ ਇੱਥੇ ਬਾਅਦ ਦੁਪਹਿਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਮਾਲੇਰਕੋਟਲਾ ਸ੍ਰੀ ਸੁਮਿਤ ਸੂਦ ਵੱਲੋਂ ਜਾਰੀ ਹਦਾਇਤਾਂ ਅਧੀਨ ਇਲਾਕੇ ਅੰਦਰ ਗਸ਼ਤ ਕਰਦਿਆਂ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਡਰੱਗ ਇੰਸਪੈਕਟਰ ਦੀ ਹਾਜ਼ਰੀ ‘ਚ ਸਥਾਨਕ ਮੁਹੱਲਾ ਭੁਮਸੀ ਚੌਂਕ ਵਿਖੇ ਮੁਹੰਮਦ ਤਾਹਿਰ ਪੁੱਤਰ ਖੁਸ਼ੀ ਮੁਹੰਮਦ ਦੇ ਘਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਉਕਤ ਘਰ ਵਿਚੋਂ ਨਸ਼ੀਲੀ ਦਵਾਈਆਂ ਦਾ ਜ਼ਖੀਰਾ ਜਿਸ ਵਿਚ 3500 ਨਸ਼ੀਲੀਆਂ ਗੋਲੀਆਂ ਟਰਾਮਾਡੋਲ, 2 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਮਾਲੂਮ ਮਾਰਕਾ ਅਤੇ 70 ਟੀਕੇ ਟਰਾਮਾਡੋਲ ਸਮੇਤ 16360 ਰੁਪੈ ਦੀ ਡਰੱਗ ਮਨੀ ਬਰਾਮਦ ਹੋਈ ਜਿਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਨੰਬਰ 117 ਥਾਣਾ ਸਿਟੀ-2 ਮਾਲੇਰਕੋਟਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣੇਦਾਰ ਬਲਵੀਰ ਸਿੰਘ, ਥਾਣੇਦਾਰ ਸੁਖਦੇਵ ਸਿੰਘ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਹਰਜੀਤ ਸਿੰਘ, ਕਾਂਸਟੇਬਲ ਬਲਵੀਰ ਸਿੰਘ, ਕਾਂਸਟੇਬਲ ਅੰਮ੍ਰਿਤਪਾਲ ਸਿੰਘ ਆਦਿ ਨਾਰਕੋਟਿਕ ਸਪੈਸ਼ਲ ਸੈਲ ਦੀ ਪੁਲਿਸ ਟੀਮ ਹਾਜ਼ਰ ਸੀ।

Comments are closed.

COMING SOON .....


Scroll To Top
11