Tuesday , 23 October 2018
Breaking News
You are here: Home » Carrier » ਮਾਰੀਸ਼ੀਅਸ ਵਿਖੇ ਪਰਮਜੀਤ ਮਾਨ ਦਾ ਵਿਸ਼ੇਸ਼ ਸਨਮਾਨ ਅਤੇ ਕਿਤਾਬ ਰੀਲੀਜ਼

ਮਾਰੀਸ਼ੀਅਸ ਵਿਖੇ ਪਰਮਜੀਤ ਮਾਨ ਦਾ ਵਿਸ਼ੇਸ਼ ਸਨਮਾਨ ਅਤੇ ਕਿਤਾਬ ਰੀਲੀਜ਼

ਬਰਨਾਲਾ, 13 ਨਵੰਬਰ (ਕੁਲਦੀਪ ਗਰੇਵਾਲ)- ਸਮੁੰਦਰ ਬਾਰੇ ਕਹਾਣੀਆ ਲਿਖਣ ਵਾਲੇ ਪੰਜਾਬੀ ਦੇ ਉੇਘੇ ਲੇਖਕ ਪਰਮਜੀਤ ਮਾਨ ਦਾ ਮਾਰੀਸ਼ੀਅਸ ਵਿਖੇ ਹੋਏ ਅੰਤਰ-ਰਾਸ਼ਟਰੀ ਹਿੰਦੀ ਸੰਮੇਲਨ ਵਿੱਚ ਉਥੋ ਦੇ ਪ੍ਰਧਾਨ ਮੰਤਰੀ ਸ੍ਰੀ ਪਰਵੀਨ ਜਗਨਨਾਥ ਜੀ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮੇਂ ਉਹਨਾ ਨਾਲ ਭਾਰਤੀ ਹਾਈ ਕਮਿਸ਼ਨਰ ਸ੍ਰੀ ਅਭੈ ਠਾਕੁਰ ਅਤੇ ਅਧਾਰਸ਼ਿਲਾ ਪ੍ਰਕਾਸ਼ਨ ਦੇ ਪ੍ਰਧਾਨ ਸੰਪਾਦਕ ਸ੍ਰੀ ਦਿਵਾਕਰ ਭੱਟ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਰਮਜੀਤ ਮਾਨ ਦੀਆ ਕਹਾਣੀਆ ਵੱਖ-ਵੱਖ ਹਿੰਦੀ ਮੈਗਜੀਨਾ ਵਿੱਚ ਛਪੀਆ ਹਨ ਅਤੇ ਹਿੰਦੀ ਪਾਠਕਾ ਵੱਲੋ ਵਧੀਆ ਹੁੰਗਾਰਾ ਮਿਲਿਆ ਹੈ। ਇਸੇ ਲਈ ਪਰਮਜੀਤ ਮਾਨ ਦੀ ਕਿਤਾਬ ਠਸਮੁੰਦਰ ਦਾ ਆਦਮੀੂ ਜਿਸਦੇ ਪਹਿਲਾ ਦੋ ਐਡੀਸ਼ਨ ਪੰਜਾਬੀ ਵਿੱਚ ਛੱਪ ਚੁੱਕੇ ਹਨ, ਨੂੰ ਹੁਣ ਹਿੰਦੀ ਜਗਤ ਦੀ ਨਾਮਵਰ ਪ੍ਰਕਾਸ਼ਨ ਅਧਾਰਸ਼ਿਲਾ ਨੇ ਹਿੰਦੀ ਵਿੱਚ ਛਾਪਿਆ ਹੈ । ਇਸ ਹਿੰਦੀ ਪੁਸਤਕ ਨੂੰ ਮਾਰੀਸ਼ੀਅਸ ਦੇ ਵਪਾਰ, ਉਦਯੋਗ ਤੇ ਸਹਿਕਾਰਤਾ ਮੰਤਰੀ, ਸ੍ਰੀ ਸੁਨਿਲ ਭੋਲਾ ਜੀ ਨੇ ਰੀਲੀਜ਼ ਕੀਤਾ ਅਤੇ ਕਿਹਾ ਕਿ ਅੱਜ ਇਹ ਪੁਸਤਕ ਰੀਲੀਜ਼ ਕਰਦਿਆ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਿੰਦੀ ਪਾਠਕਾ ਨੂੰ ਸਮੁੰਦਰ ਬਾਰੇ ਕਹਾਣੀਆ ਪੜਨ ਨੂੰ ਮਿਲਣਗੀਆ। ਸ੍ਰੀ ਦਿਵਾਕਰ ਭੱਟ ਜੀ ਨੇ ਪਰਮਜੀਤ ਮਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਗੇ ਵੀ ਸਮੁੰਦਰ ਬਾਰੇ ਹੋਰ ਦਿਲਚਸ਼ਪ ਕਹਾਣੀਆ ਲਿਖਦੇ ਰਹਿਣਗੇ।

Comments are closed.

COMING SOON .....


Scroll To Top
11