Monday , 20 January 2020
Breaking News
You are here: Home » Religion » ਮਾਨ ਦੇ ਮੁੜ ਪ੍ਰਧਾਨ ਬਣਨ ਨਾਲ ਅੰਮ੍ਰਿਤਸਰ ਦਲ ਹੋਰ ਮਜ਼ਬੂਤੀ ਨਾਲ ਸੰਘਰਸ਼ ਕਰੇਗਾ : ਖ਼ਾਲਸਾ

ਮਾਨ ਦੇ ਮੁੜ ਪ੍ਰਧਾਨ ਬਣਨ ਨਾਲ ਅੰਮ੍ਰਿਤਸਰ ਦਲ ਹੋਰ ਮਜ਼ਬੂਤੀ ਨਾਲ ਸੰਘਰਸ਼ ਕਰੇਗਾ : ਖ਼ਾਲਸਾ

ਅਮਲੋਹ, 15 ਦਸੰਬਰ (ਰਣਜੀਤ ਸਿੰਘ ਘੁੰਮਣ)- ਸ. ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੜ ਪੰਜ ਸਾਲਾ ਲਈ ਪ੍ਰਧਾਨ ਚੁਣੇ ਜਾਣ ‘ਤੇ ਜਿਥੇ ਦੇਸ਼/ਵਿਦੇਸ਼ ‘ਚ ਪਾਰਟੀ ਆਗੂਆਂ ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਣੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਬੀਰ ਸਿੰਘ ਖਾਲਸਾ/ਸੌਂਟੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਸ. ਮਾਨ ਦੇ ਗ੍ਰਹਿ ਕਿਲਾ ਸ. ਹਰਨਾਮ ਸਿੰਘ ਤਲਾਨੀਆਂ ਵਿਖੇ ਪਹੁੰਚ ਕੇ ਸ. ਸਿਮਰਨਜੀਤ ਸਿੰਘ ਮਾਨ ਨੂੰ ਸਤਿਕਾਰ ਸਾਹਿਤ ਬੁੱਕਾ ਭੇਟ ਕੀਤਾ ਗਿਆ। ਇਸ ਮੌਕੇ ਖਾਲਸਾ ਦੇ ਨਾਲ ਬਲਜਿੰਦਰ ਸਿੰਘ ਬੱਲੂ, ਯੂਥ ਆਗੂ ਬਿਕਰਮਜੀਤ ਸਿੰਘ ਟਿੱਬੀ, ਨਰਿੰਦਰ ਸਿੰਘ ਕਾਲਾਬੂਲਾ, ਸੂਬੇਦਾਰ ਸ਼ਿਵਦੇਵ ਸਿੰਘ ਅਤੇ ਹੋਰ ਹਾਜਿਰ ਸਨ। ਇਸ ਮੌਕੇ ਜਥੇਦਾਰ ਲਖਬੀਰ ਸਿੰਘ ਖਾਲਸਾ ਨੇ ਕਿਹਾ ਕਿ ਸ. ਮਾਨ ਦੇ ਮੁੜ ਪ੍ਰਧਾਨ ਚੁਣੇ ਜਾਣ ‘ਤੇ ਜਿਥੇ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉਥੇ ਸ. ਮਾਨ ਦੀ ਅਗਵਾਈ ‘ਚ ਕੌਮੀ ਘਰ/ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਬੱਲ ਮਿਲੇਗਾ। ਉਨ੍ਹਾਂ ਕਿਹਾ ਕਿ ਸ. ਮਾਨ ਜ਼ਾਂਬਾਜ਼, ਇਰਾਦੇ ਦਾ ਪੱਕਾ ਅਤੇ ਬਹੁਤ ਹੀ ਪੜਿਆ ਲਿਖਿਆ ਸੂਝਵਾਨ ਅਤੇ ਦੂਰ-ਅੰਦੇਸ਼ ਆਗੂ ਹੈ, ਜੋ ਕੌਮੀ ਘਰ ਦੀ ਪ੍ਰਾਪਤੀ ਤੋਂ ਇਲਾਵਾ ਸਿੱਖ ਕੌਮ ਦੀਆਂ ਸਾਰੀਆਂ ਮੁਸ਼ਕਲ੍ਹਾਂ ਨੂੰ ਦੇਰ ਸਵੇਰ ਜਰੂਰ ਹੀ ਹੱਲ ਕਰੇਗਾ। ਉਨ੍ਹਾਂ ਸਰਬ ਸੰਮਤੀ ਨਾਲ ਹੋਈ ਚੋਣ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੀ ਵਧਾਈ ਦਿੱਤੀ, ਉਥੇ ਉਨ੍ਹਾਂ ਸ. ਮਾਨ ਵੱਲੋਂ ਸਿੱਖ ਹਿੱਤਾਂ ਅਤੇ ਹੱਕਾਂ ਲਈ ਲੜੀ ਜਾ ਰਹੀ ਲੜਾਈ ‘ਚ ਪਹਿਲਾਂ ਨਾਲੋਂ ਵੀ ਵੱਧ ਕੇ ਅਤੇ ਤੱਕੜੇ ਹੋਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।

Comments are closed.

COMING SOON .....


Scroll To Top
11