Tuesday , 16 July 2019
Breaking News
You are here: Home » NATIONAL NEWS » ਮਾਨਹਾਣੀ ਕੇਸ ਮਾਮਲਾ: ਅਰੁਣ ਜੇਤਲੀ ਨੇ ਮਨਜ਼ੂਰ ਕੀਤੀ ਕੇਜਰੀਵਾਲ ਦੀ ਮੁਆਫੀ

ਮਾਨਹਾਣੀ ਕੇਸ ਮਾਮਲਾ: ਅਰੁਣ ਜੇਤਲੀ ਨੇ ਮਨਜ਼ੂਰ ਕੀਤੀ ਕੇਜਰੀਵਾਲ ਦੀ ਮੁਆਫੀ

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ.ਜੀ.ਸੀ.ਏ) ਮਾਮਲੇ ’ਚ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਤੋਂ ਅਜ ਮੁਆਫੀ ਮੰਗ ਲਈ ਹੈ।ਉਨ੍ਹਾਂ ਦੇ ਇਲਾਵਾ ਆਪ ਦੇ ਤਿੰਨ ਹੋਰ ਨੇਤਾਵਾਂ ਆਸ਼ੂਤੋਸ਼, ਰਾਘਵ ਚਡਾ ਅਤੇ ਸੰਜੈ ਸਿੰਘ ਨੇ ਵੀ ਜੇਤਲੀ ਤੋਂ ਮੁਆਫੀ ਮੰਗੀ ਹੈ। ਕੇਜਰੀਵਾਲ ਨੂੰ ਮੁਆਫੀ ਮੰਗ ਲੈਣ ਦੇ ਬਾਅਦ ਜੇਤਲੀ ਨੇ ਮਾਨਹਾਣੀ ਦੇ ਦੋ ਮੁਕਦਮਿਆਂ ਨੂੰ ਆਪਸ ‘ਚ ਹੀ ਸੁਲਝਾ ਲਿਆ। ਜੇਤਲੀ ਨੇ ਦਿਲੀ ਹਾਈਕੋਰਟ ‘ਚ ਕੇਸ ਵਾਪਸ ਲੈਣ ਲਈ ਅਰਜ਼ੀ ਦੇ ਦਿਤੀ ਹੈ। ਹਾਈਕੋਰਟ ਨੇ ਜੇਤਲੀ ਅਤੇ ਕੇਜਰੀਵਾਲ ਦੀ ਸੰਯੁਕਤ ਅਰਜ਼ੀ ਨੂੰ ਮੰਗਲਵਾਰ ਨੂੰ ਸੁਣਵਾਈ ਲਈ ਸੂਚੀਬਧ ਕੀਤਾ ਹੈ।ਪਾਰਟੀ ਦੇ ਹੋਰ ਨੇਤਾਵਾਂ ਨੇ ਵੀ ਜੇਤਲੀ ’ਤੇ ਕਈ ਦੋਸ਼ ਲਗਾਏ ਸਨ।

Comments are closed.

COMING SOON .....


Scroll To Top
11