Saturday , 20 April 2019
Breaking News
You are here: Home » NATIONAL NEWS » ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ

ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ

ਚੰਡੀਗੜ, 15 ਜੁਲਾਈ – ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੀ ਲੋਕਸਭਾ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਆਉਣ ਵਾਲੇ ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤ’ੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ।
ਰਾਸ਼ਟਰਪਤੀ ਅੱਜ ਹਰਿਆਣਾ ਦੇ ਜਿਲਾ ਫਤਿਹਾਬਾਦ ਵਿੱਚ ਸੰਤ ਸ਼ਰੋਮਣੀ ਕਬੀਰ ਦਾਸ ਦੇ ਪ੍ਰਕਾਸ਼ ਉਤਸਵ ਵਿੱਚ ਬਤੋਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਪਰੋਗ੍ਰਾਮ ਵਿੱਚ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਬੁੰਦੇਲਖੰਡ ਤ’ੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤ’ੋਂ ਲੋਕ ਆਏ ਹੋਏ ਸਨ । ਉਨਾਂ ਨੇ ਕਿਹਾ ਕਿ ਅੱਜ ਦੇ ਪਰੋਗ੍ਰਾਮ ਮਾਨਸੂਨ ਆਉਣ ਦੇ ਬਾਅਦ ਆ’”ਯ’ੋਜਿਤ ਕੀਤਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਮਾਨਸੂਨ ਆ ਚੁਕਾ ਹੈ।
ਰਾਸ਼ਟਰਪਤੀ ਨੇ ਹਰਿਆਣਾ ਸਰਕਾਰ ਵੱਲ’ੋਂ ਲੋਕਾਂ ਦੀ ਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ ਅਤੇ ਨੀਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਸੰਤ ਕਬੀਰ ਦੀ ਜੈਯੰਤੀ ਹਰ ਜਿਲੇ ਵਿੱਚ ਮਨਾਉਣ ਦਾ ਬਹੁਤ ਹੀ ਚੰਗਾ ਫ਼ੈਸਲਾ ਕੀਤਾ ਹੈ । ਉਨਾਂ ਨੇ ਕਿਹਾ ਕਿ ਸਰਕਾਰ ਵੱਲ’ੋਂ ਮਹਾਂਪੁਰਖਾਂ ਦੀ ਵੀ ਜੈਯੰਤੀਆਂ ਮਨਾਈ ਜਾ ਰਹੀਆ ਹਨ।
ਉਨਾਂ ਨੇ ਕਿਹਾ ਕਿ 22 ਜਨਵਰੀ, 2015 ਨੂੰ ਹਰਿਆਣਾ ਦੇ ਪਾਣੀਪਤ ਦੀ ਧਰਤੀ ਤ’ੋ ਬੇਟੀ ਬਚਾਓ-ਬੇਟੀ ਪੜਾਓ ਅਭਿਆਨ ਦੀ ਸ਼ੁਰੁਆਤ ਕੀਤੀ ਗਈ ਅਤੇ ਇਸ ਅਭਿਆਨ ਤ’ੋਂ ਪਹਿਲਾਂ ਬੇਟੀਆਂ ਦੀ ਗਿਣਤੀ 1000 ਮੁੰਡਿਆਂ ਦੇ ਪ੍ਰਤੀ ਕਾਫ਼ੀ ਘੱਟ ਸੀ, ਲੇਕਿਨ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਲਿੰਗਾਨੁਪਾਤ ਵਿੱਚ ਸੁਧਾਰ ਹੋਇਆ ਹੈ। ਹਰਿਆਣਾ ਸਰਕਾਰ ਦੀ ਇਸ ਚੰਗੀ ਸਫਲਤਾ ਲਈ ਰਾਜ ਸਰਕਾਰ ਨੂੰ ਹਾਰਦਿਕ ਵਧਾਈ ਦਿੰਦੇ ਹਨ , ਜੋ ਸ਼ਾਬਾਸ਼ੀ ਦੀ ਪਾਤਰ ਹਨ।
ਉਨਾਂ ਨੇ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਦੇ ਕਾਰਜਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਰਾਜਪਾਲ ਸਮਾਜ ਦੇ ਉਨਾਂ ਵਰਗਾਂ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ ਜੋ ਦਿਵਿਆਂਗ ਹਨ, ਮਰੀਜ ਹਨ ਅਤੇ ਆਪਦਾ ਪੀੜਿਤਾਂ ਲਈ ਰਾਜਪਾਲ ਹਮੇਸ਼ਾਂ ਸਹਿਯੋਗ ਲਈ ਤਿਆਰ ਰਹਿੰਦੇ ਹਨ । ਉਨਾਂ ਨੇ ਕਿਹਾ ਕਿ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵੀ ਵਾਧੂ ਕਾਰਜਭਾਰ ਦਿੱਤਾ ਗਿਆ ਹੈ।
ਉਨਾਂ ਨੇ ਕਿਹਾ ਕਿ ਸੰਤ ਕਬੀਰ ਦਾਸ ਇੱਕ ਵਿਅਕਤੀ ਦੇ ਨਹੀਂ ਸਗੋਂ ਆਮ ਜਨਤਾ ਦੇ ਸਨ ਅਤੇ ਉਨਾਂ ਦੀ ਬਾਣੀ ਗਰੀਬਾਂ, ਪੀੜਿਤਾਂ ਦੇ ਨਾਲ-ਨਾਲ ਸਮਾਜ ਦੇ ਕਮਜੋਰ ਵਰਗਾਂ ਦੀ ਉੱਨਤੀ ਲਈ ਸੀ। ਉਨਾਂ ਨੇ ਕਿਹਾ ਕਿ ਇਸ ਕੜੀ ਵਿੱਚ ਦੇਸ਼ ਦੇ ਸੰਵਿਧਾਨ ਨੂੰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਾਰਜ ਾਪਾਲਿਕਾ ਅਤੇ ਵਿਧਾਇਕਾ ਸਰਗਰਮ ਰਹਿੰਦੀ ਹਨ। ਉਨਾਂ ਨੇ ਕਿਹਾ ਕਿ ਕਬੀਰ ਪੰਤ ਨਿਰਪੇਕਸ਼ਤਾ ਦਾ ਰਸਤਾ ਹੈ ਅਤੇ ਸੰਵਿਧਾਨ ਵੀ ਇਸ ਦੇ ਲਈ ਪ੍ਰਤੀਬੱਧ ਹੈ। ਉਨਾਂ ਨੇ ਕਿਹਾ ਕਿ ਸੰਤ ਕਬੀਰ ਨੂੰ ਕਿਸੀ ਪੰਤ, ਜਾਤੀ, ਭਾਸ਼ਾ ਆਦਿ ਨੇ ਨਹੀਂ ਬੰਨਿਆ ਸਗੋਂ ਉਨਾਂ ਦੀ ਬਾਣੀ ਵਿੱਚ ਸਮਰਸਤਾ, ਸਰਲਤਾ ਦੇ ਨਾਲ-ਨਾਲ ਨਿਆਂ ਦੀ ਸਿੱਖਿਆ ਮਿਲਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀਰ ਤ’ੋਂ ਇਲਾਵਾ ਮਹਾਤਮਾ ਗਾਂਧੀ, ਡਾ ਭੀਮਰਾਓ ਅੰਬੇਡਕਰ, ਦੀਨ ਦਿਆਲ ਉਪਾਧਿਆਏ ਦੇ ਨਾਲ-ਨਾਲ ਹੋਰ ਮਹਾਂਪੁਰਖਾਂ ਨੇ ਦੇਸ਼ ਵਿੱਚ ਸਮਰਸਤਾ, ਸਰਲਤਾ ਅਤੇ ਉੱਚ-ਨੀਚ ਅਤੇ ਭੇਦਭਾਵ ਨੂੰ ਦੂਰ ਕਰਣ ਵਿੱਚ ਚੇਤਨਾ ਜਗਾਉਣ ਦਾ ਕੰਮ ਕੀਤਾ। ਉਨਾਂ ਨੇ ਮੌਜੂਦ ਲੋਕਾਂ ਨਾਲ ਸੰਵਾਦ ਸਥਾਪਿਤ ਕਰਦੇ ਹੋਏ ਕਿਹਾ ਕਿ ਤੁਸੀ ਸਾਰਿਆਂ ਨੂੰ ਪਤਾ ਹੈ ਕਿ ਕਬੀਰ ਦੇ ਪਰਿਵਾਰਜਨ ਬੁਨਕਰ ਦਾ ਕੰਮ ਕਰਦੇ ਸਨ ਅਤੇ ਆਪਣੇ ਜੀਵਨ ਚਲਾਉਣ ਲਈ ਸੰਤ ਕਬੀਰ ਨੇ ਵੀ ਇਹ ਕੰਮ ਕੀਤਾ। ਉਨਾਂ ਨੇ ਕਿਹਾ ਕਿ ਸੰਤ ਕਬੀਰ ਨੇ ਉਸ ਸਮੇਂ ਸਮਾਜ ਦੇ ਤਾਣੇ-ਬਾਣੇ ਨੂੰ ਇੱਕ ਰਸਤਾ ਦੇਣ ਲਈ ਗਰੀਬ, ਬੇਇੱਜਤ ਅਤੇ ਪੀੜਿਤ, ਜੋ ਉਸ ਸਮੇਂ ਆਪਣੀ ਪੀੜਾ ਦਾ ਵਰਨਣ ਨਹੀਂ ਕਰ ਸਕਦੇ ਸਨ, ਨੂੰ ਇੱਕ ਰਸਤਾ ਵਖਾਇਆ ਅਤੇ ਲੋਕ ਸੰਤ ਕਬੀਰ ਦੀ ਬਾਣੀ ਸੁਣਨ ਲੱਗੇ ਅਤੇ ਉਨਾਂ ਦੇ ਸਾਥੀ ਬਨਣ ਲੱਗੇ।
ਉਨਾਂ ਨੇ ਕਿਹਾ ਕਿ ਸੰਤ ਕਬੀਰ ਇੱਕ ਸਮਾਜ ਸੁਧਾਰਕ ਵੀ ਸਨ। ਉਨਾਂ ਨੇ ਜਾਤ-ਪਾਤੀ , ਉੱਚ-ਨੀਚ ਅਤੇ ਉਸ ਸਮੇਂ ਦੀਆਂ ਕੁਰੀਤੀਆਂ ਦੇ ਨਾਲ-ਨਾਲ ਭੇਦ ਭਾਵ ਵਰਗੀ ਕੁਰੀਤੀ ਨੂੰ ਖ਼ਤਮ ਕਰਣ ਦੇ ਪ੍ਰਤੀ ਲੋਕਾਂ ਵਿੱਚ ਚੇਤਨਾ ਜਗਾਈ। ਉਨਾਂ ਨੇ ਕਿਹਾ ਕਿ ਸੰਤ ਕਬੀਰ ਦੀ ਸਰਲਤਾ ਬਹੁਤ ਹੀ ਦੁਲਰਭ ਹੈ ਅਤੇ ਇਹ ਅੱਜ ਵੀ ਸਬੰਧਿਤ ਹੈ। ਉਨਾਂ ਨੇ ਕਿਹਾ ਸੀ ਕਿ ਜੋ ਸੱਚਾ ਹੈ ਉਸ ਦੇ ਦਿਲ ਵਿੱਚ ਰੱਬ ਰਹਿੰਦਾ ਹੈ । ਉਨਾਂ ਨੇ ਕਿਹਾ ਕਿ ਸਾਡੇ ਸਮਾਜ ਦੀ ਇਹ ਵਿਡੰਬਨਾ ਹੈ ਕਿ ਸਾਨੂੰ ਕੁਲ, ਜਾਤੀ, ਖੇਤਰ ਤ’ੋਂ ਜਾਣਿਆ ਜਾਂਦਾ ਹੈ ਜਦੋਂ ਕਿ ਅਸਲ ਵਿੱਚ ਮਨੁੱਖ ਨੂੰ ਗੁਣਾਂ ਅਤੇ ਅਵਗੁਣਾਂ ਨਾਲ ਸਿਆਣਿਆ ਜਾਣਾ ਚਾਹੀਦਾ ਹੈ, ਜਿਸ ਦੇ ਗੁਣ ਸ੍ਰੇਸ਼ਟ ਹਨ ਉਹ ਮਹਾਨ ਹੋ ਜਾਂਦਾ ਹੈ। ਉਨਾਂ ਨੇ ਕਿਹਾ ਕਿ ਸੰਤ ਕਬੀਰ ਇਨੇ ਮਹਾਨ ਸਨ ਕਿ ਗੁਰੂ ਨਾਨਕ ਦੇਵ ਜੀ ਵੀ ਆਪਣੇ ਪ੍ਰਵਚਨਾਂ ਵਿੱਚ ਉਨਾਂ ਦੀ ਬਾਣੀ ਦਾ ਵਰਨਣ ਕਰਦੇ ਹਨ। ਇਸ ਪ੍ਰਕਾਰ ਪੱਛਮ ਦੇ ਕਈ ਸੰਤਾਂ ਨੇ ਵੀ ਸੰਤ ਕਬੀਰ ਦਾ ਵਰਨਣ ਕੀਤਾ ਹੈ। ਉਨਾਂ ਨੇ ਕਿਹਾ ਕਿ ਸੰਤ ਕਬੀਰ ਦੀ ਸਿੱਖਿਆ ਜਿੰਨੀ ਉਨਾਂ ਦੇ ਸਮੇ ਵਿੱਚ ਆਦਰ ਯੋਗ ਸੀ, ਓਨੀ ਹੀ ਅੱਜ ਵੀ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ।
ਉਨਾਂ ਨੇ ਆਏ ਹੋਏ ਸੰਤ ਕਬੀਰ ਦੇ ਪ੍ਰੇਮੀਆਂ ਨੂੰ ਇਸ ਪਰੋਗ੍ਰਾਮ ਲਈ ਫਤਿਹਾਬਾਦ ਚੁਣਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪਰੋਗ੍ਰਾਮ ਦੇ ਪ੍ਰਬੰਧਕ ਮੱਧਪ੍ਰਦੇਸ਼ ਦੇ ਪੂਰਵ ਸੰਸਦ, ਨਰਾਇਣ ਸਿੰਘ ਕੇਸਰੀ ਨੇ ਕਿਹਾ ਸੀ ਕਿ ਤੁਹਾਨੂੰ ਫਤਿਹਾਬਾਦ ਚੱਲਣਾ ਹੈ। ਜਦੋਂ ਉਨਾਂ ਨੇ ਉਨਾਂ ਨੂੰ ਪੁੱਛਿਆ ਕਿ ਹਰਿਆਣਾ ਵਿੱਚ ਕਿਉਂ, ਮੱਧਪ੍ਰਦੇਸ਼ ਵਿੱਚ ਕਿਉਂ ਨਹੀਂ। ਇਸ ‘ਤੇ ਨਰਾਇਣ ਸਿੰਘ ਕੇਸਰੀ ਨੇ ਕਿਹਾ ਕਿ ਉਹ ਸੰਤ ਕਬੀਰ ਦਾ ਸੁਨੇਹਾ ਅਤੇ ਬਾਣੀ ਪੂਰੇ ਦੇਸ਼ ਵਿੱਚ ਪੰਹੁਚਾਉਣਾ ਚਾਹੁੰਦੇ ਹਨ ਅਤੇ ਉਨਾਂ ਨੂੰ ਅੱਜ ਇਸ ਖੁਸ਼ਹਾਲ ਅਤੇ ਮਿਹਨਤੀ ਲੋਕਾਂ ਦੇ ਖੇਤਰ ਵਿੱਚ ਆ ਕੇ ਖੁਸ਼ੀ ਹੋ ਰਹੀ ਹੈ। ਉਨਾਂ ਨੇ ਇਸ ਪਰੋਗ੍ਰਾਮ ਨੂੰ ਕਬੀਰ ਪ੍ਰੇਮੀਆਂ ਦਾ ਮਹਾਕੁੰਭ ਅਤੇ ਮਿਨੀ ਇੰਡਿਆ ਵੀ ਦੱਸਿਆ।
ਇਸ ਤੋਂ ਪਹਿਲਾਂ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਅੱਜ ਦੇਸ਼ ਦੇ ਰਾਸ਼ਟਰਪਤੀ ਫਤਿਹਾਬਾਦ ਜਿਲਾ ਵਿੱਚ ਪਹਿਲੀ ਵਾਰ ਆਏ ਹਨ ਅਤੇ ਰਾਜਪਾਲ ਹੋਣ ਦੇ ਨਾਤੇ ਉਹ ਉਨਾਂ ਨੂੰ ਬੇਨਤੀ ਕਰਦੇ ਹੈ ਕਿ ਇਹ ਉਨਾਂ ਦੀ ਇਹ ਕ੍ਰਿਪਾ ਨਜ਼ਰ ਹਰਿਆਣਾ ‘ਤੇ ਹਮੇਸ਼ਾਂ ਬਣੀ ਰਹੀ। ਉਨਾਂ ਨੇ ਔਰਤਾਂ ਦੀ ਹਾਜਰੀ ਨੂੰ ਵੇਖ ਕਿ ਕਿਹਾ ਕਿ ਅੱਜ ਔਰਤਾਂ ਦੀ ਹਾਜਰੀ ਚੰਗੀ ਹੈ ਅਤੇ ਇਹ ਚਮਤਕਾਰੀ ਹੈ, ਜਿਸ ਸਮਾਜ ਵਿੱਚ ਔਰਤਾਂ ਅੱਗੇ ਆਉਂਦੀ ਹਨ ਉਹ ਸਮਾਜ ਅਤੇ ਦੇਸ਼ ਤਰੱਕੀ ਅਤੇ ਉੱਨਤੀ ਦੇ ਰਸਤੇ ‘ਤੇ ਅੱਗੇ ਵੱਧਿਆ ਹੈ। ਉਨਾਂ ਨੇ ਸੰਤ ਕਬੀਰ ਦੇ ਸਬੰਧ ਵਿੱਚ ਕਿਹਾ ਕਿ ਉਹ ਹਰ ਆਮ ਜਨ ਦੇ ਅੰਦਰ ਬੈਠੇ ਹਨ ਜੋ ਉਨਾਂ ਨੂੰ ਪ੍ਰਭਾਵਿਤ ਹੈ ਅਤੇ ਉਨਾਂ ਦੇ ਦੋਹੇ ਅੱਜ ਵੀ ਮੌਜੂਦ ਹਨ ਜਿਨਾਂ ਦਾ ਸਾਡੇ ਜੀਵਨ ਵਿੱਚ ਪ੍ਰਭਾਵ ਪੈਂਦਾ ਹੈ।
ਉਨਾਂ ਨੇ ਕਿਹਾ ਕਿ ਰਾਸ਼ਟਰਪਤੀ ਇਸ ਪਰੋਗ੍ਰਾਮ ਵਿੱਚ ਆਉਣ ਲਈ ਇਨੇ ਉਤਸ਼ਾਹਿਤ ਸਨ ਕਿਵੇ 30 ਮਿੰਟ ਪਹਿਲਾਂ ਹੀ ਇੱਥੇ ਆ ਗਏ ਲੇਕਿਨ ਉਨਾਂ ਨੇ ਇੱਥੇ ਆਉਣ ਦੇ ਬਾਅਦ ਕਿਹਾ ਕਿ 11 ਵਜੇ ਦਾ ਸਮਾਂ ਹੈ ਤਾਂ ਉਹ ਮੰਚ ‘ਤੇ 11 ਵਜੇ ਹੀ ਜਾਣਗੇ। ਉਨਾਂ ਨੇ ਸਮੇ ‘ਤੇ ਆਉਣਾ ਸਾਡੀ ਵਿਸ਼ੇਸ਼ਤਾ ਦਸਦੇ ਹੋਏ ਕਿਹਾ ਕਿ ਇਹ ਭਾਰਤ ਦੀ ਵਿਸ਼ੇਸ਼ਤਾ ਹੈ ਲੇਕਿਨ ਕੁੱਝ ਲੋਕ ਲੇਟ ਲਤੀਫੀ ਹੋਣ ‘ਤੇ ਗਾਂਧੀ ਦੇ ਨਾਂਅ ਨੂੰ ਬਦਨਾਮ ਕਰਦੇ ਹਨ, ਲੇਨਿਕ ਉਹ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਸੀ। ਉਨਾਂ ਨੇ ਕਿਹਾ ਕਿ ਭਾਰਤ ਅਤੇ ਸੰਤ ਦਾ ਸਬੰਧ ਅਟੂਟ ਹੈ। ਬਿਨਾਂ ਸੰਤਾਂ ਦੇ ਦੇਸ਼ ਦਾ ਮਾਰਗਦਰਸ਼ਨ ਨਹੀਂ ਹੋ ਸਕਦਾ ਅਤੇ ਇਹੀ ਕਾਰਨ ਹੈ ਕਿ ਇੱਕ ਹਜਾਰ ਸਾਲ ਦੇ ਬਾਅਦ ਵੀ ਸਾਡਾ ਸੰਸਕ੍ਰਿਤੀ, ਸਭਿਅਤਾ, ਪੱਦਤੀ ਅਤੇ ਪਹਿਚਾਣ ਅੱਜ 21ਵੀ ਸਦੀ ਵਿੱਚ ਵੀ ਉਂਜ ਹੀ ਖੜੀ ਹੈ ਜਿਵੇਂ ਪਹਿਲਾਂ ਸੀ।
ਰਾਜਪਾਲ ਨੇ ਇੱਕ ਭਾਰਤ-ਸ੍ਰੇਸ਼ਟ ਭਾਰਤ ਦੀ ਵਿਚਾਰਧਾਰਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਵਿਵਿਧਤਾ ਵਿੱਚ ਏਕਤਾ ਹੈ ਅਤੇ ਇਹੀ ਭਾਰਤ ਦੀ ਵਿਸ਼ੇਸ਼ਤਾ ਹੈ । ਉਨਾਂ ਨੇ ਕਿਹਾ ਸੰਤਾਂ ਵਿੱਚ ਕਬੀਰ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜੋ ਇੱਕ ਸਮਾਜ ਦੇ ਨਹੀਂ ਸਨ, ਬਲਿਕ ਸਮਾਜ ਤੋਂ ਉੱਤੇ ਸਨ, ਜਿਨਾਂ ਨੇ 620 ਸਾਲ ਪਹਿਲਾਂ ਹੀ ਸਮਰਸਤਾ, ਸਰਲਤਾ , ਮਨੁੱਖਤਾ , ਪ੍ਰੇਮ ਦੇ ਨਾਲ – ਨਾਲ ਇੱਕ ਭਾਰਤ – ਸ੍ਰੇਸ਼ਟ ਭਾਰਤ ਦਾ ਸੁਨੇਹਾ ਦਿੱਤਾ ਸੀ। ਇਸ ਪ੍ਰਕਾਰ ਹਰਿਆਣਾ ਵਿੱਚ ਵੀ ਹਰਿਆਣਾ ਇੱਕ-ਹਰਿਆਣਵੀ ਇੱਕ ਨੂੰ ਅਸੀ ਚਰਿਤਾਰਥ ਕਰਣਾ ਚਾਹੁੰਦੇ ਹਾਂ ਤਾਂ ਅਸੀ ਸਾਰਿਆ ਨੂੰ ਇਕੱਠੇ ਅੱਗੇ ਵੱਧਣਾ ਹੋਵੇਗਾ, ਜਿਸ ਦੇ ਨਾਲ ਹੋਰ ਰਾਜਾਂ ਦੇ ਨਾਲ – ਨਾਲ ਹੋਰ ਦੇਸ਼ਾਂ ਨੂੰ ਵੀ ਇੱਕ ਪ੍ਰੇਰਨਾ ਦਾ ਸੁਨੇਹਾ ਮਿਲੇਗਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਪ੍ਰਤੀਨਿਧੀਤਵ ਕਰ ਰਹੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਮੁੱਖ ਮੰਤਰੀ ਦਾ ਸੁਨੇਹਾ ਪੜਿਆ ਅਤੇ ਦੱਸਿਆ ਕਿ ਇਸ ਪਰੋਗ੍ਰਾਮ ਵਿੱਚ ਮੁੱਖ ਮੰਤਰੀ ਨੇ ਆਉਣਾ ਸੀ ਲੇਕਿਨ ਉਨਾਂ ਦੇ ਪਹਿਲਾਂ ਤੋਂ ਹੀ ਕਈ ਸਰਕਾਰੀ ਪਰੋਗ੍ਰਾਮ ਸਨ ਇਸ ਲਈ ਉਹ ਮੁੱਖ ਮੰਤਰੀ ਵਲੋਂ ਇੱਥੇ ਪ੍ਰਤੀਨਿਧੀਤਵ ਕਰ ਰਹੇ ਹਨ। ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਸ਼ਟਰਪਤੀ ਤੋਂ ਨਾ ਆਉਣ ‘ਤੇ ਮਾਫੀ ਬੇਨਤੀ ਵੀ ਕਹੀ ਹੈ ਅਤੇ ਸੁਨੇਹਾ ਦਿੱਤਾ ਹੈ ਕਿ ਭਵਿੱਖ ਵਿੱਚ ਜਦੋਂ ਕਦੀ ਵੀ ਰਾਸ਼ਟਰਪਤੀ ਹਰਿਆਣਾ ਦੇ ਦੌਰੇ ‘ਤੇ ਆਉਣਗੇ ਤਾਂ ਉਹ ਆਪ ਉਨਾਂ ਦੇ ਸਵਾਗਤ ਲਈ ਪਹੁੰਚਣਗੇ।
ਟ੍ਰਾਂਸਪੋਰਟ ਮੰਤਰੀ ਨੇ ਮੁੱਖ ਮੰਤਰੀ ਦਾ ਸੁਨੇਹਾ ਪੜਦੇ ਹੋਏ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਫਤਿਹਾਬਾਦ ਵਿੱਚ ਸੰਤ ਕਬੀਰ ਦਾ 620ਵਾਂ ਪ੍ਰਕਾਸ਼ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਸੰਤ ਕਬੀਰ ਦਾ ਆਗਮਨ ਜਾਂ ਜਨਮ ਅਜਿਹੇ ਸਮੇ ਵਿੱਚ ਹੋਇਆ, ਜਦੋਂ ਸਾਡਾ ਸਮਾਜ, ਰੂੜੀਵਾਦੀ ਅਤੇ ਅਗਿਆਨਤਾ ਨਾਲ ਭਰਿਆ ਸੀ ਅਤੇ ਅਜਿਹੇ ਸਮੇ ਵਿੱਚ ਸੰਤ ਕਬੀਰ ਅਵਤਾਰ ਦੀ ਤਰਾਂ ਲੋਕਾਂ ਦੇ ਵਿੱਚ ਪਹੰਚੇ ਅਤੇ ਉਨਾਂ ਨੇ ਲੋਕਾਂ ਨੂੰ ਵਿਹਾਰਕ ਜੀਵਨ ਸ਼ੈਲੀ ਜੀਨਾ ਸਿਖਾਇਆ। ਇਸ ਤੋਂ ਇਲਾਵਾ ਉਨਾਂ ਨੇ ਲੋਕਾਂ ਨੂੰ ਸਮਾਜਿਕ ਸਮਰਸਤਾ ਦਾ ਵੀ ਸੁਨੇਹਾ ਦਿੱਤਾ । ਉਨਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਲੋਂਕਾਂ ਦੀ ਭਾਲਈ ਉੱਤੇ ਜੋਰ ਦੇ ਰਹੀ ਹੈ ਅਤੇ ਇਸ ਕੜੀ ਵਿੱਚ ਸੰਤਾਂ, ਮਹਾਂਪੁਰਖਾਂ ਦੇ ਨਾਲ-ਨਾਲ ਗੁਰੂਆਂ ਦੀਆਂ ਜੈਯੰਤੀਆਂ ਨੂੰ ਮਨਾਉਣ ਦਾ ਫ਼ੈਸਲਾ ਸਰਕਾਰ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ‘ਤੇ ਪਲਵਲ ਜਿਲਾ ਪਰਿਸ਼ਦ ਦੀ ਪ੍ਰਧਾਨ ਸ਼੍ਰੀਮਤੀ ਚਮੇਲੀ ਦੇਵੀ ਅਤੇ ਪਰੋਗ੍ਰਾਮ ਦੇ ਪ੍ਰਬੰਧਕ ਅਤੇ ਪੂਰਵ ਸੰਸਦ, ਮੱਧਪ੍ਰਦੇਸ਼ ਦਾਦਾ ਨਰਾਇਣ ਸਿੰਘ ਕੇਸਰੀ ਨੇ ਵੀ ਆਏ ਹੋਏ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਆਯੋਜਕਾਂ ਵੱਲੋਂ ਮੁੱਖ ਮਹਿਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਪਰੋਗ੍ਰਾਮ ਦੇ ਪ੍ਰਬੰਧਕ ਦਾਦਾ ਨਾਰਾਇਆਣ ਸਿੰਘ ਕੇਸਰੀ ਨੂੰ ਸਿਮ੍ਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੰਜੈ ਜੈਨ ਅਤੇ ਨੋਰੰਗ ਗੁਪਤਾ ਵੱਲੋਂ ਤਿਆਰ ਕੀਤਾ ਗਿਆ ਮੇਗਾ ਬਲਡ ਡੋਨੇਸ਼ਨ ਡਰਾਇਵ ਦਾ ਬੈਨਰ ਦਾ ਅਨਾਵਰਣ ਅਤੇ ਡਾ ਜੈ ਨਰਾਇਣ ਵੱਲੋਂ ਲਿਖਤੀ ਕਿਤਾਬ ਦੀ ਵੀ ਘੁੰਡ ਚੁਕਾਈ ਰਾਸ਼ਟਰਪਤੀ ਅਤੇ ਹੋਰ ਮਹਿਮਾਨਾਂ ਵੱਲੋਂ ਕੀਤੀ ਗਈ।

Comments are closed.

COMING SOON .....


Scroll To Top
11