Thursday , 23 May 2019
Breaking News
You are here: Home » ENTERTAINMENT » ਮਾਨਸਾ ਲੋਹੜੀ ਮੇਲੇ ਦੌਰਾਨ ਹੋਣਹਾਰ 51 ਧੀਆਂ ਦਾ ਵਿਸ਼ੇਸ਼ ਸਨਮਾਨ

ਮਾਨਸਾ ਲੋਹੜੀ ਮੇਲੇ ਦੌਰਾਨ ਹੋਣਹਾਰ 51 ਧੀਆਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਦੇ ਉਘੇ ਕਲਾਕਾਰਾਂ ਨੇ ਲੋਹੜੀ ਮੇਲੇ ਚ ਬੰਨ੍ਹਿਆ ਰੰਗ

ਮਾਨਸਾ, 6 ਜਨਵਰੀ (ਜਗਦੀਸ਼ ਬਾਂਸਲ)- ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਖਾਲਸਾ ਸਕੂਲ ਵਿਖੇ ਉਘੇ ਡਾਕਟਰ ਅੰਮ੍ਰਿਤਪਾਲ ਨੂੰ ਸਮਰਪਿਤ 14ਵੇਂ ਲੋਹੜੀ ਮੇਲੇ ਦੌਰਾਨ ਵਖ-ਵਖ ਖੇਤਰਾਂ ਦੀ ਸਟੇਟ ਅਤੇ ਨੈਸ਼ਨਲ ਪਧਰ ਤੇ ਪ੍ਰਤੀਨਿਧਤਾ ਕਰਨ ਵਾਲੀਆਂ ਹੋਣਹਾਰ 51 ਧੀਆਂ ਦਾ ਸਨਮਾਨ ਕਰਦਿਆਂ ਮਾਪਿਆਂ ਨੂੰ ਸਦਾ ਦਿਤਾ ਕਿ ਉਹ ਆਪਣੀਆਂ ਧੀਆਂ ਨੂੰ ਪੁਤਾਂ ਵਾਂਗ ਮੌਕੇ ਪ੍ਰਦਾਨ ਕਰਨ ਤਾਂ ਕਿ ਉਹ ਹਰ ਖੇਤਰ ਵਿਚ ਹੋਰ ਅੰਬਰੀ ਉਡਾਰੀ ਮਾਰ ਸਕਣ। ਮੇਲੇ ਦੌਰਾਨ ਨੰਨ੍ਹੀ ਬੇਟੀ ਅਨਾਇਤਜੋਤ ਦੀ ਪਹਿਲੀ ਲੋਹੜੀ ਨੂੰ ਮਨਾਉਂਦਿਆਂ ਮੰਚ ਦੇ ਪ੍ਰਧਾਨ ਬਲਰਾਜ ਨੰਗਲ ਨੇ ਖੁਸ਼ੀ ਜਾਹਿਰ ਕੀਤੀ ਕਿ ਹੁਣ ਸਮਾਜ ਵਿਚ ਧੀਆਂ ਨੂੰ ਸਮਰਪਿਤ ਲੋਹੜੀਆਂ ਵੀ ਮਨਾਈਆਂ ਜਾਣ ਲਗੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ, ਮੁਕੇਸ਼ ਬਾਂਸਲ ਮੁਖ ਇੰਜ., ਸ਼੍ਰੀਮਤੀ ਗੀਤਾ ਸਿੰਗਲਾ ਚੀਫ ਇੰਜ. ਵਿਜੀਲੈਂਸ ਸਿੰਚਾਈ ਵਿਭਾਗ, ਇੰਜ. ਦਰਸ਼ਨ ਸਿੰਘ ਭੁਲਰ ਡਿਪਟੀ ਚੀਫ ਇੰਜ., ਹਰਜੀਤ ਸਿੰਘ ਡਿਪਟੀ ਚੀਫ ਇੰਜ. ਮਸਾ ਸਿੰਘ ਡਿਪਟੀ ਚੀਫ ਇੰਜ., ਆਰ.ਕੇ. ਭਗਤ ਐਕਸੀਅਨ, ਬਲਜਿੰਦਰ ਸਿੰਘ ਐਕਸੀਅਨ, ਅਜੈ ਸਹਿਗਲ ਐਕਸੀਅਨ, ਕਰਮਜੀਤ ਦੁਗਲ ਐਕਸੀਅਨ, ਉਦੈਦੀਪ ਸਿੰਘ ਐਕਸੀਅਨ, ਕੈਲਾਸ਼ ਕੋਸ਼ਿਕ, ਵਧੀਕ ਡਾਇਰੈਕਟਰ ਡਾ. ਜਗਦੀਸ਼ ਕੌਰ ਪੀ.ਏ.ਯੂ. ਲੁਧਿਆਣਾ, ਮੰਚ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆ, ਬਲਰਾਜ ਮਾਨ, ਸਰਬਜੀਤ ਕੌਸ਼ਲ, ਬਲਜਿੰਦਰ ਸੰਗੀਲਾ, ਕਮਲਜੀਤ ਮਾਲਵਾ ਹਾਜ਼ਰ ਸਨ। ਸਮਾਰੋਹ ਦੌਰਾਨ ਸਨਮਾਨ ਹਾਸਿਲ ਕਰਦਿਆਂ ਹੈਮਰ ਥਰੋਅ ‘ਚ 64 ਸਾਲਾਂ ਦਾ ਨੈਸ਼ਨਲ ਰਿਕਾਰਡ ਤੋੜਨ ਵਾਲੀ ਅਮਨਦੀਪ ਕੌਰ ਖੜਕ ਸਿੰਘ ਵਾਲਾ, ਖੇਲੋ ਇੰਡੀਆ ‘ਚ ਚੁਣੀ ਗਈ ਨਿਸ਼ਾਨੇਬਾਜ ਪ੍ਰਦੀਪ ਕੌਰ ਸਿਧੂ, ‘ਧੀ ਪੰਜਾਬ ਦੀ‘ ਦਾ ਐਵਾਰਡ ਜਿਤਣ ਵਾਲੀ ਹਰਦੀਪ ਕੌਰ ਕੁਲਰੀਆਂ, ਪੀ.ਟੀ.ਸੀ. ਦੇ ਟਾਪ ਫਾਈਨਲ ‘ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਦੀ ਗੁਰਪ੍ਰੀਤ ਕੌਰ, ਕੋਹਿਨੂਰ ਮਿਸਜ ਵਰਲਡ ਪੰਜਾਬਣ ਦੁੰਬਈ ਵਿਚ ਸੈਕਿੰਡ ਰਨਰਅਪ ਰਹੀ, ਸੰਦੀਪ ਕੌਰ ਗਰੇਵਾਲ, ਸਿਖਿਆ ਖੇਤਰ ਚੋਂ ਸਨਮਾਨ ਕੌਮੀ ਐਵਾਰਡ ਹਾਸਲ ਕਰਨ ਵਾਲੀ ਯੋਗਿਤਾ ਜੋਸ਼ੀ ਨੇ ਕਿਹਾ ਕਿ ਧੀਆਂ ਦੀ ਇਸ ਲੋਹੜੀ ਦੌਰਾਨ ਮੰਚ ਵਲੋਂ ਕੀਤਾ ਸਨਮਾਨ ਜਿਥੇ ਉਹਨਾਂ ਲਈ ਹੋਰ ਪ੍ਰੇਰਨਾ ਸਰੋਤ ਹੋਵੇਗਾ ਉਥੇ ਹੋਰਨਾਂ ਲੜਕੀਆਂ ਦੇ ਉਤਸ਼ਾਹ ਵਿਚ ਵੀ ਵਾਧਾ ਕਰੇਗਾ।
ਸਨਮਾਨ ਸਮਾਰੋਹ ਦੌਰਾਨ ਪੰਚਾਇਤੀ ਚੋਣਾਂ ਦੌਰਾਨ ਆਪਣੀ ਕਵਿਸ਼ਰੀ ਰਾਹੀਂ ਚਰਚਾ ਵਿਚ ਰਹੀਆਂ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਦੀਆਂ ਵਿਦਿਆਰਥਣਾਂ ਸਤਪਾਲ ਕੌਰ, ਰਵਨੀਤ ਕੌਰ, ਸੁਮਨਦੀਪ ਕੌਰ, ‘ਕਿਸਮੇ ਕਿਤਨਾ ਹੈ ਦਮ‘ ਦੇ ਗਰੈਂਡ ਫਾਈਨਲ ਵਿਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਮਨੁਰੀਤ ਤੇ ਸੁਖਨੀਤ ਬੁਢਲਾਡਾ ਰਿਵਾਇਤੀ ਲੋਕ ਗੀਤਾਂ ਚੋਂ ਪੰਜਾਬੀ ਯੂਨੀਵਰਸਿਟੀ ਵਿਚੋਂ ਗੋਲਡ ਪ੍ਰਾਪਤ ਕਰਨ ਵਾਲੀਆਂ ਸਿਮਰਜੀਤ ਕੌਰ, ਅਮਨਦੀਪ ਕੌਰ, ਚਰਨਜੀਤ ਕੌਰ, ਦਸਵੀਂ ਦੀ ਮੈਰਿਟ ਦੌਰਾਨ ਪੰਜਾਬ ਚੋਂ ਚੰਗਾ ਰੈਂਕ ਪ੍ਰਾਪਤ ਕਰਨ ਵਾਲੀ ਸਵਨੀਤ ਕੌਰ, ਰਮਨਦੀਪ ਕੌਰ, ਰਮਨਦੀਪ ਕੌਰ, ਈ.ਟੀ.ਟੀ. ਟੈਟ ਪੰਜਾਬ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਲੀਨ ਕੌਰ ਗੁੰਢੂ ਖੁਰਦ ਜੀਨੀਅਸ ਪੰਜਾਬ ਚੋਂ 10ਵਾਂ ਰੈਂਕ ਪ੍ਰਾਪਤ ਕਰਨ ਵਾਲੀ ਵਾਸ਼ਿਕਾ, ਯੂ.ਸੀ.ਸੀ. ਨੈਟ ਦੇ ਦੇਸ਼ ਭਰ ਵਿਚੋਂ 34ਵਾਂ ਰੈਂਕ ਪ੍ਰਾਪਤ ਕਰਨ ਵਾਲੀ ਗਗਨਦੀਪ ਕੌਰ ਖੜਕ ਸਿੰਘ ਵਾਲਾ, ਸਟੇਟ ਪਧਰੀ ਭਾਸ਼ਣ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਕੋਟ ਧਰਮੂ ਦੀ ਵਿਦਿਆਰਥਣ ਇਮਰਨਜੀਤ ਕੌਰ ਦੂਲੋਵਾਲ, ਲੇਖਕ ਅਧਿਆਪਕਾ ਗੁਰਪ੍ਰੀਤ ਕੌਰ ਚਾਹਲ, ਸੁਰਿਦੰਰ ਕੌਰ, ਨਵੋਦਿਆਂ ‘ਚ 12 ਬਚਿਆਂ ਦੀ ਚੋਣ ਕਰਵਾਉਣ ਵਾਲੀ ਅਧਿਆਪਕਾ ਅਨੁ ਬਾਲਾ ਸ਼ੇਖੁਪੁਰ ਖੁਡਾਲ, ਪਲਸ ਚੈਨਲ ‘ਮੈਂ ਹੁੰ ਸੁਪਰ ਸਟਾਰ‘ ਦੀ ਪੰਜਾਬ ਭਰ ਚ ਨੰਬਰ ਵਨ ਰਹੀ ਜਾਤਿਕਾ ਸ਼ਰਮਾ, ਲਗਾਤਾਰ ਖੇਤਰੀ ਯੁਵਕ ਮੇਲਿਆਂ ਚੋਂ ਗੋਲਡ ਜਿਤਣ ਵਾਲੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਰਮਨਪ੍ਰੀਤ ਕੌਰ, ਕੋਹਿਨੂਰ ਸਿਰੇ ਦੀ ਆਤਮ ਵਿਸ਼ਵਾਸ ਦਾ ਖਿਤਾਬ ਜਿਤਣ ਵਾਲੀ ਗੁਰਪ੍ਰੀਤ ਕੌਰ ਸਿਧੂ, ਸਮਾਜ ਸੇਵਿਕਾ ਸ਼੍ਰੀਮਤੀ ਰਾਣੀ ਕੌਰ ਜੂਨੀਅਰ ਸਹਾਇਕ ਦਫਤਰ ਡਿਪਟੀ ਕਮਿਸ਼ਨਰ, ਸੁਰਿੰਦਰ ਕੌਰ ਖਾਲਸਾ, ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਦੀ ਕਮਲਪ੍ਰੀਤ ਕੌਰ, ਬਿੰਦਰ ਕੌਰ, ਖਤਰੀਵਾਲਾ ਪ੍ਰਾਇਮਰੀ ਸਕੂਲ ਦੀਆਂ ਸਟੇਟ ਗੋਲਡ ਪ੍ਰਾਪਤ ਬਚੀਆਂ ਰਿਤੂ ਕੌਰ, ਗਗਨਦੀਪ ਕੌਰ, ਹਰਮਨਦੀਪ ਕੌਰ, ਨੈਸ਼ਨਲ ਖਿਡਾਰਣ ਹਰਪ੍ਰੀਤ ਕੌਰ ਅਤਲਾ ਖੁਰਦ, ਸ਼ਗਨਦੀਪ ਕੌਰ ਬਰਨਾਲਾ, ਨਵਦੀਪ ਕੌਰ ਬੋੜਾਵਾਲ, ਲਖਵਿੰਦਰ ਕੌਰ ਬੁਢਲਾਡਾ, ਮਾਈ ਭਾਗੋ ਕਾਲਜ ਰਲਾ ਦੀਆਂ ਵਖ ਵਖ ਖੇਡਾਂ ਵਿਚੋਂ ਨੈਸ਼ਨਲ ਗੋਲਡ ਪ੍ਰਾਪਤ ਹਰਜਿੰਦਰ, ਹਰਮਨਜੋਤ, ਜਸ਼ਨਦੀਪ, ਰਿੰਪੀ, ਅਮਨਜੋਤ, ਰਮਨਦੀਪ, ਅਮਨਦੀਪ, ਜਸਪ੍ਰੀਤ, ਨਵਦੀਪ, ਰਮਨਪ੍ਰੀਤ, ਮਨਪ੍ਰੀਤ, ਰਸਨਦੀਪ, ਨਰਾਇਣ ਸਰਵ ਹਿਤਕਾਰੀ ਵਿਦਿਆ ਮੰਦਰ ਮਾਨਸਾ ਦੀਆਂ ਖਿਡਾਰਣਾਂ ਜੈਸਮੀਨ, ਲੋਜੀਕਿਤਾ, ਹਰਸ਼ਿਤਾ, ਅਰਸ਼ਦੀਪ, ਪ੍ਰੀਯਿਸ਼ੂ, ਸੈਂਟ ਜੇਵੀਅਰ ਸਕੂਲ ਦੀ ਨੈਟਵਾਲ ਖਿਡਾਰਣ ਅਕਾਸ਼ਦੀਪ ਕੌਰ, ਅਲਪਾਇਨ ਸਕੂਲ ਮਾਨਸਾ ਦੀ ਸਕੇਟਿੰਗ ਚੋਂ ਸਟੇਟ ਗੋਲਡ ਨੀਸ਼ਾ ਗਰਗ, ਰਾਏਪੁਰ ਪ੍ਰਾਇਮਰੀ ਸਕੂਲ ਦੀ ਪੂਜਾ ਕੌਰ, ਗੁਰੂਕੁਲ ਅਕੈਡਮੀ ਦੀ ਜਸ਼ਨਜੋਤ ਕੌਰ ਬੁਰਜ ਰਾਠੀ, ਬਰਾਈਟ ਫਿਊਚਰ ਸਕੂਲ ਦੀ ਬਚੀ ਸ਼ਗਨਦੀਪ ਸੰਧੂ, ਧੀ ਪੰਜਾਬ ਦੀ ਫਰੀਦਕੋਟ ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀ ਮਨੁਪ੍ਰੀਤ ਕੌਰ ਖੁਰਮੀ, ਸਕਾਲਸ਼ਿਪ ਟੈਸਟ ਫਾਰ ਮੈਡੀਕਲ ਐਟਰਰੈਸ ਟੈਸਟ ਪੰਜਾਬ ਚੰਡੀਗੜ੍ਹ ਚੋਂ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੀ ਸੁਹਾਨੀ ਮਾਨਸਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਵਖ ਵਖ ਖੇਤਰਾਂ ਚ ਚੰਗੀ ਅਗਵਾਈ ਕਰਨ ਵਾਲੇ ਇੰਚਾਰਜ ਅਤੇ ਕੋਚ ਸਾਹਿਬਾਨ ਸਤਨਾਮ ਸਿੰਘ ਜੋਗਾ, ਬਲਵਿੰਦਰ ਸਿੰਘ ਬੁਢਲਾਡਾ, ਪ੍ਰੋ. ਗੁਰਦੀਪ ਢਿਲੋਂ, ਕੁਲਵਿੰਦਰ ਸਿੰਘ ਬੁਢਲਾਡਾ, ਭੁਪਿੰਦਰ ਕੌਰ, ਰਾਜਦੀਪ ਸਿੰਘ, ਹਰਜੀਤ ਸਿੰਘ, ਪ੍ਰੋ. ਸੁਪਨਦੀਪ, ਜਸਵੀਰ ਕੌਰ ਗੋਬਿੰਦਪੁਰਾ, ਪ੍ਰੀਤਮ ਸਿੰਘ, ਸੁਭਾਸ਼ ਬਿਟੂ, ਜਸਵਿੰਦਰ ਸਗੂ, ਹਰਦੀਪ ਜਟਾਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਉਘੇ ਕਲਾਕਾਰ ਗੋਰਾ ਚਕ ਵਾਲਾ, ਕਾਕਾ ਕਾਉਣੀ, ਬਲਜਿੰਦਰ ਸੰਗੀਲਾ, ਸੇਵਕ ਸੰਦਲ, ਦਰਸ਼ਨ ਘਾਰੂ ਤੋਂ ਬਿਨਾਂ ਵਖ ਵਖ ਸਕੂਲਾਂ ਦੀਆਂ ਨੰਨ੍ਹੀਆਂ ਬਚੀਆਂ ਨੇ ਆਪਣੇ ਗੀਤਾਂ ਰਾਹੀ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਡਾ. ਨਿਸ਼ਾਨ ਸਿੰਘ, ਮਿਠੂ ਮੋਫਰ, ਪ੍ਰੇਮ ਕੁਮਾਰ ਅਰੌੜਾ, ਬਲਵੰਤ ਭਾਟੀਆ, ਰਘਵੀਰ ਸਿੰਘ ਮਾਨ, ਗਮਦੂਰ ਸਿੰਘ ਦੋਦੜਾ, ਡਾ. ਵਿਜੈ ਸਿੰਗਲਾ ਕ੍ਰਿਸ਼ਨ ਗੋਇਲ, ਜਸਵਿੰਦਰ ਚਾਹਲ, ਵਿਜੈ ਜਿੰਦਲ, ਅਸ਼ੋਕ ਬਾਂਸਲ, ਮੋਹਨ ਮਿਤਰ, ਲਕੀ, ਸਤੀਸ਼, ਮਨਜੀਤ ਸਿੰਘ, ਬਲਰਾਜ ਸਿੰਘ, ਬਲਜਿੰਦਰ ਸੰਗੀਲਾ, ਵਿਨੋਦ ਕੁਮਾਰ ਆਦਿ ਹਾਜਰ ਸਨ।

Comments are closed.

COMING SOON .....


Scroll To Top
11