Friday , 23 August 2019
Breaking News
You are here: Home » BUSINESS NEWS » ਮਾਨਸਾ ਦੇ ਅਧਿਆਪਕਾਂ ਵੱਲ੍ਹੋਂ ਸਿਖਿਆ ਸਕੱਤਰ ਵਿਰੁੱਧ ਭਾਰੀ ਨਾਅਰੇਬਾਜ਼ੀ

ਮਾਨਸਾ ਦੇ ਅਧਿਆਪਕਾਂ ਵੱਲ੍ਹੋਂ ਸਿਖਿਆ ਸਕੱਤਰ ਵਿਰੁੱਧ ਭਾਰੀ ਨਾਅਰੇਬਾਜ਼ੀ

ਪਲਿਸ ਵੱਲੋਂ ਅਧਿਆਪਕਾਂ ਦੀ ਖਿਚ ਧੂਹ

ਮਾਨਸਾ, 11 ਫਰਵਰੀ- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸਦੇ ਤੇ ਅਜ ਜਿਲ੍ਹਾ ਮਾਨਸਾ ਦੇ ਅਧਿਆਪਕਾਂ ਵਲ੍ਹੋ ਸਿਖਿਆ ਸਕਤਰ ਕ੍ਰਿਸ਼ਨ ਕੁਮਾਰ ਦੀ ਬੋਹਾ ਫੇਰੀ ਦੌਰਾਨ ਪੁਲੀਸ ਵਲ੍ਹੋ ਅਧਿਆਪਕਾਂ ਦੀ ਕੀਤੀ ਭਾਰੀ ਖਿਚ ਧੂਹ ਦੇ ਬਾਵਜੂਦ ਉਨ੍ਹਾਂ ਵਿਰੁਧ ਭਾਰੀ ਨਾਅਰੇਬਾਜੀ ਕਰਦਿਆ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਕਿਸੇ ਸਕੂਲ ਵਿਚ ਵੜਨ ਨਹੀਂ ਦਿਤਾ ਜਾਵੇਗਾ। ਭਾਰੀ ਪੁਲੀਸ ਫੋਰਸ ਦੇ ਪਹਿਰੇ ਦੇ ਬਾਵਜੂਦ ਉਹ ਕਾਹਲੀ ਵਿਚ ਇਕ ਦਰਜ਼ਨ ਦੇ ਕਰੀਬ ਸਕੂਲਾਂ ਚ ਰਖੇ ਪ੍ਹੋਗਰਾਮਾਂ ਨੂੰ ਛਡਕੇ ਚੰਡੀਗੜ੍ਹ ਵਾਪਸ ਪਰਤ ਗਏ। ਪੁਲੀਸ ਵਲ੍ਹੋ 50 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਨੂੰ ਝੁਨੀਰ ਥਾਣੇ ਲੈ ਗਈ,ਜਿਨਾ ਨੂੰ ਬਾਅਦ ਚ ਰਿਹਾ ਕਰ ਦਿਤਾ ਗਿਆ। ਸੰਘਰਸ਼ ਕਮੇਟੀ ਵਲ੍ਹੋ ਅਧਿਆਪਕਾਂ ਦੀਆਂ ਹਕੀ ਮੰਗਾਂ ਚ ਵਡਾ ਅੜਿਕਾ ਬਣੇ ਹੋਏ ਅਤੇ ਅਧਿਆਪਕਾਂ ਤੇ ਤਰ੍ਹਾਂ ਤਰ੍ਹਾਂ ਦੇ ਤਸ਼ਦਦ ਢਾਹ ਰਹੇ ਸਿਖਿਆ ਸਕਤਰ ਕ੍ਰਿਸ਼ਨ ਕੁਮਾਰ ਦੇ ਸਾਰੇ ਪ੍ਰੋਜੈਕਟਾਂ ਬਾਈਕਾਟ ਕਰਨ ਅਤੇ ਪੰਜਾਬ ਦੇ ਕਿਸੇ ਵੀ ਸਕੂਲ ਉਨ੍ਹਾਂ ਨੂੰ ਨਾ ਵੜਨ ਦੇਣ ਦੇ ਸਦੇ ਬਾਅਦ ਸਿਖਿਆ ਸਕਤਰ ਦੀ ਅਜ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰਖਿਆ ਹੋਇਆ ਸੀ,ਅਧਿਆਪਕਾਂ ਦੇ ਰੋਹ ਨੂੰ ਦੇਖਦਿਆ ਜਿਥੇ ਪਹਿਲਾ ਉਲੀਕੀਆਂ ਗਈਆ ਸਾਰੀਆ ਅਧਿਆਪਕ ਮੀਟਿੰਗਾਂ ਰਦ ਕਰ ਦਿਤੀਆ ਗਈਆ ਅਤੇ ਕਿਸੇ ਵੀ ਆਮ ਅਧਿਆਪਕ ਨੂੰ ਸਕੂਲ ਚ ਵੜਨ ਨਹੀ ਦਿਤਾ ਗਿਆ,ਸਿਰਫ ਕ੍ਰਿਸ਼ਨ ਕੁਮਾਰ ਦੇ ਪ੍ਰੋਜੈਕਟਾਂ ਵਿਚ ਕੰਮ ਕਰਦੀਆਂ ਲਾਡਲੀਆਂ ਫੋਜਾਂ ਨੂੰ ਬੁਲਾਇਆ ਗਿਆ ਸੀ, ਸਿਖਿਆ ਅਧਿਕਾਰੀਆ ਵਲੋ ਵਾਰ ਵਾਰ ਪ੍ਹੋਗਰਾਮ ਰਦ ਹੋਣ ਅਤੇ ਕਦੇ ਸਿਖਿਆ ਸਕਤਰ ਦੇ ਨਾ ਆਉਣ ਦਾ ਪ੍ਰਚਾਰ ਕੀਤਾ ਗਿਆ,ਪਰ ਇਸ ਦੇ ਬਾਵਜੂਦ ਅਧਿਆਪਕ ਉਨ੍ਹਾਂ ਵਿਰੁਧ ਰੋਸ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਜਲਦੀ ਵਾਪਸ ਭੇਜਣ ਚ ਸਫਲ ਰਹੇ।ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ,ਰਾਜਵਿੰਦਰ ਮੀਰ,ਇੰਦਰਜੀਤ ਡੇਲੂਆਣਾ,ਗੁਰਦਾਸ ਸਿੰਘ,ਅਮੋਲਕ ਡੇਲੂਆਣਾ,ਹਰਦੀਪ ਸਿਧੂ,ਖੁਸ਼ਵਿੰਦਰ ਬਰਾੜ,ਰਾਜੇਸ਼ ਬੁਢਲਾਡਾ,ਸੁਖਚੈਨ ਗੁਰਨੇ ,ਗੁਰਤੇਜ ਉਭਾ, ਨੀਤਿੰਨ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਹਕੀ ਮਸਲਿਆ ਨੂੰ ਹਲ ਕਰਨ ਦੀ ਉਪਰੋ ਲਾਠੀਚਾਰਜ ਕਰਕੇ ਭਾਰੀ ਤਸ਼ਦਦ ਢਾਹ ਰਹੀ, ਉਨ੍ਹਾ ਕਿਹਾ ਵਖ ਵਖ ਕੈਟਾਗਰੀ ਅਧੀਨ ਅਧਿਆਪਕ 10-10 ਸਾਲ ਤੋ 2500,5000, ਤੇ ਕੰਮ ਕਰ ਰਹੇ ਹਨ,ਉਨ੍ਹਾਂ ਨੂੰ ਰੈਗੂਲਰ ਕਰਨ ਦੀ ਥਾਂ ਉਨਾਂ ਤੋ ਪਕੇ ਅਧਿਆਪਕਾਂ ਤੋ ਵਦ ਕੰਮ ਲਿਆ ਜਾ ਰਿਹਾ, ਇਸੇ ਤਰਾਂ ਸਿਖਿਆ ਪ੍ਰੋਵਾਈਡਰ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ,5178 ਨੂੰ 5 ਸਾਲ ਹੋਣ ਦੇ ਬਾਵਜੂਦ ਰੈਗੂਲਰ ਨਹੀ ਕੀਤਾ ਗਿਆ,ਐਸ ਐਸ ਏ ਰਮਸਾ ਅਧਿਆਪਕਾਂ ਦੀਆ ਤਨਖਾਹਾਂ 42000ਤੋ ਘਟਾਕੇ 15000 ਕਰ ਦਿਤੀਆ,ਸਕੂਲਾਂ ਲਈਆ ਸਾਰੀਆ ਗਰਾਟਾਂ ਬੰਦ ਕਰ ਦਿਤੀਆ ਗਈਆ,ਕਿਤਾਬਾੰ ਲੇਟ ਆਉਦੀਆਂ ਨੇ, ਵਰਦੀ ਇਸ ਵਾਰ ਆਈ ਹੀ ਨਹੀ,ਸਾਰੇ ਵਜੀਫੇ ਬੰਦ ਕਰ ਦਿਤੇ ਗਏ

Comments are closed.

COMING SOON .....


Scroll To Top
11