Tuesday , 19 February 2019
Breaking News
You are here: Home » Editororial Page » ਮਾਨਵ ਤੇ ਵਾਤਾਵਰਣ ਹਿਤੈਸ਼ੀ ਡੂਨੇ-ਪੱਤਲਾਂ ਦੀ ਵਰਤੋਂ

ਮਾਨਵ ਤੇ ਵਾਤਾਵਰਣ ਹਿਤੈਸ਼ੀ ਡੂਨੇ-ਪੱਤਲਾਂ ਦੀ ਵਰਤੋਂ

ਲਗਭਗ ਦੋ – ਢਾਈ ਕੁ ਦਹਾਕੇ ਪਹਿਲਾਂ ਹਰ ਖੁਸ਼ੀ , ਗਮੀ, ਵਿਆਹਾਂ, ਜਨਮ ਦਿਨਾਂ ਜਾਂ ਹੋਰ ਪ੍ਰੋਗਰਾਮਾਂ ਸਮੇਂ ਆਏ – ਗਏ ਤੇ ਮਹਿਮਾਨਾਂ ਆਦਿ ਨੂੰ ਭੋਜਨ ਖਵਾਉਣ ਲਈ ਡੂਨੇ- ਪੱਤਲਾਂ ਦੀ ਹੀ ਵਰਤੋਂ ਹਰ ਕੋਈ ਆਮ ਵਰਤਾਰੇ ਵਿਚ ਕਰਦਾ ਹੁੰਦਾ ਸੀ, ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਡੂਨੇ ਅਤੇ ਪਤਲਾਂ ਆਮ ਤੌਰ ’ਤੇ ਪਲਾਸ , ਢਾਕ , ਢੇਸੂ ਜਾਂ ਟੌਰ ਰੁਖ ਦੇ ਪਤਿਆਂ ਤੋਂ ਤਿਆਰ ਕੀਤੇ ਜਾਂਦੇ ਹੁੰਦੇ ਸਨ । ਇਹ ਡੂਨੇ – ਪਤਲਾਂ ਮਾਨਵ ਦੀ ਸਿਹਤ ਲਈ ਵੀ ਸਹੀ ਅਤੇ ਅਨੁਕੂਲ ਸਨ ਅਤੇ ਵਾਤਾਵਰਨ, ਪਸ਼ੂ – ਪੰਛੀਆਂ ਆਦਿ ਲਈ ਵੀ ਖਤਰਨਾਕ ਅਤੇ ਨੁਕਸਾਨਦੇਹ ਨਹੀਂ ਸਨ । ਇਹ ਡੂਨੇ – ਪਤਲਾ ਗਲਨਯੋਗ ਹੁੰਦੇ ਸਨ ਅਤੇ ਕਿਸੇ ਜਾਨਵਰ ਵਲੋਂ ਖਾਧੇ ਜਾਣ ਤੇ ਉਸ ਲਈ ਨੁਕਸਾਨਦੇਹ ਵੀ ਨਹੀਂ ਸਨ ਹੁੰਦੇ। ਸਿਧੇ – ਅਸਿਧੇ ਤੌਰ ਤੇ ਇਹ ਡੂਨੇ – ਪਤਲ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣੇ ਹੋਏ ਸਨ । ਖਰਚ ਪਖੋਂ ਵੀ ਇਹ ਡੂਨੇ – ਪਤਲਾਂ ਹਰ ਕਿਸੇ ਦੀ ਸਮਰਥਾ ਅਤੇ ਪਹੁੰਚ ਵਿਚ ਸਨ । ਕੋਈ ਵੀ ਗਰੀਬ – ਅਮੀਰ ਇਸ ਨੂੰ ਬੜੀ ਆਸਾਨੀ ਨਾਲ ਖਰੀਦ ਸਕਦਾ ਸੀ ।ਡੂਨੇ – ਪਤਲਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਮਨੁਖ ਨੂੰ ਕੁਦਰਤ ਨਾਲ ਵੀ ਜੋੜੀ ਰਖਿਆ ਹੋਇਆ ਸੀ ਅਤੇ ਇਹ ਰੁਖਾਂ ਪ੍ਰਤੀ ਸਾਡੀ ਸੋਚ ਅਤੇ ਉਨ੍ਹਾਂ ਦੇ ਪ੍ਰਸਾਰ ਤੇ ਸਾਂਭ – ਸੰਭਾਲ ਸੰਬੰਧੀ ਵੀ ਹਿਤੈਸ਼ੀ ਸਨ । ਡੂਨੇ – ਪਤਲਾਂ ਵਿਚ ਰਖ ਕੇ ਖਾਧਾ ਭੋਜਨ ਸਰੀਰ ਲਈ ਗੁਣਕਾਰੀ ਹੁੰਦਾ ਸੀ , ਜਿਵੇਂ ਕੇਰਲਾ ਰਾਜ ਵਿਚ ਕੇਲੇ ਦੇ ਪਤਿਆਂ ਤੇ ਭੋਜਨ ਪਰੋਸਿਆ ਜਾਂਦਾ ਹੈ । ਡੂਨੇ – ਪਤਲਾਂ ਵਿਚ ਬਚਿਆ ਹੋਇਆ ਜੂਠਾ ਭੋਜਨ ਖਾਣ ਨਾਲ ਪਸ਼ੂ ਪੰਛੀਆਂ ਜਾਂ ਹੋਰ ਜਾਨਵਰਾਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਸੀ । ਡੂਨੇ – ਪਤਲਾਂ ਨੂੰ ਅਕਸਰ ਵਰਤੋਂ ਕਰਨ ਤੋਂ ਬਾਅਦ ਲੋਕ ਗੋਬਰ ਦੇ ਢੇਰਾਂ ਤੇ ਸੁਟ ਦਿੰਦੇ ਸਨ ; ਕਿਉਂਕਿ ਇਹ ਪੂਰੀ ਤਰ੍ਹਾਂ ਗਲਣਸ਼ੀਲ ਸਨ ਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸਨ ਅਤੇ ਇਸ ਦੀ ਪ੍ਰਾਕ੍ਰਿਤਕ ਖਾਦ ਬਣਾ ਲਈ ਜਾਂਦੀ ਹੁੰਦੀ ਸੀ । ਪਰ ਜਿਵੇਂ – ਜਿਵੇਂ ਮਨੁਖ ਨੇ ਤਰਕੀ ਕੀਤੀ , ਮਸ਼ੀਨੀਕਰਨ ਤੇ ਉਦਯੋਗੀਕਰਨ ਨੇ ਪੈਰ ਪਸਾਰੇ ਤੇ ਸ਼ਹਿਰੀਕਰਨ ਹੁੰਦਾ ਗਿਆ ਮਨੁਖ ਨੇ ਡੂਨੇ – ਪਤਲਾਂ ਨੂੰ ਵਿਸਾਰ ਦਿਤਾ ਅਤੇ ਥਰਮੋਕੋਲ ਦੇ ਕੌਲੀਆਂ, ਗਿਲਾਸ , ਚਮਚੇ , ਥਾਲੀਆਂ ਅਤੇ ਪਾਲੀਥੀਨ ਦੀ ਵਰਤੋਂ ਤੇ ਜ਼ੋਰ ਵਧਾ ਦਿਤਾ । ਇਸ ਨਾਲ ਇਕ ਤਾਂ ਸਾਡੀ ਸਿਹਤ ਤੇ ਬੁਰਾ ਅਸਰ ਪਿਆ ਅਤੇ ਵਾਤਾਵਰਣ ਨਾਲ ਵੀ ਖਿਲਵਾੜ ਹੋਣਾ ਸ਼ੁਰੂ ਹੋ ਗਿਆ ਅਤੇ ਡੂਨੇ – ਪਤਲਾ ਤਿਆਰ ਕਰਨ ਵਾਲਿਆਂ ਦਾ ਰੁਜ਼ਗਾਰ ਵੀ ਉਨ੍ਹਾਂ ਪਾਸੋਂ ਖੁਸ ਗਿਆ। ਅਜ ਲੋੜ ਹੈ ਕਿ ਅਸੀਂ ਮੁੜ ਮਾਨਵ – ਹਿਤੈਸ਼ੀ ਅਤੇ ਵਾਤਾਵਰਣ ਹਿਤੈਸ਼ੀ ਡੂਨੇ – ਪਤਲਾਂ , ਕੰਮਾਂ ਅਤੇ ਵਿਵਹਾਰ ਨੂੰ ਅਪਣਾਈਏ ਅਤੇ ਵਾਤਾਵਰਣ ਤੇ ਮਨੁਖਤਾ ਨੂੰ ਬਚਾ ਸਕੀਏ । ਇਸੇ ਵਿਚ ਹੀ ਸਾਡੀ ਸਚੀ ਖ਼ੁਸ਼ੀ, ਇਜ਼ਤ ਅਤੇ ਵਡਿਆਈ ਹੈ ; ਕਿਉਂਕਿ ਕੁਦਰਤ ਵਿਰੋਧੀ ਕੋਈ ਵੀ ਕਾਰਜ ਸਾਡੇ ਹਿਤ ਵਿਚ ਨਹੀਂ ਹੋ ਸਕਦਾ ।

 

Comments are closed.

COMING SOON .....


Scroll To Top
11