Monday , 17 December 2018
Breaking News
You are here: Home » PUNJAB NEWS » ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਸਲਾਨਾ ਅਥਲੈਟਿਕ ਮੀਟ ਸਮਾਪਤ

ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਸਲਾਨਾ ਅਥਲੈਟਿਕ ਮੀਟ ਸਮਾਪਤ

ਰਾਮਪੁਰਾ ਫੂਲ, 17 ਫਰਵਰੀ (ਮਨਦੀਪ ਢੀਂਗਰਾ, ਲੱਖਾ ਹਰੀ)- ਮਾਤਾ ਸੁੰਦਰੀ ਗਰੁਪ ਢਡੇ ਵਿਖੇ ਫਿਜੀਕਲ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਜਟਾਣਾ ਦੀ ਯੋਗ ਅਗਵਾਈ ਹੇਠ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਊਘੇ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਸ. ਸੁਖਦੇਵ ਸਿਘ ਨੇ ਆਪਣੇ ਕਰ ਕਮਲਾ ਦੁਵਾਰਾ ਕੀਤਾ ਇਸ ਮੌਕੇ ਤੇ ਉਹਨਾ ਨੂੰ ਜੀ ਆਇਆ ਨੂੰ ਸੰਸਥਾ ਦੇ ਡਾਇਰੈਕਟਰ ਸੁਖਦੀਪ ਸਿੰਘ ਸਿਧੂ ਨੇ ਕਿਹਾ। ਇਸ ਮੌਕੇ ਤੇ ਅਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਨੂੰ ਚਾਹ ਹਾਊਸ ਵਿਚ ਵੰਡ ਕੇ ਜਿਸ ਵਿਚ ਮਾਤਾ ਗੁਜਰੀ ਜੀ ਹਾਊਸ, ਮਾਤਾ ਸੁੰਦਰੀ ਜੀ ਹਾਊਸ, ਮਾਤਾ ਸਾਹਿਬ ਕੌਰ ਜੀ, ਹਾਉਸ ਜੀਤੋ ਜੀ, ਹਾਉਸ ਦੇ ਮੁਖ ਮਹਿਮਾਨ ਜੀ ਨੇ ਸਲਾਮੀ ਦਿਤੀ। ਇਹਨਾ ਸਾਰੇ ਹਾਊਸਾ ਦੇ ਆਪਣੇ ਵਿਚ ਮੁਕਾਬਲੇ ਕਰਵਾਏ ਗਏ ਜਿਵੇ ਕਿ ਲੰਬੀ-ਛਾਲ, ਗੋਲਾ ਸੁਟਣਾ, ਰਸਾ-ਕਸੀ ਮੁਕਾਬਲੇ, 100 ਮੀ. ਰੇਸ, 400 ਮੀ. ਰੇਸ, 400 ਮੀ. ਰਲੇਅ, 800 ਮੀ. ਰਲੇਅ, ਤਿੰਨ ਟੰਗੀ ਰੇਸ, ਸਪੂਨ ਰੇਸ, ਬੋਹਾ ਰੇਸਾ, ਰਸਾ ਕਸੀ ਮੁਕਾਬਲੇ, ਟਰਾਂਸਪੋਰਟ, ਵਿਦਿਆਰਥੀ ਅਤੇ ਸਟਾਫ ਦੇ ਕਰਵਾਏ ਗਏ। ਇਹਨਾਂ ਚਾਰੇ ਹਾਊਸਾ ਦੇ ਵਿਚੋਂ ਮਾਤਾ ਜੀਤੋ ਜੀ ਹਾਉਸ ਨੇ ਉਵਰ ਆਲ ਅਵਲ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਕਿ ਬੋਰਾ ਰੇਸ ਜਸਵੀਰ ਕੌਰ ਨੇ ਪਹਿਲਾ ਸਥਾਨ ਮੂਤਰੀ ਕੌਰ ਦੂਜਾ ਅਤੇ ਸੁਖਪ੍ਰੀਤ ਕੌਰ ਤੀਜਾ ਪ੍ਰਾਪਤ ਕੀਤਾ। 100 ਮੀ. ਰੇਸ ਵਿਚੋ ਹਰਜੀਤ ਕੌਰ ਨੇ ਪਹਿਲਾ ਸਥਾਨ, ਵੀਰਪਾਲ ਕੌਰ ਦੂਜਾ ਸਥਾਨ, ਸਿਮਰਜੀਤ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪਿਛਲੇ ਸਾਲ ਯੂਨੀਵਰਸਿਟੀ ਪਧਰ ਤੇ ਪੰਜਾਬ ਪਧਰ ਦੀਆ ਪ੍ਰਾਪਤੀਆ ਦੀ ਰਿਪੋਰਟ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਪੜ੍ਹੀ ਅਤੇ ਖਿਡਾਰਨਾਂ ਨੂੰ ਟ੍ਰੇਕ ਸੂਟ ਦੇ ਕੇ ਸਨਮਾਨ ਕੀਤਾ ਗਿਆ ਆਏ ਹੋਏ ਸਮੂਹ ਮਹਿਮਾਨਾ ਦਾ ਧੰਨਵਾਦ ਸੰਸਥਾ ਦੇ ਮਾਨਯੋਗ ਚੇਅਰਮੈਂਨ ਕਲਵੰਤ ਸਿੰਘ ਜੀ ਨੇ ਕੀਤਾ ਅਤੇ ਉਹਨਾ ਨੇ ਕਿਹਾ ਕਿ ਖੇਡਾ ਮਨੁਖੀ ਵਿਕਾਸ ਲਈ ਸਹਾਈ ਸਿਧ ਹੁੰਦੀਆ ਹਨ। ਇਸ ਮੌਕੇ ਤੇ ਸੰਸਥਾ ਦੇ ਐਮ.ਡੀ ਗੁਰਬਿੰਦਰ ਸਿੰਘ ਬਲੀ, ਮੈਂਡਮ ਸਿੰਬਲਜੀਤ ਕੌਰ, ਡੀਨ ਪ? ਜੀਤ ਸਿੰਘ ਚਹਿਲ, ਰਾਜਪਾਲ ਸਿੰਘ ਰੁੜੇਕੇ ਕਲਾਂ, ਕਰਨਵੀਰ ਸਿੰਘ, ਗੁਰਜੀਤ ਸਿੰਘ ਮਾਨ ਡੀ.ਈ.ਪੀ. ਗੁਰਪ੍ਰੀਤ ਸਿੰਘ ਮਾਨ, ਡੀ.ਈ.ਪੀ ਗੁਰਪ੍ਰੀਤ ਸਿੰਘ ਭਾਈ ਜਗਤਾ ਸਕੂਲ, ਸਿਮਰਜੀਤ ਕੌਰ ਪੰਜਾਬ ਪੁਲਿਸ, ਹਰਵਿੰਦਰ ਕੌਰ (ਫਿਜੀਕਲ ਵਿਭਾਗ), ਸੁਪਿੰਦਰ ਕੌਰ ਜੀ, ਅਮਨਦੀਪ ਕੌਰ, ਬੇਅੰਤ ਕੌਰ (ਕੰਟਰੋਲਰ) ਕਾਨਵੇਟ ਪ੍ਰਿੰਸੀਪਲ ਮੈਡਮ ਤਰੁਨਾ ਜੀ, ਹਰਦੀਪ ਸਿੰਘ ਮਾਨ, ਡੀ.ਪੀ ਕੁਲਦੀਪ ਕੌਰ ਅਤੇ ਸਟੇਜ ਦੀ ਭੂਮਿਕਾ ਹਿੰਦੀ ਵਿਭਾਗ ਦੇ ਮੁਖੀ ਰਵਿੰਦਰ ਸਰਮਾ ਨੇ ਨਿਭਾਈ ਇਸ ਮੌਕੇ ਫਿਲਡ ਅਫਸਰ ਨਾਜਰ ਸਿੰਘ ਜੀ ਕਰਨ ਮਾਨ, ਅਮਨਪ੍ਰੀਤ ਕੌਰ, ਮਨਦੀਪ ਕੌਰ, ਰਣਜੀਤ ਕੌਰ, ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਦਿੱਤਾ।

Comments are closed.

COMING SOON .....


Scroll To Top
11