Thursday , 27 February 2020
Breaking News
You are here: Home » HEALTH » ਮਾਜਰਾ ਟੀ-ਪੁਆਇੰਟ ‘ਤੇ 2 ਕਾਰਾਂ ਦੀ ਟੱਕਰ-ਸਵਾਰੀਆਂ ਫੱਟੜ

ਮਾਜਰਾ ਟੀ-ਪੁਆਇੰਟ ‘ਤੇ 2 ਕਾਰਾਂ ਦੀ ਟੱਕਰ-ਸਵਾਰੀਆਂ ਫੱਟੜ

ਕੁਰਾਲੀ, 18 ਜਨਵਰੀ (ਰਣਜੋਧ ਸਿੰਘ)- ਨਿਊ ਚੰਡੀਗੜ੍ਹ ਵਿੱਚ ਪੈਂਦੇ ਮਾਜਰਾ ਟੀ ਪੁਆਇੰਟ ਜੋ ਕੁਰਾਲੀ ਤੇ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਬੱਦੀ ਨਾਲ ਜੋੜਦਾ ਹੈ ਤੇ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ। ਮਾਜਰਾ ਟੀ ਪੁਆਇੰਟ ਤੇ ਤਾਇਨਾਤ ਟ੍ਰੈਫਿਕ ਪੁਲਿਸ ਇੰਚਾਰਜ ਜਗਤ ਸਿੰਘ ਅਤੇ ਮੁਨਸ਼ੀ ਦਵਿੰਦਰ ਸਿੰਘ ਪਡਿਆਲਾ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਕਾਰ ਨੰ.ਪੀ ਬੀ- 01 ਸੀ 5222 ਇਨੋਵਾ ਕੁਰਾਲੀ ਤੋਂ ਬੱਦੀ ਵੱਲ ਜਾ ਰਹੀ ਸੀ, ਜਦਕਿ ਦੂਜੀ ਕਵਿਡ ਕਾਰ ਨੰ. ਸੀ ਐਚ 01 ਬੀ ਐਕਸ 2015 ਵੀ ਚੰਡੀਗੜ੍ਹ ਤੋਂ ਬੱਦੀ ਜਾ ਰਹੀ ਸੀ। ਜਦੋਂ ਇਹ ਦੋਵੇਂ ਕਾਰਾਂ ਸਵੇਰੇ 8 ਵਜੇ ਦੇ ਲਗਭਗ ਮਾਜਰਾ ਟੀ ਪੁਆਇੰਟ ਤੇ ਪਹੁੰਚੀਆਂ ਤਾਂ ਆਪਸ ਵਿਚ ਟਕਰਾ ਗਈਆਂ। ਜਿਸ ਦੇ ਸਿੱਟੇ ਵਜੋਂ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਸਵਾਰੀਆਂ ਫੱਟੜ ਹੋ ਗਈਆਂ ਜਿਨ੍ਹਾਂ ਨੂੰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਹੌਲਦਾਰ ਦਵਿੰਦਰ ਸਿੰਘ, ਹਰਮੇਸ਼ ਕੁਮਾਰ,ਵਜਿੰਦਰ ਸਿੰਘ ਨੇ ਭਾਰੀ ਮੁਸ਼ੱਕਤ ਪਿੱਛੋਂ ਕਾਰਾਂ ਵਿਚੋਂ ਕੱਢਕੇ ਚੰਡੀਗੜ੍ਹ ਹਸਪਤਾਲ ਵਿੱਚ ਪਹੁੰਚਾਇਆ।

Comments are closed.

COMING SOON .....


Scroll To Top
11