Saturday , 14 December 2019
Breaking News
You are here: Home » PUNJAB NEWS » ਮਾਈ ਭਾਗੋ ਸਕੀਮ ਤਹਿਤ ਪਿੰਡ ਫੈਜੁੱਲਾਪੁਰ ਵਿਖੇ 22 ਵਿਦਿਆਰਥਣਾਂ ਨੂੰ ਵੰਡੇ ਸਾਇਕਲ

ਮਾਈ ਭਾਗੋ ਸਕੀਮ ਤਹਿਤ ਪਿੰਡ ਫੈਜੁੱਲਾਪੁਰ ਵਿਖੇ 22 ਵਿਦਿਆਰਥਣਾਂ ਨੂੰ ਵੰਡੇ ਸਾਇਕਲ

ਅਮਲੋਹ, 21 ਅਗਸਤ (ਰਣਜੀਤ ਸਿੰਘ ਘੁੰਮਣ)- ਪੰਜਾਬ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੁੱਲਾਪੁਰ ਚ 22 ਵਿਦਿਆਰਥਣਾਂ ਨੂੰ ਸਾਇਕਲ ਤਕਸੀਮ ਕਰਨ ਸਮੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਇਕੱਤਰਤਾ ਨੂੰ ਸਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾ ਕਿ ਵਿਦਿਆਰਥੀ ਆਪਣੇ ਭਵਿੱਖ ਨੂੰ ਉੱਜ਼ਵੱਲ ਬਣਾਉਣ ਲਈ ਚੰਗੀ ਤਾਲੀਮ ਗ੍ਰਹਿਣ ਕਰ ਸਕਣ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਵਿੱਚ ਵਚਨਬੱਧ ਹੈ ਅਤੇ ਜਿੱਥੇ ਅੱਜ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਇਕਲ ਤਕਸੀਮ ਕੀਤੇ ਗਏ ਹਨ ਉਥੇ ਹੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵੀ ਅਹਿਮ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਸਕੂਲਾ ਨੂੰ ਵਿਕਾਸ ਪੱਖੋਂ ਮੋਹਰੀ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਿਹੜੀਆਂ ਵਿਦਿਆਰਥਣਾਂ ਨੂੰ ਸਾਇਕਲ ਤਕਸੀਮ ਕੀਤੇ
ਗਏ ਸਨ ਉਹ ਆਪਣੇ ਘਰ ਤੋਂ ਸਾਇਕਲ ਉਪਰ ਸਕੂਲ ਆ ਸਕਣਗੀਆਂ ਅਤੇ ਕਾਲਜਾ ਵਿੱਚ ਵੀ ਉਨ੍ਹਾ ਨੂੰ ਜਾਣ ਵਿੱਚ ਕੋਈ ਦਿੱਕਤ ਪੇਸ ਨਹੀ ਆਵੇਗੀ ਅਤੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਉਚਾਈਆ ਵੱਲ ਲਿਜਾਣ ਲਈ ਅਹਿਮ ਕਦਮ ਪੁੱਟਣ ਜਾ ਰਹੀ ਹੈ। ਸਮਾਗਮ ਦੋਰਾਨ ਜਿਥੇ ਪਹੁੰਚੇ ਮਹਿਮਾਨਾ ਦਾ ਰਾਜਾ ਰਾਜਿੰਦਰ ਸਿੰਘ ਭੱਟੀ ਵੱਲੋ ਧੰਨਵਾਦ ਕੀਤਾ ਗਿਆ ਉਥੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ ਤੇ ਪ੍ਰਿਸੀਪਲ ਸਮਸ਼ੇਰ ਸਿੰਘ ਦਾ ਸਨਮਾਨ ਚਿੰਨ ਦੇਕੇ ਵਿਸੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੋਕੇ ਪ੍ਰਧਾਨ ਸੁਰਾਜ ਮਹੁੰਮਦ, ਮਨਪ੍ਰੀਤ ਸਿੰਘ ਗੋਗਾ, ਸਾਬਕਾ ਸਰਪੰਚ ਹਰਦੀਪ ਸਿੰਘ, ਬੂਟਾ ਸਿੰਘ ਪੰਚ, ਨੋਰੰਗ ਸਿੰਘ ਪੰਚ, ਹਰਪਾਲ ਸਿੰਘ ਪੰਚ, ਸਮਾਜ ਸੇਵਕ ਅਨਵਰ ਸੇਖ , ਮਨਪ੍ਰੀਤ ਸਿੰਘ ਜੜੀਆਂ, ਰਾਜਾ ਰਾਜਿੰਦਰ ਸਿੰਘ ਭੱਟੀ, ਬਸੰਬਰ ਦਾਸ, ਹਰਪਾਲ ਸਿੰਘ, ਸੁਖਦੇਵ ਸਿੰਘ ਕਾਲਾ, ਗੁਰਸੇਵਕ ਸਿੰਘ, ਜੀ .ਓ ਜੀ. ਦਲਜੀਤ ਸਿੰਘ, ਸਕੂਲ ਸਟਾਫ਼, ਵਿਦਿਆਰਥੀ ਤੇ ਪਿੰਡ ਵਾਸੀ ਹਾਜ਼ਰ ਸਨ।

Comments are closed.

COMING SOON .....


Scroll To Top
11