Thursday , 19 July 2018
Breaking News
You are here: Home » SPORTS NEWS » ਮਹੀਪਇੰਦਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਤੀਸਰੇ ਬਾਬਾ ਫਰੀਦ ਬੈਡਮਿੰਟਨ ਟੂਰਨਾਮੈਂਟ ਸਬੰਧੀ ਮੀਟਿੰਗ ਆਯੋਜਿਤ

ਮਹੀਪਇੰਦਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਤੀਸਰੇ ਬਾਬਾ ਫਰੀਦ ਬੈਡਮਿੰਟਨ ਟੂਰਨਾਮੈਂਟ ਸਬੰਧੀ ਮੀਟਿੰਗ ਆਯੋਜਿਤ

ਫਰੀਦਕੋਟ, 12 ਸਤੰਬਰ (ਗੁਰਜੀਤ ਰੋਮਾਣਾ)-ਬਾਬਾ ਸ਼ੇਖ ਫਰੀਦ ਆਗਮਨ ਪਰਵ ਮੌਕੇ 5 ਰੋਜਾ ਵਿਰਾਸਤੀ ਮੇਲੇ ਦਾ ਆਯੋਜਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਤੋਂ 23 ਸਤੰਬਰ ਤਕ ਬੜੀ ਹੀ ਧੁਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਬਾਬਾ ਫਰੀਦ ਬੈਡਮਿੰਟਨ ਕਲਬ ਵਲੋਂ ਤੀਸਰਾ ਬੈਡਮਿੰਟਨ ਟੂਰਨਾਮੈਂਟ ਜਮਨੇਜ਼ੀਅਮ ਹਾਲ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਤਿਆਰੀ ਸਬੰਧੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਦੀ ਅਗਵਾਈ ਕਲਬ ਦੇ ਸਰਪ੍ਰਸਤ ਸ.ਮਹੀਪਇੰਦਰ ਸਿੰਘ ਚੇਅਰਮੈਨ ਬਾਬਾ ਫਰੀਦ ਵਿਦਿਅਕ ਸੰਸਥਾਵਾਂ ਨੇ ਕੀਤੀ।ਕਲਬ ਦੇ ਜਨਰਲ ਸਕਤਰ ਕਰਮਜੀਤ ਸਿੰਘ ਨੇ ਪਿਛਲੇ ਵਰ੍ਹੇ ਕਲਬ ਵਲੋਂ ਕਰਵਾਏ ਟੂਰਨਾਮੈਂਟ ਦੀ ਰਿਪੋਰਟ ਸਾਂਝੀ ਕਰ ਸਭ ਨੂੰ ਜੀ ਆਇਆਂ ਨੂੰ ਕਿਹਾ।ਕਲਬ ਪ੍ਰਧਾਨ ਗੁਰਿੰਦਰ ਸਿੰਘ ਮਨੀ ਨੇ ਕਰਵਾਏ ਜਾ ਰਹੇ ਟੂਰਨਾਮੈਂਟ ਦੇ ਪ੍ਰਬੰਧਾਂ, ਖਿਡਾਰੀਆਂ ਦੀ ਰਹਾਇਸ਼,ਖਾਣ-ਪੀਣ ਅਤੇ ਅਮਲੇ ਦੀਆਂ ਡਿਊਟੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।ਕਲਬ ਦੇ ਸਰਪ੍ਰਸਤ ਸ.ਮਹੀਪਇੰਦਰ ਸਿੰਘ ਨੇ ਸਮੂਹ ਕਲਬ ਮੈਂਬਰਾਂ ਦੁਆਰਾ ਕੀਤੀ ਜਾ ਰਹੀ ਮੇਹਨਤ ਤੇ ਵਧਾਈ ਪੇਸ਼ ਕੀਤੀ ਅਤੇ ਹਰ ਸਹਿਯੋਗ ਲਈ ਭਰੋਸਾ ਦਿਤਾ।ਉਨ੍ਹਾਂ ਦਸਿਆ ਕਿ 19 ਸਤੰਬਰ ਸ਼ਾਮ 4 ਵਜੇ ਸ੍ਰੀ ਸੁਮੇਰ ਸਿੰਘ ਗੁਰਜਰ ਆਈ.ਏ.ਐਸ ਕਮਿਸ਼ਨਰ ਫਰੀਦਕੋਟ ਡਵੀਜ਼ਨ ਆਪਣੇ ਕਰ ਕਮਲਾ ਨਾਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਅਤੇ ਇਨਾਮ-ਵੰਡ ਸਮਾਰੋਹ ਦੀ ਰਸਮ 21 ਸਤੰਬਰ ਸ਼ਾਮ 7 ਵਜੇ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਅਦਾ ਕਰਨਗੇ ਜਦ ਕੇ ਸਮਾਗਾਮ ਦੀ ਪ੍ਰਧਾਨਗੀ ਹਲਕਾ ਫਰੀਦਕੋਟ ਦੇ ਐਮ.ਐਲ.ਏ ਸ.ਕੁਸ਼ਲਦੀਪ ਸਿੰਘ ਢਿਲੋਂ ਕਰਨਗੇ ਅਤੇ ਖਿਡਾਰੀਆਂ ਦੀ ਹੋਂਸਲਾ ਅਫਜ਼ਈ ਕਰਨਗੇ।ਅੰਤ ਵਿਚ ਕਲਬ ਦੇ ਚੇਅਰਮੈਨ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਸ.ਹਰਦੀਪ ਸਿੰਘ ਪੀ.ਸੀ.ਐਸ ਆਰ.ਟੀ.ਏ ਫਰੀਦਕੋਟ ਵਲੋਂ ਪਾਏ ਬੈਡਮਿੰਟਨ ਖੇਡ ਲਈ ਵਡਮੁਲੇ ਯੋਗਦਾਨ ਅਤੇ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਰਵਜੀਤ ਸਿੰਘ, ਡਾ.ਪ੍ਰਭਦੀਪ ਸਿੰਘ ਚਾਵਲਾ, ਰਛਪਾਲ ਸਿੰਘ, ਵਿਸ਼ਵਜੀਤ ਸਿੰਘ ਡੇਜ਼ੀ, ਪ੍ਰੋਫੈਸਰ ਅਰਮਿੰਦਰ ਸਿੰਘ ਮਨੀ, ਜਸਵਿੰਦਰ ਸਿੰਘ ਸੰਧੂ, ਗੁਰਮਨਦੀਪ ਸਿੰਘ, ਕੰਵਲਜੀਤ ਸਿੰਘ ਅਤੇ ਰਮਿੰਦਰਪਾਲ ਸਿੰਘ ਰਮੀ ਹਾਜਰ ਸਨ।

Comments are closed.

COMING SOON .....
Scroll To Top
11