Saturday , 22 September 2018
Breaking News
You are here: Home » EDITORIALS » ਮਹਿੰਗਾਈ ’ਤੇ ਰੋਕ ਲੱਗੇ

ਮਹਿੰਗਾਈ ’ਤੇ ਰੋਕ ਲੱਗੇ

ਦੇਸ਼ ਵਿੱਚ ਬੇਸ਼ਕ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਜੀਐਸਟੀ ਲਾਗੂ ਕਰਨ ਤੋਂ ਬਾਅਦ ਜ਼ਰੂਰੀ ਚੀਜ਼ਾਂ ਦੀ ਕੀਮਤ ਵਿੱਚ ਕਮੀ ਆਈ ਹੈ, ਪ੍ਰੰਤੂ ਤੱਥ ਇਸ ਗੱਲ ਦੀ ਗਵਾਹੀ ਨਹੀਂ ਭਰਦੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦਾ ਆਮ ਆਦਮੀ ਦੀ ਜ਼ਿੰਦਗੀ ਉਪਰ ਬਹੁਤ ਬੁਰਾ ਅਸਰ ਪਿਆ ਹੈ। ਲਗਾਤਾਰ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਨੇ ਹਾਲੇ ਤੱਕ ਕੋਈ ਗੰਭੀਰ ਯਤਨ ਨਹੀਂ ਕੀਤਾ। ਕੇਂਦਰ ਸਰਕਾਰ ਅਸਲ ਵਿੱਚ ਇਸ ਸਬੰਧੀ ਗੰਭੀਰ ਨਹੀਂ ਹੈ। ਜੀਐਸਟੀ ਦੇ ਬਹਾਨੇ ਵਪਾਰੀ ਆਮ ਲੋਕਾਂ ਨੂੰ ਲੁੱਟ ਰਹੇ ਹਨ। ਜੀਐਸਟੀ ਸਬੰਧੀ ਹਦਾਇਤਾਂ ਵੀ ਸਪੱਸ਼ਟ ਨਹੀਂ ਹਨ। ਘੱਟੋ-ਘੱਟ ਕੀਮਤ ਉਪਰ ਹੀ ਜੀਐਸਟੀ ਲਗਾ ਕੇ ਆਮ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ। ਦੁਕਾਨਾਂ ਅਤੇ ਹੋਰ ਵਪਾਰਕ ਸਥਾਨਾਂ ’ਤੇ ਜੀਐਸਟੀ ਸਬੰਧੀ ਜਾਣਕਾਰੀ ਨਹੀਂ ਲਿਖੀ ਗਈ। ਇਸ ਕਾਰਨ ਆਮ ਭਾਰਤੀ ਲਗਾਤਾਰ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰ ਜੇਕਰ ਚਾਹੇ ਤਾਂ ਮਹਿੰਗਾਈ ਨੂੰ ਕਾਬੂ ਕਰਨ ਲਈ ਇਕ ਪੂਖਤਾ ਪ੍ਰਬੰਧ ਤਿਆਰ ਕਰ ਸਕਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪਿਆਜ, ਟਮਾਟਰ ਸਮੇਤ ਹੋਰ ਸਬਜੀਆਂ ਅਤੇ ਦਾਲਾਂ ਦੇ ਮੁਲ ਵਿਚ ਲਗਾਤਾਰ ਵਾਧਾ ਸਰਕਾਰ ਦੀ ਨਜ਼ਰ ਵਿੱਚ ਹੈ। ਇਸ ਦਾ ਅਸਰ ਰੀਟੇਲ ਮਹਿੰਗਾਈ ਦਰ ਅਤੇ ਥੋਕ ਮਹਿੰਗਾਈ ਦਰ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਬੇਕਾਬੂ ਮਹਿੰਗਾਈ ਨੂੰ ਕਾਬੂ ਕਰਨਾ ਕੋਈ ਔਖਾ ਨਹੀਂ ਹੈ। ਜਦੋਂ ਕਿਸੇ ਜ਼ਰੂਰੀ ਵਸਤ ਦੀ ਕੀਮਤ ਵਿੱਚ ਇਕ ਸੀਮਾਂ ਤੋਂ ਜ਼ਿਆਦਾ ਵਾਧਾ ਹੁੰਦਾ ਹੈ ਤਾਂ ਸਰਕਾਰ ਨੂੰ ਫੌਰੀ ਤੌਰ ’ਤੇ ਕਦਮ ਚੁੱਕਣੇ ਚਾਹੀਦੇ ਹਨ। ਜ਼ਰੂਰੀ ਚੀਜ਼ਾਂ ਵਸਤਾਂ ਦੀਆਂ ਕੀਮਤਾਂ ਨੂੰ ਬਾਜ਼ਾਰ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਸਰਕਾਰ ਨੂੰ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਹਿਤ ਦਾ ਪੂਰੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ। ਤਾਲਮੇਲ ਦੀ ਕਮੀ ਕਾਰਨ ਹੀ ਵਪਾਰੀ ਆਮ ਲੋਕਾਂ ਨੂੰ ਲੁੱਟਣ ਵਿੱਚ ਸਫਲ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖਲ ਦੇਣਾ ਚਾਹੀਦਾ ਹੈ। ਸਰਕਾਰ ਨੂੰ ਜ਼ਰੂਰੀ ਚੀਜ਼ਾਂ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੂੰ ਇਕ ਸਵੈ ਚਾਲਤ ਵਿਵਸਥਾ ਬਣਾਉਣੀ ਚਾਹੀਦੀ ਹੈ। ਇਸ ਸਬੰਧ ਵਿੱਚ ਖਪਤਕਾਰ ਮੰਤਰਾਲੇ ਨੂੰ ਸਖ਼ਤ ਹਦਾਇਤ ਦਿੱਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੀ ਕੀਮਤ ਉਪਰ ਜ਼ਰੂਰੀ ਚੀਜ਼ਾਂ ਵਸਤਾਂ ਮਿਲ ਸਕਣ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11