Tuesday , 20 August 2019
Breaking News
You are here: Home » HEALTH » ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ

ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ

ਬਰਨਾਲਾ, 17 ਫ਼ਰਵਰੀ (ਅਰਿਹੰਤ ਰਾਏ ਗਰਗ)-ਬਰਨਾਲਾ ਦੇ ਕੱਚਾ ਕਾਲਜ ਰੋਡ ਤੇ ਸ੍ਯਥਿੱਤ ਐਫ.ਐਕਸ ਜਿੰਮ ਦੀ ਚੌਥੀ ਮੰਜਿਲ ਦੀ ਛੱਤ ਤੋਂ ਇੱਕ ਮਹਿਲਾ ਡਾਕਟਰ ਨੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਡਾਕਟਰ ਏਅਰ ਫ਼ੋਰਸ ਸਟੇਸ਼ਨ ਬਰਨਾਲਾ ਵਿਖੇ ਕੰਮ ਕਰਦੀ ਸੀ। ਜਿੰਨ੍ਹਾਂ ਦੀ ਪਹਿਚਾਨ ਚਾਰੂ ਸਿੰਘ (33) ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਹਿਲ ਡਾਕਟਰ ਮਾਨਸਿਕ ਤੌਰ ਤੇ ਪਰੇਸ਼ਾਨ ਦੱਸੀ ਜਾ ਰਹੀ ਸੀ। ਜਿਸਦੀ ਜਾਂਚ ਥਾਣਾ ਸਿਟੀ –1 ਦੇ ਜਾਂਚ ਅਧਿਕਾਰੀ ਸੁਰਿੰਦਰਪਾਲ ਬਬਲੂ ਨੇ ਮਹਿਲਾ ਦੇ ਪਤੀ ਡਾ.ਨਵਦੀਪ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਹੈ। ਉਨ੍ਹਾ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਪਤੀ ਡਾ.ਨਵਦੀਪ ਸਿੰਘ ਸਿਵਲ ਹਸਪਤਾਲ ਵਿੱਚ ਡਾਕਟਰ ਹਨ ਅਤੇ ਸ਼ਨੀਵਾਰ ਨੂੰ ਉਕਤ ਮਹਿਲਾ ਡਾਕਟਰ ਜਿੰਮ ਆਈ ਅਤੇ ਕਾਫ਼ੀ ਦੇਰ ਤੱਕ ਜਿੰਮ ਦੀ ਛੱਤ ਤੇ ਬੈਠੀ ਰਹੀ ਅਤੇ ਫ਼ਿਰ ਅਚਾਨਕ ਉਸਨੇ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਣ ਮਹਿਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

Comments are closed.

COMING SOON .....


Scroll To Top
11