Thursday , 15 November 2018
Breaking News
You are here: Home » NATIONAL NEWS » ਮਹਾਰਾਸ਼ਟਰ ’ਚ ਬੱਸ ਖੱਡ ’ਚ ਡਿੱਗੀ, 33 ਲੋਕਾਂ ਦੀ ਮੌਤ

ਮਹਾਰਾਸ਼ਟਰ ’ਚ ਬੱਸ ਖੱਡ ’ਚ ਡਿੱਗੀ, 33 ਲੋਕਾਂ ਦੀ ਮੌਤ

ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਦੇ ਮੁਆਵਜ਼ੇ ਦਾ ਐਲਾਨ

ਮੁੰਬਈ, 28 ਜੁਲਾਈ- ਮਹਾਰਾਸ਼ਟਰ ’ਚ ਰਾਏਗੜ੍ਹ ਜ਼ਿਲ੍ਹੇ ਦੇ ਅੰਬੇਨਲੀ ਘਾਟ ’ਚ ਇਕ ਬਸ ਦੇ ਪਹਾੜੀ ਤੋਂ ਡੂੰਘੀ ਖਡ ‘ਚ ਡਿਗਣ ਕਾਰਨ 33 ਲੋਕ ਮਾਰੇ ਗਏ ਹਨ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜ਼ਿਲ੍ਹਾ ਕੁਲੈਕਟਰ ਵਿਜੇ ਸੂਰਯਵੰਸ਼ੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 40 ਸੀਟਰ ਬਸ ਵਿਚ ਕੁਲ 34 ਲੋਕ ਸਵਾਰ ਸਨ। ਸਾਰੇ ਦਾਪੋਲੀ, ਜਿਲ੍ਹਾ ਰਾਤਨਾਗਿਰੀ ਦੀ ਖੇਤੀਬਾੜੀ ਯੂਨੀਵਰਸਿਟੀ ਡਾ. ਬਾਲਾਸਾਹਿਬ ਸਾਵੰਤ ਕੋਂਕਨ ਕ੍ਰਿਸ਼ੀ ਵਿਦਿਆਪੀਠ ਨਾਲ ਸੰਬੰਧਿਤ ਸਨ ਅਤੇ ਪਿਕਨਿਕ ‘ਤੇ ਮਹਾਬਲੇਸ਼ਵਾਰ ਜਾ ਰਹੇ ਸਨ। ਇਹ ਬਸ ਸਵੇਰੇ ਕਰੀਬ 6.30 ਵਜੇ ਕਾਲਜ ਤੋਂ ਦੋ ਡ੍ਰਾਇਵਰਾਂ ਸਮੇਤ ਪਿਕਨਿਕ ਮਨਾਉਣ ਲਈ ਰਵਾਨਾ ਹੋਈ ਸੀ। ਕਰੀਬ 5 ਘੰਟੇ ਬਾਅਦ 11:30 ਵਜੇ ਮੁੰਬਈ ਤੋਂ 200 ਕਿਲੋਮੀਟਰ ਦੂਰ ਪੈਂਦੇ ਪੋਲਾਦਪੁਰ ਕੋਲ ਮੋੜ ’ਤੇ ਅਚਾਨਕ ਸੰਤੁਲਨ ਗਵਾ ਬੈਠੀ ਅਤੇ ਕਰੀਬ 500 ਫੁਟ ਡੂੰਘੀ ਖਡ ‘ਚ ਡਿਗ ਗਈ। ਖਡ ਦੀ ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਰਾਹਤ ਅਤੇ ਬਚਾਅ ਕੰਮਾਂ ‘ਚ ਵੀ ਦਿਕਤ ਆ ਰਹੀ ਹੈ।ਹਾਦਸੇ ‘ਚ ਜ਼ਖਮੀ ਹੋਣ ਵਾਲਾ ਯੂਨੀਵਰਸਿਟੀ ਦਾ ਸੁਪਰਡੈਂਟ ਹੈ। ਜ਼ਖਮੀ ਪ੍ਰਕਾਸ਼ ਸਾਵੰਤ ਦੇਸਾਈ ਨੇ ਬਸ ਵਿਚੋਂ ਛਾਲ ਮਾਰ ਦਿਤੀ ਜਿਸ ਕਰਕੇ ਉਸਦੀ ਜਾਣ ਬਚ ਗਈ ਅਤੇ ਪੋਲਾਦਪੁਰ ਦੇ ਇਕ ਸਥਾਨਕ ਹਸਪਤਾਲ ਵਿਚ ਉਸਦਾ ਇਲਾਜ ਚਲ ਰਿਹਾ ਹੈ। ਹਾਦਸੇ ‘ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 4 ਲਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਸ ਕੋਲਹਾਪੁਰ ‘ਚ ਨਦੀ ‘ਚ ਡਿਗ ਗਈ ਸੀ। ਇਸ ਬਸ ‘ਚ 17 ਲੋਕ ਸਵਾਰ ਸਨ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕਾਂ ਨੂੰ ਸੁਰਖਿਅਤ ਬਚਾ ਲਿਆ ਗਿਆ ਹੈ।

Comments are closed.

COMING SOON .....


Scroll To Top
11