Sunday , 26 May 2019
Breaking News
You are here: Home » PUNJAB NEWS » ਮਹਾਰਾਣੀ ਪ੍ਰਨੀਤ ਕੌਰ ਵੱਲੋਂ ਹਲਕਾ ਸ਼ੁਤਰਾਣਾ ਦੇ ਪਿੰਡਾਂ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਚੋਣ ਮੀਟਿੰਗਾਂ

ਮਹਾਰਾਣੀ ਪ੍ਰਨੀਤ ਕੌਰ ਵੱਲੋਂ ਹਲਕਾ ਸ਼ੁਤਰਾਣਾ ਦੇ ਪਿੰਡਾਂ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਚੋਣ ਮੀਟਿੰਗਾਂ

ਪਾਤੜਾਂ, 17 ਸਤੰਬਰ (ਹਰਭਜਨ ਸਿੰਘ ਮਹਿਰੋਕ)- ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਜੈ ਪ੍ਰਤਾਪ ਸਿੰਘ ਕਾਹਲੋਂ ਡੇਜ਼ੀ ਤੇ ਬਲਾਕ ਸੰਮਤੀ ਉਮੀਦਵਾਰ ਭਜਨ ਸਿੰਘ ਸਮੇਤ ਵੱਖ-ਵੱਖ ਉਮੀਦਵਾਰਾਂ ਦੇ ਹੱਕ ‘ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ ਪਿਛਲੇ 10 ਸਾਲਾਂ ‘ਚ ਨਸ਼ੇ ਵੇਚ ਕੇ ਅਤੇ ਪੰਜਾਬ ਨੂੰ ਲੁੱਟ ਕੇ ਸਿਰਫ ਆਪਣੇ ਖਜ਼ਾਨੇ ਭਰੇ ਹਨ, ਜਿਸ ਦਾ ਸੰਤਾਪ ਪੰਜਾਬ ਵਾਸੀ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਲੋਕਾਂ ਨੇ ਹਰ ਪੱਖੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਹੁਣ ਅਕਾਲੀ ਆਪਣੀ ਗੁਆਚੀ ਜਮੀਨ ਨੂੰ ਭਾਲਣ ਲਈ ਥਾਂ-ਥਾਂ ਭਟਕ ਰਹੇ ਹਨ। ਪ੍ਰਨੀਤ ਕੋਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉ ਤਾਂ ਜੋ ਹਲਕੇ ਦਾ ਪੂਰਨ ਵਿਕਾਸ ਹੋ ਸਕੇ। ਇਸ ਦੌਰਾਨ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਹਲਕੇ ਦੀਆਂ ਸਾਰੀਆਂ ਸੀਟਾਂ ਜਿੱਤਣ ਦਾ ਵਾਅਦਾ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੋਟਾਂ ਪਾਉਣਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਹੀਦ ਹੋਏ ਨੌਜ਼ਵਾਨਾਂ ਦੇ ਅਪਮਾਨ ਕਰਨਾ ਹੋਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਕੁਮਾਰ ਸਿੰਗਲਾ, ਜੈ ਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਚੇਅਰਮੈਨ ਤਰਸੇਮ ਚੰਦ ਬਾਂਸਲ, ਪ੍ਰੀਤਮ ਸਿੰਘ ਨਾਈਵਾਲਾ, ਕੀਮਤ ਸਿੰਘ ਹਰਚੰਦਪੁਰਾ, ਕੌਂਸਲਰ ਸੁਖਪਾਲ ਸਿੰਘ, ਤਰਲੋਚਨ ਸਿੰਘ ਸ਼ੇਰਗੜ੍ਹ, ਬਲਰਾਜ ਸਿੰਘ ਸਿਉਨਾ, ਅੰਗਰੇਜ਼ ਸਿੰਘ ਲਾਲਵਾ, ਬਗੀਚਾ ਸਿੰਘ ਦੁਤਾਲ, ਜੋਰਾ ਸਿੰਘ ਪਾਤੜਾਂ, ਬਲਦੇਵ ਸਿੰਘ ਬੋਹੜੀਵਾਲਾ, ਰਣਜੀਤ ਸਿੰਘ ਮਤੌਲੀ, ਸਾਬਕਾ ਸਰਪੰਚ ਰਾਮ ਲਾਲ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11