Wednesday , 19 December 2018
Breaking News
You are here: Home » PUNJAB NEWS » ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਭਲਕੇ ਪਿੰਡ ਆਰਿਫ਼ ਕੇ ਵਿਖੇ ਵਿਸ਼ੇਸ਼ ਕੈਂਪ : ਡੀ.ਸੀ. ਫਿਰੋਜ਼ਪੁਰ

ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਭਲਕੇ ਪਿੰਡ ਆਰਿਫ਼ ਕੇ ਵਿਖੇ ਵਿਸ਼ੇਸ਼ ਕੈਂਪ : ਡੀ.ਸੀ. ਫਿਰੋਜ਼ਪੁਰ

ਬਾਜੀਦਪੁਰ, 19 ਨਵੰਬਰ (ਰਵੀ ਸ਼ਰਮਾ)- ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮਿਤੀ 21 ਨਵੰਬਰ ਨੂੰ ਦਾਣਾ ਮੰਡੀ ਪਿੰਡ ਆਰਿਫ਼ ਕੇ (ਫਿਰੋਜ਼ਪੁਰ) ਵਿਖੇ ਵਖ-ਵਖ ਵਿਭਾਗਾਂ ਵਲੋਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਤਹਿਤ ਮੌਕੇ ਤੇ ਫਾਰਮ ਭਰ ਕੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਸਬੰਧੀ ਪਿੰਡ ਆਰਿਫ਼ ਕੇ ਵਿਖੇ ਤਿਆਰੀਆਂ ਸਬੰਧੀ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ 21 ਨਵੰਬਰ ਨੂੰ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਣ ਵਾਲੇ ਕੈਂਪ ਰਾਹੀ ਲੋੜਵੰਦ ਵਿਅਕਤੀਆਂ ਦੀ ਪਹਿਚਾਣ ਕਰਕੇ ਸਰਕਾਰੀ ਸਕੀਮਾਂ/ਯੋਜਨਾਵਾਂ ਦੇ ਲਾਭ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਸਵੇਰੇ 10 ਵਜੇਂ ਤੋਂ ਲਗਣ ਵਾਲੇ ਇਸ ਕੈਂਪ ਵਿਚ ਸਾਰੇ ਯੋਗ ਲਾਭਪਾਤਰੀਆਂ ਲਈ ਸਰਕਾਰੀ ਸਕੀਮਾਂ ਦਾ ਲਾਭ ਲੈਣ ਦਾ ਇਹ ਸੁਨਹਿਰੀ ਅਵਸਰ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਜਾਣ ਵਾਲੇ ਇਸ ਕੈਂਭ ਦਾ ਵਧ ਤੋਂ ਵਧ ਲਾਹਾ ਲੈਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਰਵਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ ਫਿਰੋਜ਼ਪੁਰ ਸ਼੍ਰੀ ਅਮਿਤ ਗੁਪਤਾ, ਸਕਤਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰ: ਸਵਰਨ ਸਿੰਘ ਸਮੇਤ ਵਖ ਵਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Comments are closed.

COMING SOON .....


Scroll To Top
11