Thursday , 19 July 2018
Breaking News
You are here: Home » NATIONAL NEWS » ਮਹਾਤਮਾ ਗਾਂਧੀ ਕਤਲਕਾਂਡ ਦੀ ਨਹੀਂ ਹੋਵੇਗੀ ਦੁਬਾਰਾ ਜਾਂਚ

ਮਹਾਤਮਾ ਗਾਂਧੀ ਕਤਲਕਾਂਡ ਦੀ ਨਹੀਂ ਹੋਵੇਗੀ ਦੁਬਾਰਾ ਜਾਂਚ

ਸੁਪਰੀਮ ਕੋਰਟ ਵੱਲੋਂ ਰਿਪੋਰਟ ਦੇ ਆਧਾਰ ’ਤੇ ਆਦੇਸ਼

ਨਵੀਂ ਦਿੱਲੀ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਤਲ ਮਾਮਲੇ ਦੀ ਹੁਣ ਦੁਬਾਰਾ ਜਾਂਚ ਨਹੀਂ ਹੋਵੇਗੀ।ਮਹਾਤਮਾ ਗਾਂਧੀ ਦੇ ਕਤਲ ਦੀ ਨਵੇਂ ਸਿਰੇ ਤੋਂ ਜਾਂਚ ਹੋਵੇ ਜਾਂ ਨਹੀਂ, ਇਸ ਬਾਰੇ ਏਮਿਕਸ ਕਿਊਰੀ ਨੇ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਏਮਿਕਸ ਕਿਊਰੀ ਨੇ ਰਿਪੋਰਟ ਦਿੱਤੀ ਹੈ ਕਿ ਇਸ ਮਾਮਲੇ ਦੀ ਦੁਬਾਰਾ ਜਾਂਚ ਦੀ ਲੋੜ ਨਹੀਂ। ਸੁਪਰੀਮ ਕੋਰਟ ਨੇ ਸਾਬਕਾ ਐਡੀਸ਼ਨਲ ਸਾਲਿਸਿਟਰ ਜਨਰਲ ਅਮਰੇਂਦਰ ਸ਼ਰਨ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ।ਮਾਨਯੋਗ ਜਸਟਿਸ ਸ੍ਰੀ ਐਸ.ਏ. ਬੋਬੜੇ ਅਤੇ ਜਸਟਿਸ ਸ੍ਰੀ ਐਲ. ਨਾਗੇਸ਼ਵਰ ਰਾਵ ਦੀ ਸੁਪਰੀਮ ਕੋਰਟ ਦੀ ਬੈਂਚ ਨੇ 7 ਅਕਤੂਬਰ 2017 ਨੂੰ ਸ਼ਰਨ ਨੂੰ ਏਮਿਕਸ ਕਿਊਰੀ ਨਿਯੁਕਤ ਕਰਦੇ ਹੋਏ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਗਾਂਧੀ ਕਤਲਕਾਂਡ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕਰਨ। ਸੁਪਰੀਮ ਕੋਰਟ ਨੇ ਇਹ ਨਿਰਦੇਸ਼ ‘ਅਭਿਨਵ ਭਾਰਤ’ ਦੇ ਪੰਕਜ ਫੜਨੀਸ ਦੀ ਉਸ ਪਟੀਸ਼ਨ ’ਤੇ ਦਿੱਤਾ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮਹਾਤਮਾ ਗਾਂਧੀ ਦਾ ਕਤਲ ਇਕ ਰਹੱਸਮਈ ਸ਼ਖਸ ਨੇ ਕੀਤਾ ਸੀ।ਰਹੱਸਮਈ ਵਿਅਕਤੀ ਨੇ ‘ਚੌਥੀ ਗੋਲੀ’ ਚਲਾਈ ਸੀ ਅਤੇ ਜਿਸ ਨੂੰ ਕਦੇ ਫੜਿਆ ਨਹੀਂ ਗਿਆ।ਇਸ ਮਾਮਲੇ ‘ਚ ਹੁਣ ਸ਼ਰਨ ਨੇ ਅੰਤਿਮ ਰਿਪੋਰਟ ਸੁਪਰੀਮ ਕੋਰਟ ’ਚ ਸੌਂਪ ਦਿਤੀ ਹੈ।1969 ‘ਚ ਗ੍ਰਹਿ ਮੰਤਰਾਲੇ ਨੂੰ ਕਪੂਰ ਜਾਂਚ ਕਮਿਸ਼ਨ ਨੇ ਰਾਸ਼ਟਰਪਿਤਾ ਦੇ ਕਤਲ ਦੇ ਸੰਬੰਧ ‘ਚ ਪੂਰੀ ਰਿਪੋਰਟ ਦੀ ਕਾਪੀ ਸੌਂਪੀ ਸੀ। ਸੀਨੀਅਰ ਵਕੀਲ ਨੇ ਰਿਪੋਰਟ ਸੌਂਪਣ ਤੋਂ ਪਹਿਲਾਂ ਮੀਡੀਆ ਨੂੰ ਦਿਤੀ ਜਾਣਕਾਰੀ ‘ਚ ਦਸਿਆ ਸੀ ਕਿ ਉਨ੍ਹਾਂ ਨੇ ਕਪੂਰ ਜਾਂਚ ਕਮਿਸ਼ਨ ਦੀ ਰਿਪੋਰਟ ਕਾਪੀ ਦਾ ਪੂਰਾ ਅਧਿਐਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਕਤਲ ਨਾਲ ਜੁੜੇ ਸਾਰੇ ਪਹਿਲੂਆਂ ਦੀ ਡਿਟੇਲ ਸਟਡੀ ਕੀਤੀ। ਸੀਨੀਅਰ ਵਕੀਲ ਸ਼ਰਨ ਨੇ ਬਾਪੂ ਦੇ ਉਨ੍ਹਾਂ ਕਪੜਿਆਂ ਦੀ ਵੀ ਜਾਂਚ ਕੀਤੀ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਆਖਰੀ ਵਾਰ ਪਾਇਆ ਸੀ। 30 ਜਨਵਰੀ 1948 ਨੂੰ ਕਤਲ ਦੇ ਦਿਨ ਪਾਏ ਗਏ ਮਹਾਤਮਾ ਗਾਂਧੀ ਦੇ ਕਪੜਿਆਂ ਨੂੰ ਸੁਰਖਿਅਤ ਰਖਿਆ ਗਿਆ ਹੈ। ਉਨ੍ਹਾਂ ਕਪੜਿਆਂ ਦੀ ਜਾਂਚ ਤੋਂ ਬਾਅਦ ਸ਼ਰਨ ਨੇ ਕਿਹਾ ਸੀ ਕਿ ਬਾਪੂ ਦੇ ਖੂਨ ਦੇ ਧਬੇ ਲਗੇ ਕਪੜਿਆਂ ਨੂੰ ਦੇਖਣਾ ਬਹੁਤ ਵਿਚਲਿਤ ਕਰਨ ਵਾਲਾ ਅਨੁਭਵ ਸੀ।30 ਜਨਵਰੀ 1948 ਨੂੰ ਦਿਲੀ ਦੇ ਬਿੜਲਾ ਹਾਊਸ ਵਿਚ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ, ਪਿਤਾ ਜੀ ਦੀ ਹਤਿਆ ਦੀ ਐਫਆਈਆਰ ਉਸੇ ਦਿਨ ਯਾਨੀ 30 ਜਨਵਰੀ ਨੂੰ ਦਿਲੀ ਦੇ ਤੁਗਲਕ ਰੋਡ ਥਾਣੇ ਵਿਚ ਦਰਜ ਕੀਤੀ ਗਈ ਸੀ। ਐਫਆਈਆਰ ਉਰਦੂ ਵਿਚ ਲਿਖੀ ਗਈ ਸੀ ਜਿਸ ਵਿਚ ਪੂਰੀ ਵਾਰਦਾਤ ਦੇ ਬਾਰੇ ਦਸਿਆ ਗਿਆ ਸੀ।ਦਿਲੀ ਦੇ ਤੁਗਲਕ ਰੋਡ ਦੇ ਰਿਕਾਰਡ ਰੂਮ ਵਿਚ ਅਜ ਵੀ ਉਹ ਐਫਆਈਆਰ ਸੰਭਾਲ ਕੇ ਰਖੀ ਗਈ ਹੈ, ਐਫਆਈਆਰ ਨੂੰ ਬਕਾਇਦਾ ਲੈਮੀਨੇਸ਼ਨ ਕਰਵਾ ਕੇ ਰਖਿਆ ਗਿਆ ਹੈ, ਜੇਕਰ ਕਦੇ ਵੀ ਪਿਤਾ ਜੀ ਦੀ ਹਤਿਆ ਦਾ ਮਾਮਲਾ ਫਿਰ ਤੋਂ ਖੁਲਦਾ ਹੈ ਅਤੇ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ ਤਾਂ ਇਸ ਐਫਆਈਆਰ ਦੇ ਆਧਾਰ ਉਤੇ ਜਾਂਚ ਸ਼ੁਰੂ ਕੀਤੀ ਜਾਵੇਗੀ।

Comments are closed.

COMING SOON .....
Scroll To Top
11