Monday , 16 December 2019
Breaking News
You are here: Home » NATIONAL NEWS » ਮਹਾਂਬਲੀਪੁਰਮ ਵਿਖੇ ਚੀਨੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚ ਮੁਲਾਕਾਤ

ਮਹਾਂਬਲੀਪੁਰਮ ਵਿਖੇ ਚੀਨੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚ ਮੁਲਾਕਾਤ

ਭਾਰਤ ਵੱਲੋਂ ਚੇੱਨਈ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ

ਚੇੱਨਈ, 11 ਅਕਤੂਬਰ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਮਹਾਂਬਲੀਪੁਰਮ ਪਹੁੰਚੇ। ਚੀਨ ਦੇ ਰਾਸ਼ਟਰਪਤੀ ਦਾ ਸ਼੍ਰੀ ਮੋਦੀ ਵੱਲੋਂ ਭਰਵਾਂ ਸਵਾਗਤ ਕੀਤਾ।ਗਿਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਾਲ ਦੂਜੀ ਗ਼ੈਰ ਰਸਮੀ ਗੱਲਬਾਤ ਕਰਨ ਲਈ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਭਾਰਤ ਪਹੁੰਚੇ। ਉਪਰੰਤ ਸ਼ਾਮ ਨੂੰ ਸ਼ੀ ਜਿਨਪਿੰਗ ਅਤੇ ਮੋਦੀ ਵੱਲੋਂ ਇਤਿਹਾਸਕ ਸੈਰ-ਸਪਾਟਾ ਸਥਾਨ ਮਾਮੱਲਾਪੁਰਮ ਵਿੱਚ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਮਾਮੱਲਾਪੁਰਮ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।। ਮਹਾਬਲੀਪੁਰਮ ਦੀ ਸੁਰੱਖਿਆ ਲਈ ਲਗਭਗ 5000 ਸੁਰੱਖਿਆ ਕਰਮਚਾਰੀ ਲਾਏ ਗਏ ਅਤੇ ਜਲ ਸੈਨਾ ਦੇ ਜੰਗੀ ਜਹਾਜ਼ ਵੀ ਤਾਇਨਾਤ ਕੀਤੇ ਗਏ। ਰਾਤ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਸ਼ਨਿੱਚਰਵਾਰ ਨੂੰ ਮੁੜ ਮੁਲਾਕਾਤ ਹੋਵੇਗੀ। ਇੱਥੇ ਪੀ. ਐੱਮ. ਮੋਦੀ ਤਾਮਿਲਨਾਡੂ ਦੇ ਰਵਾਇਤੀ ਪਹਿਰਾਵੇ ਵਿੱਚ ਪੁਹੰਚੇ। ਉਨ੍ਹਾਂ ਨੇ ਚਿੱਟੀ ਸ਼ਰਟ ਨਾਲ ਰਵਾਇਤੀ ਧੋਤੀ ਪਹਿਨ ਰੱਖੀ ਸੀ। ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪੀ. ਐੱਮ. ਮੋਦੀ ਦੀ ਮੁਲਾਕਾਤ ਲਈ ਖਾਸ ਤੌਰ ‘ਤੇ ਮਹਾਂਬਲੀਪੁਰਮ ਨੂੰ ਚੁਣਿਆ ਗਿਆ। ਇਸ ਪੂਰੀ ਮੁਲਾਕਾਤ ਦੌਰਾਨ ਸਵਾਗਤ ਸਮਾਰੋਹ ‘ਤੇ ਤਾਮਿਲਨਾਡੂ ਦੀ ਛਾਪ ਸਪੱਸ਼ਟ ਰੂਪ ਦਿਸ ਰਹੀ ਸੀ। ਜਾਣਕਾਰੀ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਦੋਂ ਅੱਜ ਚੇਨਈ ਪਹੁੰਚੇ ਤਾਂ ਲੋਕ ਨਾਚਕਾਂ ਅਤੇ ਭਰਤਨਾਟਿਅਮ ਨੇ ਤਾਮਿਲ ਸੰਸਕ੍ਰਿਤਿਕ ਪੇਸ਼ਕਾਰੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਕਾਫੀ ਗਿਣਤੀ ‘ਚ ਭਾਰਤੀ ਅਤੇ ਚੀਨੀ ਬੱਚਿਆਂ ਨੇ ਝੰਡੇ ਲਹਿਰਾ ਕੇ ਸਵਾਗਤ ਕੀਤਾ। ਜਿਨਪਿੰਗ ਜਦੋਂ ਹਵਾਈ ਅੱਡੇ ‘ਤੇ ਪਹੁੰਚੇ ਤਾਂ ਸਵਾਗਤ ਲਈ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਕੇ. ਪਲਾਨੀਸਵਾਮੀ, ਉੱਪ ਮੁੱਖ ਮੰਤਰੀ ਓ. ਪਨੀਰਸੇਲਵਮ ਅਤੇ ਤਾਮਿਲਨਾਡੂ ਵਿਧਾਨ ਸਭਾ ਦੇ ਪ੍ਰਧਾਨ ਪੀ. ਧਨਪਾਲ ਵੀ ਪਹੁੰਚੇ। ਦੱਸਣਯੋਗ ਹੈ ਕਿ ਸ਼ੀ ਜਿਨਪਿੰਗ ਭਾਰਤ ਦੀ ਦੋ ਦਿਨਾ ਯਾਤਰਾ ‘ਤੇ ਭਾਰਤ ਆਏ ਹਨ। ਇਸ ਤੋਂ ਪਹਿਲਾਂ ਜਦੋਂ ਸ਼ੀ ਜਿਨਪਿੰਗ ਭਾਰਤ ਦੀ ਯਾਤਰਾ ‘ਤੇ ਆਏ ਸੀ ਤਾਂ ਪੀ. ਐੱਮ. ਮੋਦੀ ਨੇ ਉਨ੍ਹਾਂ ਦਾ ਗੁਜਰਾਤ ਦੇ ਅਹਿਮਦਾਬਾਦ ‘ਚ ਸਵਾਗਤ ਕੀਤਾ ਸੀ।

Comments are closed.

COMING SOON .....


Scroll To Top
11