Friday , 19 April 2019
Breaking News
You are here: Home » Editororial Page » ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਦਾਰ ਇੰਦਰਜੀਤ ਸਿੰਘ ਮੁੰਡੇ

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਦਾਰ ਇੰਦਰਜੀਤ ਸਿੰਘ ਮੁੰਡੇ

ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੁੰਦੀ ਹੈ । ਅੱਜ ਮਨੁੱਖ ਪੈਸੇ ਦੇ ਪਿੱਛੇ ਦੌੜ ਲਗਾਉਂਦਾ ਹੋਇਆ ਇਹ ਸਭ ਕੁੱਝ ਭੁੱਲ ਰਿਹਾ ਹੈ ਕਿ ਉਹ ਜਨਮ ਵੇਲੇ ਨਾ ਕੁੱਝ ਆਪਣੇ ਨਾਲ ਲੈ ਕੇ ਆਇਆ ਹੈ ਅਤੇ ਨਾ ਹੀ ਅੰਤ ਸਮੇਂ ਵਿੱਚ ਕੁੱਝ ਆਪਣੇ ਨਾਲ ਲੈ ਕੇ ਜਾਵੇਗਾ ਜੇਕਰ ਨਾਲ ਜਾਂਦਾ ਹੈ ਤਾਂ ਸਿਰਫ ਚੰਗੇ ਕਰਮ ਅਤੇ ਦੂਜਿਆਂ ਦੀ ਨਿਸਵਾਰਥ ਕੀਤੀ ਸੇਵਾ। ਪੈਸੇ ਦੀ ਦੌੜ ਵਿੱਚ ਰਿਸ਼ਤੇ ਵੀ ਤਾਰ ਤਾਰ ਹੋ ਰਹੇ ਹਨ। ਪਰੰਤੂ ਇਸ ਸੰਸਾਰ ਵਿੱਚ ਕੁੱਝ ਹੀ ਅਜਿਹੇ ਇਨਸਾਨ ਹੁੰਦੇ ਹਨ ਜੋ ਪੈਸੇ ਦੀ ਦੌੜ ਤੋਂ ਦੂਰ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਧਰਮ ਸਮਝਦੇ ਹਨ । ਸਮਾਜ ਸੇਵਾ ਜਿਸ ਕਿਸੇ ਨੂੰ ਨਸੀਬ ਹੁੰਦੀ ਹੈ , ਉਹ ਇਨਸਾਨ ਸਭ ਤੋਂ ਭਾਗਸ਼ਾਲੀ ਹੁੰਦਾ ਹੈ ।ਪੀਰਾ ਫਕੀਰਾਂ ਦੀ ਵਰਧ ਹਸਤ ਧਰਤੀ ਮਾਲੇਰਕੋਟਲਾ ਨੁੂੰ ਮਾਣ ਹੈ ਕਿ ਇਸਨੇ ਅਜਿਹੇ ਰੱਬ ਦੇ ਰੂਪ ਬੰਦੇ ਪੈਦਾ ਕੀਤੇ ਹਨ ਜਿਨਾਂ ਨੇ ਇਤਿਹਾਸ ਰਚ ਕੇ ਦੁਨਿਆ ਵਿੱਚ ਨਾਮਨਾ ਖੱਟਿਆ ਹੈ ।ਇਸ ਧਰਤੀ ਉਪਰ ਇੱਕ ਅਜਿਹੇ ਹੀ ਇੱਕ ਨੇਕ ਪੁਰਸ਼ ਪਰਮਾਤਮਾ ਨੇ ਭੇਜੇ ਹਨ ਜਿਨਾਂ ਨੇ ਆਪਣਾ ਭਵਿੱਖ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ ਹੈ ਉਨਾਂ ਲਈ ਜੇ ਅਜਿਹਾ ਕਿਹਾ ਜਾਵੇ ਤਾਂ ਕੋਈ ਵਧਾ ਚੜ੍ਹਾ ਕੇ ਕਹੀ ਹੋਈ ਗੱਲ ਨਹੀਂ ਹੋਵੇਗੀ। ਸਰਦਾਰ ਇੰਦਰਜੀਤ ਸਿੰਘ ਮੁੰਡੇ ਜੋ ਇੱਥੋਂ ਦੀ ਕੇ.ਐਸ. ਐਗਰੀਕਲਚਰਲ ਇੰਡਸਟਰੀਜ਼ ਦੇ ਐਮ.ਡੀ. ਹਨ ਨੇ ਇਲਾਕੇ ਦੇ ਵਾਤਾਵਰਣ ਨੂੰ ਹਰਾ ਭਰਾ ਅਤੇ ਸ਼ੁੱਧ ਰੱਖਣ ਹਿਤ ਇਹ ਹੀਆ ਕੀਤਾ ਹੋਇਆ ਹੈ ਕਿ ਉਹ ਆਪਣੀ ਨੇਕ ਕਮਾਈ ਵਿੱਚੋਂ ਮਨੁੱਖਤਾ ਦੀ ਸੇਵਾ ਹਿਤ , ਖਰਚ ਕਰਕੇ ਜਿੰਨੇ ਵੱਧ ਤੋਂ ਵੱਧ ਪੌਦੇ ਲਗਾ ਸਕਦੇ ਹਨ , ਲਗਾਉਣਗੇ । ਇਹ ਰੁੱਖ ਲਗਾਉਣ ਦੀ ਮੁਹਿੰਮ ਉਨਾਂ ਆਪਣੇ ਪਿੰਡ ਭੂਦਨ ਤੋਂ ਅਰੰਭੀ ਅਤੇ ਹੁਣ ਤੱਕ ਲੱਗ ਭੱਗ 40 ਪਿੰਡਾਂ ਵਿੱਚ ਛਾਂ ਦਾਰ ਅਤੇ ਫਲ ਦਾਰ ਬੂਟੇ ਲਗਵਾ ਚੁੱਕੇ ਹਨ । ਇਸ ਤੋਂ ਇਲਾਵਾ ਮਾਲੇਰਕੋਟਲਾ ਇਲਾਕੇ ਦੇ ਸਾਰੇ ਸਰਕਾਰੀ ਅਦਾਰਿਆਂ , ਕਾਲਜਾਂ ਜਿਨਾਂ ਵਿੱਚ ਵਿੱਦਿਆ ਸਾਗਰ ਕਾਲਜ ਧੂਰੀ , ਅਮਰਗੜ੍ਹ, ਸਿੱਧਸਰ ਕਾਲਜ ਅਤੇ ਮਾਲੇਰਕੋਟਲਾ ਦੇ ਕਾਲਜ ਦਾ ਨਾਂ ਸ਼ਾਮਲ ਹੈ ਅਤੇ ਲੱਗਭੱਗ 15 ਸਕੂਲਾਂ ਵਿੱਚ ਬੂਟੇ ਲਗਵਾ ਚੁੱਕੇ ਹਨ । ਹੁਣ ਤੱਕ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਵਾ ਚੁੱਕੇ ਹਨ । ਇੱਕ ਭੇਂਟ ਵਿੱਚ ਸਰਦਾਰ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਹਰ ਇੱਕ ਇਨਸਾਨ ਨੁੰ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ਤੇ ਫਜ਼ੂਲ ਖਰਚੀਆਂ ਰੋਕ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਦਿਨੋ ਦਿਨ ਵਧ ਰਿਹਾ ਪ੍ਰਦੂਸ਼ਣ ਮਨੁੱਖ ਰਾਹੀਂ ਵੱਡੀ ਗਿਣਤੀ ਵਿੱਚ ਕੱਟੇ ਜਾ ਰਹੇ ਦਰਖਤਾਂ ਦਾ ਨਤੀਜਾ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਮਨੁੱਖ ਜਾਤੀ ਦੀ ਹੋਂਦ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਰੁੱਖ ਜਿੱਥੇ ਮਨੁੱਖ ਦੇ ਜੀਵਨ ਦਾਤਾ ਹਨ ਉਥੇ ਪੰਛੀਆਂ ਦੇ ਵੀ ਬਸੇਰੇ ਹਨ ਅਤੇ ਵਰਖਾ ਲਿਆਉਣ ਲਈ ਵੀ ਜਰੂਰੀ ਹਨ। ਉਨਾਂ ਇਹ ਵੀ ਕਿਹਾ ਕਿ ਰੁੱਖ ਲਗਾਉਣਾ ਹੀ ਕਾਫੀ ਨਹੀਂ ਹੈ ਬਲਕਿ ਪੁੱਤਰਾਂ ਵਾਂਗ ਉਨਾਂ ਦੀ ਵੱਡੇ ਹੋਣ ਤੱਕ ਦੇਖ ਭਾਲ ਕਰਨਾ ਵੀ ਅਤਿ ਜਰੂਰੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਪੇੜ ਪੌਦੇ ਕੁਦਰਤ ਦਾ ਅਨਮੋਲ ਤੋਹਫਾ ਹਨ ਜਿਨਾਂ ਤੋਂ ਇਨਸਾਨ ਨੂੰ ਲਕੜੀ , ਫਲ , ਫੁੱਲ , ਬਾਲਣ , ਹਰਿਆਲੀ ,ਆਕਸੀਜਨ, ਪਸ਼ੂਆਂ ਲਈ ਘਾਹ , ਕਾਗਜ਼ ਮਾਚਸ ਦੇ ਉਦਯੋਗਾਂ ਲਈ ਲੋੜੀਂਦੀ ਸਮੱਗਰੀ , ਦਵਾਈਆਂ , ਜੰਗਲੀ ਜੀਵਾਂ ਦਾ ਭੋਜਨ ,ਸਭ ਕੁੱਝ ਰੁੱਖਾਂ ਕਾਰਣ ਹੀ ਸੰਭਵ ਹੈ। ਇਸ ਲਈ ਹਰ ਮਨੁੱਖ ਦਾ ਇਹ ਨਾਹਰਾ ਹੋਣਾ ਚਾਹੀਦਾ ਹੈ ਕਿ ਰੁੱਖ ਲਗਾਓ , ਰੁੱਖ ਬਚਾਓ , ਜੀਵਨ ਨੂੰ ਖੁਸ਼ਹਾਲ ਅਤੇ ਸਵਸਥ ਬਣਾਓ ।

Comments are closed.

COMING SOON .....


Scroll To Top
11