Monday , 14 October 2019
Breaking News
You are here: Home » Editororial Page » ਮਨਰੇਗਾ ਮਜ਼ਦੂਰ ਅੱਜ ਵੀ ਆਪਣੇ ਅਧਿਕਾਰਾਂ ਤੋਂ ਅਣਜਾਣ

ਮਨਰੇਗਾ ਮਜ਼ਦੂਰ ਅੱਜ ਵੀ ਆਪਣੇ ਅਧਿਕਾਰਾਂ ਤੋਂ ਅਣਜਾਣ

ਮਨਰੇਗਾ ਯੋਜਨਾ ਵਿੱਚ ਕੰਮ ਲੈਣ ਦੀਆਂ ਸਿਰਫ ਦੋ ਹੀ ਸਰਤਾਂ ਹਨ।ਪਹਿਲੀ ਸਰਤ ਪਿੰਡ ਦਾ ਰਹਿਣ ਵਾਲਾ ਕੋਈ ਵੀ ਮਰਦ -ਔਰਤ ਬਿਨਾਂ ਕਿਸੇ ਉਮਰ ਵਰਗ ਦੇ ਇਸ ਯੋਜਨਾ ਰਾਹੀਂ ਲਾਭ ਲੈ ਸਕਦਾ ਹੈ ਬਸ਼ਰਤੇ ਉਹ ਸਰੀਰਕ ਕੰਮ ਕਰਨ ਲਈ ਤਿਆਰ ਹੋਵੇ ।ਦੂਸਰੀ ਸਰਤ, 2013 ਦੀਆਂ ਮਨਰੇਗਾ ਸੋਧਾਂ ਮੁਤਾਬਕ ਪੰਜ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਆਪਣੇ ਖੇਤ ਵਿੱਚ ਕੰਮ ਕਰਕੇ ਵੀ ਮਨਰੇਗਾ ਦਾ ਲਾਭ ਲੈਣ ਦਾ ਹੱਕਦਾਰ ਹੈ ।
ਕਿਵੇਂ ਮਿਲਦਾ ਹੈ ਕੰਮ?
ਜੌਬ ਕਾਰਡ ਸਰਪੰਚ ਜਾਂ ਪੰਚਾਇਤ ਸਕੱਤਰ ਵੱਲੋਂ ਬਣਾ ਕੇ 15 ਦਿਨਾ ਦੇ ਅੰਦਰ ਲਾਭਪਾਤਰੀ ਨੂੰ ਦੇਣਾ ਜਰੂਰੀ ਹੈ ,ਕਿਸੇ ਸਰਪੰਚ ਜਾਂ ਅਧਿਕਾਰੀ ਵੱਲੋਂ ਕਿਸੇ ਮਜਦੂਰ ਦਾ ਜੌਬ ਕਾਰਡ ਆਪਣੇ ਕੋਲ ਰੱਖਣ ਤੇ ਅਧਿਕਾਰੀ ਖਿਲਾਫ ਮਨਰੇਗਾ ਕਾਨੂੰਨ 2005 ਦੀ ਧਾਰਾ 25 ਤਹਿਤ ਕਾਰਵਾਈ ਹੋ ਸਕਦੀ ਹੈ ।
ਕੰਮ ਲੈਣ ਲਈ ਕੋਈ ਵੀ ਮਜਦੂਰ ਅਰਜੀ ਦੇ ਸਕਦਾ ਹੈ ਕੰਮ ਘੱਟ ਤੋਂ ਘੱਟ 15 ਦਿਨ ਅਤੇ ਵੱਧ ਤੋਂ 100 ਦਿਨ ਦਾ ਮੰਗਿਆ ਜਾ ਸਕਦਾ ਹੈ ,ਅਰਜੀ ਦੇ ਕੇ ਰਸੀਦ ਲੈ ਲਈ ਜਾਵੇ , ਜਿਸ ਦਿਨ ਤੋਂ ਕੰਮ ਮੰਗਿਆ ਗਿਆ ਹੈ ਜੇਕਰ ਕੰਮ ਨਹੀ ਮਿਲਦਾ ਤਾਂ ਉਸ ਦਿਨ ਤੋਂ ਵਿਅਕਤੀ ਬੇਰੁਜਗਾਰੀ ਭੱਤਾ ਲੈਣ ਦਾ ਹੱਕਦਾਰ ਹੈ ।
ਕਿੰਨਾ ਹੈ ਬੇਰੁਜਗਾਰੀ ਭੱਤਾ- ਪਹਿਲੇ ਮਹੀਨੇ ਭੱਤਾ ਦਿਹਾੜੀ ਦਾ ਚੌਥਾ ਹਿੱਸਾ ਹੋਵੇਗਾ , ਪੰਜਾਬ ਵਿੱਚ ਮਨਰੇਗਾ ਦੀ ਦਿਹਾੜੀ 241 ਰੁਪਏ ਹੈ। ਇਸ ਤਰਾਂ ਚੌਥਾ ਹਿੱਸਾ ਲਗਭਗ 60 ਰੁਪਏ ਰੋਜ਼ਾਨਾ ਹੈ ,ਇੱਕ ਮਹੀਨੇ ਤੋਂ ਬਾਅਦ ਅੱਧੀ ਦਿਹਾੜੀ ਦਾ ਹੱਕਦਾਰ ਹੋਵੇਗਾ, ਇਸ ਸਕੀਮ ਤਹਿਤ ਦਿਹਾੜੀ ਦਾ ਪੈਸਾ ਕੇਂਦਰ ਸਰਕਾਰ ਦੇਵੇਗੀ ਜਦਕਿ ਬੇਰੁਜਗਾਰੀ ਭੱਤਾ ਸੂਬਾ ਸਰਕਾਰ ਦੇਵੇਗੀ ।
ਮਨਰੇਗਾ ਮਜਦੂਰਾਂ ਨੂੰ ਹਾਜ਼ਰੀ ਵੀ ਮਸਟਰੋਲ ਉੱਤੇ ਲਵਾਉਣੀ ਚਾਹੀਦੀ ਹੈ ,ਸਧਾਰਨ ਰਜਿਸਟਰ ਉੱਤੇ ਅਕਸਰ ਹੇਰਾਫੇਰੀ ਹੁੰਦੀ ਹੈ । ਕੰਮ ਕਰਕੇ ਪੈਸਾ ਸਮੇਂ ਸਿਰ ਨਾ ਮਿਲਣ ਤੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ , ਨਿਸ਼ਾਨਦੇਹੀ ਕਰਕੇ ਸਬੰਧਿਤ ਅਧਿਕਾਰੀ ਦੀ ਤਨਖਾਹ ਕੱਟ ਕੇ ਪੈਸਾ ਦਿੱਤਾ ਜਾ ਸਕਦਾ ਹੈ , ਪੈਸਾ ਨਾ ਮਿਲਣ ਦਾ ਸਮਾਂ 15 ਦਿਨਾਂ ਤੋਂ ਘੱਟ ਨਹੀ ਹੋਣਾ ਚਾਹੀਦਾ ।ਮਨਰੇਗਾ ਤਹਿਤ 260 ਤੋਂ ਵੀ ਵੱਧ ਕੰਮ ਕਰਵਾਏ ਜਾ ਸਕਦੇ ਹਨ ਜਿਸ ਵਿੱਚ ਜੰਗਲਾਤ ,ਪੀ.ਡਬਲਿਊ.ਡੀ , ਸਿੰਚਾਈ, ਪਾਣੀ ਸਪਲਾਈ ਆਦਿ ਸ਼ਾਮਿਲ ਹਨ ।
ਇਸ ਤੋਂ ਇਲਾਵਾ ਮਨਰੇਗਾ ਮਜਦੂਰ ਘਰ ਚ ਪਸ਼ੂਆਂ ਲਈ ਸੈੱਡ ਵੀ ਬਣਵਾ ਸਕਦਾ ਹੈ 2 ਪਸ਼ੂਆਂ ਲਈ 35 ਹਜ਼ਾਰ ਤੇ 4 ਪਸ਼ੂਆਂ ਲਈ 75 ਹਜ਼ਾਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ।

Comments are closed.

COMING SOON .....


Scroll To Top
11