Thursday , 19 July 2018
Breaking News
You are here: Home » BUSINESS NEWS » ਮਨਰੇਗਾ ਮਜ਼ਦੂਰਾਂ ਵੱਲੋਂ ਬੀ.ਡੀ.ਪੀ.ਓ. ਬਲਾਕ ਨਥਾਣਾ ਵਿਖੇ ਧਰਨਾ

ਮਨਰੇਗਾ ਮਜ਼ਦੂਰਾਂ ਵੱਲੋਂ ਬੀ.ਡੀ.ਪੀ.ਓ. ਬਲਾਕ ਨਥਾਣਾ ਵਿਖੇ ਧਰਨਾ

ਨਥਾਣਾ, 12 ਜਨਵਰੀ (ਇੰਦਰਜੀਤ, ਚਰਨਜੀਤ ਸਿੱਧੂ)- ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਸੈਕਟਰੀ ਮਨਜੀਤ ਸਿੰਘ ਦੇ ਖਿਲਾਫ ਬੀ.ਡੀ.ਪੀ.ਓ. ਦਫਤਰ ਵਿੱਚ ਧਰਨਾ ਦਿੱਤਾ ਗਿਆ ਕਿਉਂਕਿ ਉਸਨੇ ਪਿੰਡ ਪੂਹਲਾ ਵਿਖੇ ਮਨਰੇਗਾ ਮਜ਼ਦੂਰ ਔਰਤਾਂ ਜੋ ਕੰਮ ਦੌਰਾਨ ਪਾਣੀ ਪੀਣ ਬੈਠੀਆਂ ਸਨ, ਉਹਨਾਂ ਨੂੰ ਬਿਨਾਂ ਮਤਲਬ ਡਾਂਟਿਆ, ਫਟਕਾਰਿਆ ਤੇ ਬਦਸਲੂਕੀ ਕੀਤੀ। ਸੈਕਟਰੀ ਮਨਜੀਤ ਸਿੰਘ ਨੇ ਹਾਜ਼ਰੀ ਕੱਟਣ ਅਤੇ ਮਸਟਰੋਲ ਨਾਂ ਕੱਢਣ ਦੀ ਧਮਕੀ ਵੀ ਦਿੱਤੀ। ਅੱਜ ਇੱਥੇ ਕੱਠੀਆਂ ਹੋਈਆਂ ਮਨਰੇਗਾ ਮਜ਼ਦੂਰ ਔਰਤਾਂ ਨੇ ਆਪਣੇ ਦੁੱਖ ਰੋਏ, ਇਸ ਤੋਂ ਬਾਅਦ ਬੁਲਾਰੇ ਕਾਮਰੇਡ ਹਰਵਿੰਦਰ ਸੇਮਾ ਅਤੇ ਜਸਵੰਤ ਸਿੰਘ ਪੂਹਲੀ ਨੇ ਕਿਹਾ ਕਿ ਇਹ ਮਾਮਲਾ ਪਹਿਲਾ ਨਹੀਂ ਜਿੱਥੇ ਅਜਿਹੀ ਘਟਨਾ ਵਾਪਰੀ ਹੈ, ਅੱਜ ਪੂਰੇ ਪੰਜਾਬ ਅੰਦਰ ਜਦੋਂ ਦੀ ਸੱਤਾ ਕਾਂਗਰਸ ਪਾਰਟੀ ਦੇ ਹੱਥ ਵਿੱਚ ਆਈ ਹੈ ਤਾਂ ਦੱਸ ਸਾਲਾ ਤੋਂ ਲੁੱਕੇ ਹੋਏ ਕਾਂਗਰਸੀ ਆਗੂ ਪਿੰਡਾਂ ਅੰਦਰ ਮਨਮਾਨੀਆਂ ਕਰਨ ਲੱਗੇ ਹਨ। ਹਰ ਇੱਕ ੍ਯਪੰਡ ਅੰਦਰ ਮਨਰੇਗਾ ਮਜ਼ਦੂਰਾਂ ਤੇ ਜਿੱਥੇ ਪਹਿਲਾਂ ਅਕਾਲੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਕੰਮ ਕਰਵਾਉਂਦੇ ਸਨ ਤੇ ਹੁਣ ਕਾਂਗਰਸੀ ਵੀ ਉਹਨਾ ਹਰਕਤਾਂ ਤੇ ਉਤਰੇ ਹੋਏ ਹਨਅਤੇ ਦਫਤਰਾਂ ਅੰਦਰ ਅਫਸਰਸ਼ਾਹੀ ਤੋਂ ਲੈ ਕੇ ਚਪੜਾਸੀ ਤੱਕ ਕਾਂਗਰਸੀ ਜ਼ੁਬਾਨ ਬੋਲੀ ਜਾ ਰਹੀ ਹੈ। ਅੱਜ ਇਹ ਮਸਲਾ ਇਸ ਕਰਕੇ ਈ ਉਠਿੱਆ ਹੈ ਕਿ ਮਨਜੀਤ ਸੈਕਟਰੀ ਪਿੰਡ ਦੇ ਕੁੱਝ ਵਿਅਕਤੀਆਂ ਦੇ ਕਹਿਣ ਤੇ ਹੀ ਗਲ਼ਤ ਵਿਵਹਾਰ ਕਰ ਰਿਹਾ ਹੈ ਸੋ ਆਗੂਆਂ ਨੇ ਮੰਗ ਕੀਤੀ ਕਿ ਇਸ ਸੈਕਟਰੀ ਖਿਲ਼ਾਫ ਬਣਦੀ ਕਾਨੂੰਨੀ ਕਾਰਵੀਈ ਕੀਤੀ ਜਾਵੇ, ਨਹੀਂ ਤਾਂ ਇਸ ਮਸਲੇ ਨੂੰ ਪੂਰੇ ਬਲਾਕ ਦੇ ਪਿੰਡਾਂ ਵਿੱਚ ਪ੍ਰਚਾਰ ਕੇ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ੁੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਰਾਜੂ ਸਿੰਘ ਮੇਟ, ਪਰਮਜੀਤ ਕੌਰ, ਜਗਸੀਰ ਸਿੰਘ ਪੁਹਲਾ, ਮੇਜਰ ਸਿੰਘ ਪੂਹਲਾ, ਨੇਕ ਸਿੰਘ, ਗੁਰਮੇਲ ਸਿੰਘ, ਮੁਖਤਿਆਰ ਸਿੰਘ, ਨਛੱਤਰ ਸਿੰਘ, ਜਸਵੀਰ ਕੌਰ, ਮਾਇਆ ਕੌਰ, ਹਰਜੀਤ ਕੌਰ, ਕੁਲਵੰਤ ਕੌਰ ਤੇ ਰਾਣੀ ਕੌਰ ਹਾਜ਼ਰ ਸਨ।

Comments are closed.

COMING SOON .....
Scroll To Top
11