Thursday , 15 November 2018
Breaking News
You are here: Home » NATIONAL NEWS » ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ – ਖਜਾਨਾ ਅਤੇ ਮਾਲ ਮੰਤਰੀ

ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ – ਖਜਾਨਾ ਅਤੇ ਮਾਲ ਮੰਤਰੀ

ਚੰਡੀਗੜ,ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ। ਮਨਰੇਗਾ ਦੇ ਕੰਮਾਂ ਵਿਚ ਜਿੱਥੇ ਹਿਸਾਰ ਸੂਬਾ ਹੋਰ ਜਿਲਿਆਂ ਦੇ ਮੁਕਾਬਲੇ ਸੱਭ ਤੋਂ ਅੱਗੇ ਹੈ, ਉੱਥੇ ਹਰਿਆਣਾ ਦੇ ਕਜਦੂਰਾਂ ਨੂੰ ਦੇਸ਼ ਦੇ ਹੋਰ ਸਾਰੇ ਰਾਜਾਂ ਦੇ ਮੁਕਾਬਲੇ ਵੱਧ ਮਿਹਨਤਾਨਾ ਮਿਲਦਾ ਹੈ।
ਖਜਾਨਾ ਮੰਤਰੀ ਅੱਜ ਜਿਲਾ ਹਿਸਾਰ ਦੇ ਨਾਰਨੌਂਦ ਦੀ ਅਨਾਜ ਮੰਡੀ ਵਿਚ ਮਨਰੇਗਾ ਮਜਦੂਰਾਂ ਸਨਮਾਨ ਅਤੇ ਜਾਗਰੁਕਤਾ ਸਮਾਰੋਹ ਵਿਚ ਊਮੜੇ ਕੰਮ ਕਰਨ ਵਾਲਿਆਂ ਦੇ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।
ਖਜਾਨਾ ਮੰਤਰੀ ਨੇ ਮਨਰੇਗਾ ਮਜਦੂਰਾਂ ਨੂੰ ਵੱਡੀ, ਅਿਫ਼ਿਨ, ਭਾਣੀ ਦੀ ਬੋਤਲਾਂ ਭੈਂਟ ਕੀਤੀਆਂ ਅਤੇ ਉਨਾਂ ਦੇ ਨਾਲ ਬੈਠ ਕੇ ਭੋਜਨ ਕੀਤਾ। ਸਮਾਰੋਹ ਵਿਚ 8 ਹਜਾਰ ਮਜਦੂਰਾਂ ਦੇ ਪਹੁੰਚਣ ਦੀ ਉਮੀਦ ਸੀ, ਜਦੋਂ ਕਿ ਇਹ ਗਿਣਤੀ 15 ਹਜਾਰ ਤਕ ਪਹੁੰਚ ਗਈ ਜਿਸ ਦੇ ਲਈ ਬਾਅਦ ਵਿਚ ਸ਼ੈਡ ਦੇ ਇਲਾਵਾ ਬਾਅਰ ਟਂਟ ਲਗਾ ਕੇ ਹੋਰ ਵਿਵਸਥਾ ਕਰਨੀ ਪਈ। ਮੁੱਖ ਸ਼ੈਡ ਦੇ ਨਾਲ ਲਗਦੇ ਦੂਸਰੇ ਸ਼ੈਡ ਵਿਚ ਵੀ ਭਾਰਤੀ ਗਿਣਤੀ ਵਿਚ ਲੋਕਾਂ ਨੇ ਖੜੇ ਹੋ ਕੇ ਪ੍ਰੋਗ੍ਰਾਮ ਨੂੰ ਸੁਣਿਆ।
ਖਜਾਨਾ ਮੰਤਰੀ ਨੇ ਮਜਦੂਰਾਂ ਨੂੰ ਹਿੰਦੂਸਤਾਨ ਦਾ ਨਿਰਮਾਤਾ ਅਤੇ ਸ੍ਰਿਸ਼ਟੀ ਦਾ ਰਚੀਈਤਾ ਦਸਦੇ ਹੋਏ ਕਿਹਾ ਕਿ ਉਨਾਂ ਦੀ ਮਿਹਨਤ ਅਤੇ ਮਜਦੂਰੀ ਦੇ ਕਾਰਨ ਹੀ ਅੱਜ ਦੇਸ਼ ਅਤੇ ਸੂਬਾ ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ‘ਤੇ ਅੱਗੇ ਵੱਧ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਮਨਰੇਗਾ ਮਜਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਤਿਹਾੜੀ ਤੋਂ ਵੱਧ ਮਹਿਨਤਾਨਾ ਦਿੱਤਾ ਜਾ ਰਿਹਾ ਹੈ। ਅੱਜ ਹਰਿਆਣਾ ਦੇ ਮਨਰੇਗਾ ਮਜਦੂਰਾਂ ਨੂੰ ਰੋਜਾਨਾ 281 ਰੁਪਏ ਮਜਦੂਰੀ ਦਿੱਤੀ ਜਾ ਰਹੀ ਹੈ। ਮਨਰੇਗਾ ਦਾ ਕੰਮ ਕਰਾਉਣ ਵਿਚ ਹਿਸਾਰ ਜਿਲਾ ਹੋਰ ਸਾਰੇ ਜਿਲਿਆ ਤੋਂ ਅੱਗੇ ਹੈ ਜਿ ਦੇ ਲਈ ਉਨਾਂ ਨੇ ਜਿਲਾ ਪ੍ਰਸਾਸ਼ਨ ਦੀ ਖੁਲ ਕੇ ਪ੍ਰਸੰਸਾਂ ਕੀਤੀ।
ਖਜਾਨਾ ਮੰਤਰੀ ਨੇ ਭਾਰੀ ਗਿਣਤੀ ਵਿੱਚ ਸਮਾਰੋਹ ਵਿੱਚ ਪਹੁੰਚੀ ਔਰਤਾਂ ਨੂੰ ਹਰਿਆਲੀ ਤੀਜ, ਰੱਖੜੀ ਅਤੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਉਨਾਂ ਨੂੰ ਕੋਥਲੀ ਦੇ ਰੂਪ ਵਿੱਚ ਜਿਲੇ ਦੇ ਪ੍ਰਤੀ ਮਜਦੂਰਾਂ ਨੂੰ ਮਿਲਟਨ ਕੰਪਨੀ ਦਾ ਇੱਕ ਵਧੀਆ ਟਿਫਿਨ, ਇੱਕ ਥਰਮਸ ਬੋਤਲ ਅਤੇ ਦੀਵਾਰ ਦੀ ਘੜੀ ਦੇਣ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਤਿਉਹਾਰ ਦੀ ਇਹ ਸੋਗਾਤ ਮਨਰੇਗਾ ਏ.ਬੀ.ਪੀ.ਓ.ਅਤੇ ਮੇਟ ਰਾਹੀਂ ਸੂਚੀ ਦੇ ਆਧਾਰ ‘ਤੇ ਹਰ ਮਜਦੂਰ ਨੂੰ ਉਪਲੱਬਧ ਕਰਵਾਈ ਜਾਵੇਗੀ। ਉਨਾਂ ਨੇ ਕਿਹਾ ਕਿ ਜਿਲੇ ਵਿੱਚ ਖੇਤਾਂ ਵਿੱਚ ਬਣੀ ਜਿਨਾਂ ਢਾਣੀਆਂ ਵਿੱਚ ਹੁਣ ਤੱਕ ਪੱਕੀ ਸੜਕਾਂ ਨਹੀਂ ਹਨ ਉੱਥੇ ਮਨਰੇਗਾ ਰਾਹੀਂ ਸੜਕਾਂ ਬਣਵਾਈ ਜਾਣਗੀ। ਇਸ ਦੇ ਲਈ ਵੱਖ ਤੋਂ ਬਜਟ ਦਾ ਵੀ ਪ੍ਰਾਵਧਾਨ ਕੀਤਾ ਜਾਵੇਗਾ।
ਕੈਪਟਨ ਅਭਿਮਨਿਉ ਨੇ ਕਿਹਾ ਕਿ ਪ੍ਰਦੇਸ਼ ਵਿੱਚ ਮਜਦੂਰਾਂ ਦੇ ਕੰਮ ਦੇ ਮਾਹੌਲ ਨੂੰ ਸੁਧਾਰਿਆ ਜਾਵੇਗਾ। ਉਨਾਂ ਨੇ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਕਿ ਮਜਦੂਰਾਂ ਲਈ ਕੱਸੀ-ਤਸਲੇ ਦੀ ਥਾਂ ‘ਤੇ ਅਜਿਹੇ ਆਧੁਨਿਕ ਸਮੱਗਰੀ ਉਪਲੱਬਧ ਕਰਵਾਈ ਜਾਵੇ, ਜਿਨਾਂ ਤੋਂ ਘੱਟ ਮਿਹਨਤ ਵਿੱਚ ਜਿਆਦਾ ਕੰਮ ਕੀਤਾ ਜਾ ਸਕੇ। ਉਨਾਂ ਨੇ ਕਿਹਾ ਕਿ ਮਜਦੂਰਾਂ ਨੂੰ ਆਧੁਨਿਕ ਸਮੱਗਰੀ ਦੇਣ ਲਈ ਜ਼ਰੂਰਤ ਪੈਣ ‘ਤੇ ਉਹ ਮੰਤਰੀ ਦੇ ਕੋਟੇ ਤੋਂ ਗ੍ਰਾਂਟ ਦੇਣਗੇ।
ਉਨਾਂ ਨੇ ਮਜਦੂਰਾਂ ਤੋਂ ਤਿੰਨ ਚੀਜਾਂ ਅਪਨਾਉਣ ਦਾ ਐਲਾਨ ਕੀਤਾ। ਮਜਦੂਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਅਤੇ ਉਨਾਂ ਨੂੰ ਸੰਸਕਾਰ ਦੇਣ ਤਾਂ ਕਿ ਉਹ ਭਾਰਤ ਮਾਤਾ ਦੇ ਸੱਚੇ ਸਪੁੱਤਰ ਬੰਨ ਸਕਣ। ਬੱਚਿਆਂ ਨੂੰ ਸਿੱਖਿਆ ਉਪਲੱਬਧ ਕਰਵਾਉਣ ਲਈ ਹਰ ਮਾਮਲੇ ਵਿੱਚ ਪਿਛੜੇ ਨਾਰਨੌਂਦ ਹਲਕੇ ਵਿੱਚ ਚਾਰ ਕਾਲਜ ਅਤੇ ਚਾਰ ਆਈ.ਟੀ.ਆਈ. ਬਣਵਾਈ ਗਈਆਂ ਹੈ। ਉਨਾਂ ਨੇ ਕਿਹਾ ਲੋਕ ਸਫਾਈ ਨੂੰ ਆਪਣਾਉਣ। ਜਦੋਂ ਤੁਹਾਡਾ ਘਰ, ਪਿੰਡ ਅਤੇ ਜਿਲਾ ਸਵੱਛ ਹੋਵੇਗਾ ਤਾਂ ਹਰ ਜਗਾ ਤੁਹਾਨੂੰ ਸਨਮਾਨ ਮਿਲੇਗਾ। ਉਨਾਂ ਨੇ ਕਿਹਾ ਕਿ ਕੀ ਤੁਸੀ ਅਜਿਹੇ ਘਰ ਵਿੱਚ ਆਪਣੀ ਧੀ ਦੇ ਵਿਆਹ ਕਰੋਗੇ ਜਿੱਥੇ ਸਾਫ਼-ਸਫਾਈ ਨਹੀਂ ਰੱਖੀ ਜਾਂਦੀ ਹੋਵੇ, ਇਸ ਪ੍ਰਕਾਰ ਤੁਹਾਡੇ ਘਰ ਵਿੱਚ ਵੀ ਬੇਟੇ ਦੀ ਬਹੁ ਉਦੋਂ ਆਵੇਗੀ ਜਦੋਂ ਤੁਸੀ ਆਪਣਾ ਘਰ ਸਾਫ਼ ਰੱਖੇਂਗੇ। ਉਨਾਂ ਨੇ ਕਿਹਾ ਕਿ ਜਦੋਂ ਮੈਂ ਫੌਜ ਦਾ ਕਪਤਾਨ ਸੀ ਤਾਂ ਦੋ ਮਹੀਨੇ ਦੀ ਛੁੱਟੀ ਵੀ ਆਉਂਦਾ ਸੀ ਤਾਂ ਘਰ ਦੀ ਸਫਾਈ ਕਰਨ, ਪਸ਼ੁਆਂ ਦਾ ਗੋਬਰ ਚੁੱਕਣ ਅਤੇ ਗਲੀ ਸਾਫ਼ ਕਰਨ ਵਿੱਚ ਵੀ ਗਰਵ ਦਾ ਅਨੁਭਵ ਹੁੰਦਾ ਸੀ। ਉਨਾਂ ਨੇ ਲੋਕਾਂ ਤੋਂ ਵਾਤਾਵਰਣ ਸ਼ੁੱਧਤਾ ‘ਤੇ ਧਿਆਨ ਦੇਣ ਦਾ ਵੀ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਜਦੋਂ ਚਾਰੋ ਪਾਸੇ ਹਰਿਆਲੀ ਹੋਵੋਗੇ ਤਾਂ ਜੀਵਨ ਜਿਆਦਾ ਸੁੰਦਰ ਹੋਵੇਗਾ। ਉਨਾਂ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਵੋਟ ਨਹੀਂ ਮੰਗਦਾ ਲੇਕਿਨ ਤੁਹਾਨੂੰ ਬੱਚਿਆਂ ਦੀ ਸਿੱਖਿਆ ਅਤੇ ਸੰਸਕਾਰ, ਸਾਫ਼-ਸਫਾਈ ਅਤੇ ਵਾਤਾਵਰਣ ਸਰੰਖਣ ਕਰਣ ਦੀ ਗੁਹਾਰ ਲਗਾਉਂਦਾ ਹਾਂ।
ਉਨਾਂ ਨੇ ਕਿਹਾ ਕਿ ਮੈਂ ਜੀਵਨ ਵਿੱਚ ਕਈ ਤਰੀਕੇ ਨਾਲ ਤੀਜ ਮਨਾਈ ਹੈ। ਝੂਲੇ ਵੀ ਝੂਲੇ ਹਨ ਅਤੇ ਝੂਲਿਆਂ ਤੋਂ ਡਿਗਿਆ ਵੀ ਹਾਂ। ਅੱਜ ਮਜਦੂਰ ਭਰਾ-ਭੈਣਾਂ ਦੇ ਨਾਲ ਤੀਜ ਮਨਾਉਣ ਵਿੱਚ, ਉਨਾਂ ਦੇ ਨਾਲ ਬੈਠ ਕੇ ਖਾਨਾ ਖਾਣ ਵਿੱਚ ਜੋ ਆਨੰਦ ਆਇਆ ਹੈ, ਉਹ ਪਹਿਲਾਂ ਕਦੇ ਨਹੀਂ ਆਇਆ, ਕਿਉਂਕਿ ਜੋ ਮਜਦੂਰ ਰਾਤ-ਦਿਨ ਮਿਹਨਤ ਕਰ ਕੇ ਆਪਣੇ ਦੋ ਹੱਥਾਂ ਦਾ ਇਸਤੇਮਾਲ ਕਰ ਕੇ ਇਸ ਦੇਸ਼ ਅਤੇ ਸਮਾਜ ਦੇ ਨਿਰਮਾਣ ਵਿੱਚ ਖੂਨ-ਪਸੀਨਾ ਵਹਾਊਂਦਾ ਹੈ, ਉਨਾਂ ਦੇ ਪ੍ਰਤੀ ਮੇਰੇ ਮਨ ਵਿੱਚ ਬੇਹੱਦ ਸ਼ਰਧਾ ਹੈ।
ਖ਼ਜ਼ਾਨਾ-ਮੰਤਰੀ ਨੇ ਕਿਹਾ ਕਿ ਮਨਰੇਗਾ ਵਿੱਚ ਸਿੰਚਾਈ ਵਿਭਾਗ ਦੇ ਕੰਮਾਂ ਨੂੰ ਸ਼ਾਮਿਲ ਕਰਵਾਉਣ ਲਈ ਮੈਂ ਪਿਛਲੇ ਦਿਨਾਂ ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰੇਂਦਰ ਤੋਮਰ ਨਾਲ ਮੁਲਾਕਾਤ ਕੀਤੀ ਸੀ। ਕੇਂਦਰੀ ਮੰਤਰੀ ਨੇ ਇਸ ਦਿਸ਼ਾ ਵਿੱਚ ਛੇਤੀ ਸਕਾਰਾਤਮਕ ਫ਼ੈਸਲਾ ਲੈਣ ਦਾ ਭਰੋਸਾ ਦਵਾਇਆ ਹੈ। ਇਸ ਦੇ ਇਲਾਵਾ, ਕੇਂਦਰੀ ਮੰਤਰੀ ਨੇ ਮਜਦੂਰਾਂ ਦੀ ਮਜਦੂਰੀ ਨੂੰ ਵੀ ਵਧਾਉਣ ਦਾ ਭਰੋਸਾ ਦਿੱਤਾ ਹੈ। ਉਨਾਂ ਨੇ ਉਂਮੀਦ ਜਤਾਈ ਕਿ ਅਗਲੀ ਬਜਟ ਵਿੱਚ ਇਸ ਦਿਸ਼ਾ ਵਿੱਚ ਮਹੱਤਵਪੂਰਣ ਐਲਾਨ ਹੋ ਸਕਦੇ ਹਨ। ਉਨਾਂ ਨੇ ਕਿਹਾ ਕਿ 5 ਅਗਸਤ ਨੂੰ ਬਰਵਾਲਾ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਨਾਰਨੌਂਦ ਤੋਂ ਪਹੁੰਚੀ ਭਾਰੀ ਭੀੜ ਤੋ ਉਤਸ਼ਾਹਿਤ ਹੋਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਾਰਨੌਂਦ ਹਲਕੇ ਦੇ ਵਿਕਾਸ ਲਈ 130 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ ਜਿਸ ਦੇ ਲਈ ਉਨਾਂ ਨੇ ਹਲਕੇ ਦੇ ਲੋਕਾਂ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਵਿਅਕਤ ਕੀਤਾ।
ਹਿਸਾਰ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਕਿਹਾ ਕਿ ਮਨਰੇਗਾ ਨੂੰ ਸਫਲ ਬਣਾਉਣ ਲਈ ਮਜਦੂਰਾਂ ਦੇ ਯੋਗਦਾਨ ਦੀ ਮਹੱਤਵਪੂਰਣ ਭੂਮਿਕਾ ਹੈ। ਉਨਾਂ ਨੇ ਕਿਹਾ ਕਿ ਮਨਰੇਗਾ ਰਾਹੀਂ ਜੋ ਕੰਮ ਕਰਵਾਏ ਜਾ ਰਹੇ ਹਨ, ਉਨਾਂ ਦੇ ਇਲਾਵਾ ਵੀ ਅਨੇਕ ਅਜਿਹੇ ਕੰਮ ਹਨ ਜਿਨਾਂ ਰਾਹੀਂ ਵੱਧ ਮਜਦੂਰਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ ਅਤੇ ਤਰੱਕੀ ਦੀ ਰਫਤਾਰ ਨੂੰ ਤੇਜ ਕੀਤਾ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਮਨਰੇਗਾ ਰਾਹੀਂ ਕੰਪੋਸਟ ਦਾ ਕੰਮ ਕੀਤਾ ਜਾ ਸਕਦਾ ਹੈ। ਮਨਰੇਗਾ ਮਜਦੂਰਾਂ ਰਾਹੀਂ ਜੈਵਿਕ ਖਾਦ ਬਣਾ ਕੇ ਕਿਸਾਨ ਆਪਣੀ ਆਮਦਨੀ ਨੂੰ ਵਧਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਮਾਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਮਨਰੇਗਾ ਦੇ ਕੰਮ ਕਰਵਾਉਣ ਵਿੱਚ ਹਿਸਾਰ ਜਿਲਾ ਪ੍ਰਦੇਸ਼ ਵਿੱਚ ਅੱਵਲ ਹੈ। ਉਨਾਂ ਨੇ ਸਮਾਰੋਹ ਵਿੱਚ ਬੇਹੱਦ ਭੀੜ ਉਮੜਨ ‘ਤੇ ਲੋਕਾਂ ਦਾ ਧੰਨਵਾਦ ਕੀਤਾ।

Comments are closed.

COMING SOON .....


Scroll To Top
11