Sunday , 21 April 2019
Breaking News
You are here: Home » ENTERTAINMENT » ਮਨਮੋਹਨ ਵਾਰਿਸ ਦੇ ਨਵੇਂ ਗੀਤ ‘ਚੰਨ ਵਰਗੀ’ ਨੂੰ ਬੇਮਿਸਾਲ ਸਫਲਤਾ

ਮਨਮੋਹਨ ਵਾਰਿਸ ਦੇ ਨਵੇਂ ਗੀਤ ‘ਚੰਨ ਵਰਗੀ’ ਨੂੰ ਬੇਮਿਸਾਲ ਸਫਲਤਾ

ਗੀਤ ਨੂੰ ਦਿੱਤੇ ਪਿਆਰ ਲਈ ਪ੍ਰਸੰਸਕਾਂ ਦਾ ਹਮੇਸ਼ਾ ਰਿਣੀ ਰਹਾਂਗਾ : ਮਨਮੋਹਨ ਵਾਰਿਸ

ਜਲੰਧਰ, 6 ਅਪ੍ਰੈਲ (ਗੁਰਮੀਤ ਵਾਰਿਸ)- ਆਪਣੀ ਸਾਫ਼-ਸੁਥਰੀ ਗਾਇਕੀ ਨਾਲ ਪਿਛਲੇ 25 ਸਾਲਾਂ ਤੋਂ ਪੰਜਾਬੀਆਂ ਦੇ ਦਿਲਾਂ ‘ਚ ਧੜਕਣ ਵਾਲੇ ਪ੍ਰਸਿਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਵਲੋਂ ਗਾਇਆ ਗੀਤ ‘ਚੰਨ ਵਰਗੀ‘ ਜਿਸ ਤਰ੍ਹਾਂ ਚੈਨਲਾਂ, ਰੇਡੀਓ, ਮੋਬਾਈਲਾਂ ਤੇ ਸੋਸ਼ਲ ਨੈਟਵਰਕ ਸਾਈਟਾਂ ਸਮੇਤ ਯੂ-ਟਿਊਬ ’ਤੇ ਪਸੰਦ ਕੀਤਾ ਜਾ ਰਿਹਾ ਹੈ ਇਸ ਗਲ ਨੇ ਉਨ੍ਹਾਂ ਨੂੰ ਬੇਹਦ ਖ਼ੁਸ਼ੀ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂਮੂਹੀਂ ਪਿਆਰ ਕਰਦੇ ਹਨ। ਇਸ ਗਲ ਦੀ ਤਾਜ਼ਾ ਮਿਸਾਲ ਹੈ ਉਨ੍ਹਾਂ ਵਲੋਂ ਗਾਇਆ ਗੀਤ ਚੰਨ ਵਰਗੀ, ਜਿਸ ਨੂੰ ਯੂ-ਟਿਊਬ ‘ਤੇ ਅਪਲੋਡ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਲਖਾਂ ਦੀ ਗਿਣਤੀ ‘ਚ ਪਸੰਦ ਕੀਤਾ ਗਿਆ ਤੇ ਗੀਤ ਦੇਖ ਕੇ ਕੁਮੈਂਟ ਕਰਨ ਵਾਲੇ ਦਰਸ਼ਕਾਂ ਦੇ ਵਿਚਾਰ ਜਾਣ ਕੇ ਰੂਹ ਅਸ਼-ਅਸ਼ ਕਰ ਉਠਦੀ ਹੈ।
ਇਹ ਵੀ ਦਸਣਾ ਬਣਦਾ ਹੈ ਕਿ ਮਨਮੋਹਨ ਵਾਰਿਸ ਵਲੋਂ ਗਾਇਆ ਗੀਤ ‘ਚੰਨ ਵਰਗੀ‘ ਹੈਪੀ ਰਾਏਕੋਟੀ ਦੀ ਰਚਨਾ ਹੈ, ਇਸ ਦਾ ਵੀਡੀਓ ਨਿਦੇਸ਼ਨ ਸੰਦੀਪ ਸ਼ਰਮਾ ਵਲੋਂ ਆਸਟ੍ਰੇਲੀਆ ਦੀਆਂ ਸੁੰਦਰ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ ਅਤੇ ਸੰਗਤਾਰ ਦੀਆਂ ਮਨਮੋਹਕ ਧੁਨਾਂ ਸਭਨਾਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ।

Comments are closed.

COMING SOON .....


Scroll To Top
11