Friday , 16 November 2018
Breaking News
You are here: Home » PUNJAB NEWS » ਮਨਪ੍ਰੀਤ ਬਾਦਲ ਵੱਲੋਂ ਕ੍ਰਾਂਜੀ ਜੰਗੀ ਯਾਦਗਾਰ ਸਿੰਗਾਪੁਰ ’ਚ ਪੰਜਾਬੀ ਸਿਪਾਹੀਆਂ ਨੂੰ ਸ਼ਰਧਾਂਜਲੀ

ਮਨਪ੍ਰੀਤ ਬਾਦਲ ਵੱਲੋਂ ਕ੍ਰਾਂਜੀ ਜੰਗੀ ਯਾਦਗਾਰ ਸਿੰਗਾਪੁਰ ’ਚ ਪੰਜਾਬੀ ਸਿਪਾਹੀਆਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 6 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਉਨ੍ਹਾਂ ਪੰਜ ਹਜ਼ਾਰ ਸਿੱਖ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ। ਵਿੱਤ ਮੰਤਰੀ ਨੇ ਕ੍ਰਾਂਜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਇਨ੍ਹਾਂ ਸਿਪਾਹੀਆਂ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਇਹ ਉਹ ਬਹਾਦਰ ਸਿਪਾਹੀ ਹਨ ਜੋ ਆਪਣੀ ਮਾਤ ਭੂਮੀ ’ਤੇ ਵਿਸਰੇ ਹੋਏ ਹਨ। ਉਨ੍ਹਾਂ ਕਿਹਾ ਕਿ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਲਿਖੇ ਸਿੱਖਾਂ ਅਤੇ ਪੰਜਾਬੀਆਂ ਦੇ ਨਾਂ ਪੜ੍ਹ ਕੇ ਪਤਾ ਚਲਦਾ ਹੈ ਕਿ ਕਿਵੇਂ ਇਨ੍ਹਾਂ ਯੋਧਿਆਂ ਨੇ ਆਪਣੇ ਘਰਾਂ ਦਾ ਆਰਾਮ ਛੱਡ ਕੇ ਹੋਰਨਾਂ ਦੀ ਆਜ਼ਾਦੀ ਲਈ ਬ੍ਰਿਟਿਸ਼ ਸਰਕਾਰ ਵਲੋਂ ਲੜਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਨਾਲ ਸਿੰਗਾਪੁਰ ਵਿਖੇ ਭਾਰਤੀ ਨੇਵਲ ਅਟੈਚ ਕੈਪਟਨ ਸੰਦੀਪ ਮਰਾਠੇ ਅਤੇ ਸਿੰਗਾਪੁਰ ਵਿਖੇ ਬ੍ਰਿਟਿਸ਼ ਮਿਲਟਰੀ ਅਟੈਚ ਕਮਾਂਡਰ ਮੌਰੀਸਨ ਵੀ ਮੌਜੂਦ ਸਨ। ਸਿੰਗਾਪੁਰ ਤੋਂ ਵਾਪਸ ਭਾਰਤ ਪਰਤਨ ’ਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਭਾਰਤੀ ਸਿਪਾਹੀਆਂ ਵਿਚ ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਪਟਿਆਲਾ ਸਟੇਟ ਫੋਰਸਿਜ਼, ਕਪੂਰਥਲਾ ਸਟੇਟ ਫੋਰਸਿਜ਼, ਜੀਂਦ ਸਟੇਟ ਫੋਰਸਿਜ਼, ਗੋਰਖਾ ਅਤੇ ਡੋਗਰਾ ਰੈਜੀਮੈਂਟ ਦੇ ਸਿਪਾਹੀ ਸ਼ਾਮਲ ਸਨ। ਕ੍ਰਾਂਜੀ ਜੰਗੀ ਯਾਦਗਾਰ ਵਿਚ 12 ਕਾਲਮ ਹਨ ਜਿਨ੍ਹਾਂ ਵਿਚ 24000 ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ। ਸਿੰਗਾਪੁਰ ਵਿਖੇ ਇਨਵੈਸਟ ਨਾਰਥ ਸਮਿਟ 2018 ’ਚ ਸ਼ਮੂਲੀਅਤ ਦੌਰਾਨ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਉਹ ਯਾਦਗਾਰ ’ਤੇ ਗਏ।

Comments are closed.

COMING SOON .....


Scroll To Top
11