Thursday , 27 February 2020
Breaking News
You are here: Home » BUSINESS NEWS » ਮਨਪ੍ਰੀਤ ਬਾਦਲ ਨੇ ਵਿਸ਼ਵ ਆਰਥਿਕ ਫੋਰਮ ਵਿਖੇ ਪੰਜਾਬ ਵਿੱਚ ਨਿਵੇਸ਼ ਦੀਆਂ ਨਵੀਂਆਂ ਸੰਭਾਵਨਾਵਾਂ ਲਈ ਮਲਟੀ ਨੈਸ਼ਨਲ ਕੰਪਨੀਆਂ ਨਾਲ ਕੀਤਾ ਵਿਚਾਰ ਵਟਾਂਦਰਾ

ਮਨਪ੍ਰੀਤ ਬਾਦਲ ਨੇ ਵਿਸ਼ਵ ਆਰਥਿਕ ਫੋਰਮ ਵਿਖੇ ਪੰਜਾਬ ਵਿੱਚ ਨਿਵੇਸ਼ ਦੀਆਂ ਨਵੀਂਆਂ ਸੰਭਾਵਨਾਵਾਂ ਲਈ ਮਲਟੀ ਨੈਸ਼ਨਲ ਕੰਪਨੀਆਂ ਨਾਲ ਕੀਤਾ ਵਿਚਾਰ ਵਟਾਂਦਰਾ

ਦੇਵੋਸ, ਜਨਵਰੀ 23 – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਨਿਵੇਸ਼ ਪੰਜਾਬ ਦੇ ਇੱਕ ਉੱਚ ਪੱਧਰੇ ਵਫਦ ਨੇ ਵਿਸ਼ਵ ਆਰਥਿਕ ਫੋਰਮ ਵਿਖੇ ਬੁੱਧਵਾਰ ਨੂੰ ਦੋ ਰਣਨੀਤਕ ਸੈਸ਼ਨਾਂ ਵਿੱਚ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।ਮਨਪ੍ਰੀਤ ਬਾਦਲ ਨੇ ਪੀ ਐਂਡ ਜੀ ਦੇ “50ਐਲ ਹੋਮ ਕੋਲੀਸਨ: ਜੁਆਇਨਿੰਗ ਫੋਰਸ ਟੂ ਰੀਨਵੈਂਟ ਅਰਬਨ ਲਿਵਿੰਗ“ ਵਿਸ਼ੇ ‘ਤੇ ਸੈਸ਼ਨ ਵਿਚ ਆਲਮੀ ਜਲ ਸੰਕਟ ਨੂੰ ਹੱਲ ਕਰਨ ਲਈ ਕਈ ਮਲਟੀ ਨੈਸ਼ਨਲ ਕੰਪਨੀਆਂ ਦੇ ਮੁਖੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਨਾਂ ਵਿੱਚ ਸੂਏਜ਼ ਦੇ ਸੀਈਓ ਸ੍ਰੀ ਬਰਟਰੈਂਡ ਕੈਮਸ, ਡਬਲਯੂਬੀਸੀਐਸਡੀ ਦੇ ਪ੍ਰਧਾਨ ਅਤੇ ਸੀਈਓ ਸ੍ਰੀ ਪੀਟਰ ਬਕਰ, ਸ੍ਰੀਮਤੀ ਵਰਜੀਨੀ ਹੇਲਿਆਸ, ਚੀਫ ਸਸਟੇਨਬਿਲਟੀ ਅਫਸਰ, ਪੀ ਐਂਡ ਜੀ ਅਤੇ ਹੋਰ ਪਤਵੰਤੇ ਸ਼ਾਮਲ ਸਨ।ਵਿੱਤ ਮੰਤਰੀ ਨੇ ਰਾਸ਼ਟਰੀ ਪੱਧਰ ‘ਤੇ ਚਲਾਈਆਂ ਜਾ ਰਹੀਆਂ ਵੱਖ-ਵੱਖ ਜਲ ਸੰਭਾਲ ਮੁਹਿੰਮਾਂ ਜਿਵੇਂ ਜਲ ਸ਼ਕਤੀ ਅਭਿਆਨ ਬਾਰੇ ਦੱਸਿਆ। ਇਸ ਤੋਂ ਇਲਾਵਾ ਉਹਨਾਂ ਮੈਕਰੋਟ (ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ) ਦੀ ਭਾਈਵਾਲੀ ਨਾਲ ਜਲ ਪ੍ਰਬੰਧਨ ਲਈ ਇਕ ਵਿਆਪਕ ਮਾਸਟਰ ਪਲਾਨ ਬਣਾਉਣ ਸਬੰਧੀ ਪੰਜਾਬ ਵਿੱਚ ਕੀਤੇ ਮਹੱਤਵਪੂਰਨ ਕਾਰਜਾਂ ਅਤੇ ਹਾਲ ਹੀ ਵਿੱਚ ਲਾਗੂ ਕੀਤੇ ਪੰਜਾਬ ਜਲ ਸਰੋਤ (ਪ੍ਰਬੰਧਨ ਅਤੇ ਨਿਯਮ) ਬਿੱਲ 2020 ‘ਤੇ ਵੀ ਚਾਨਣਾ ਪਾਇਆ।“ਦੁਬਈ ਸਿਲਕ ਰੋਡ: ਰੀਇਨਵੈਂਟਿੰਗ ਟ੍ਰੇਡ ਐਂਡ ਲੌਜਿਸਟਿਕਸ” ਵਿਸ਼ੇ ‘ਤੇ ਕਰਵਾਏ ਇਕ ਹੋਰ ਮਹੱਤਵਪੂਰਨ ਸ਼ੈਸ਼ਨ ਦੌਰਾਨ ਵਿੱਤ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਆਗੂਆਂ ਜਿਵੇਂ ਅਮੀਰਾਤ ਏਅਰਲਾਇੰਸ ਐਂਡ ਗਰੁੱਪ ਦੇ ਚੇਅਰਮੈਨ ਅਤੇ ਸੀਈਓ ਸ਼ੇਖ ਅਹਿਮਦ ਬਿਨ ਸਈਦ ਅਲ ਮਕਤੂਮ, ਮਿਨਿਸਟਰ ਆਫ ਇਕੋਨਿਮੀ ਸੰਯੁਕਤ ਅਰਬ ਅਮੀਰਾਤ ਸੁਲਤਾਨ ਅਲ ਮਨਸੂਰੀ, ਡੀ ਪੀ ਵਰਲਡ ਦੇ ਚੇਅਰਮੈਨ ਸੁਲਤਾਨ ਅਹਿਮਦ ਬਿਨ ਸੁਲੇਯਮ, ਵਰਲਡ ਕਸਟਮ ਆਰਗਨਾਈਜੇਸ਼ਨ ਦੇ ਸੱਕਤਰ-ਜਨਰਲ ਸ੍ਰੀ ਕੁਨੀਓ ਮਿਕੂਰੀਆ ਆਦਿ ਨਾਲ ਮਿਲ ਕੇ ਗਲੋਬਲ ਵਪਾਰ ਪ੍ਰਣਾਲੀਆਂ ਨੂੰ ਬਦਲਣ ਬਾਰੇ ਵਿਚਾਰ ਵਟਾਂਦਰੇ ਕੀਤਾ। ਉੱਭਰ ਰਹੇ ਗਲੋਬਲ ਟ੍ਰੇਡ ਹੱਬ ਵਜੋਂ ਭਾਰਤੀ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਕਰਦਿਆਂ ਸ. ਬਾਦਲ ਨੇ ਭਾਰਤ ਅਤੇ ਪੰਜਾਬ ਦੇ ਯੂ.ਏ.ਈ. ਦੇ ਨਾਲ ਖੇਤੀ ਬਰਾਮਦ, ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਰੀਅਲ ਅਸਟੇਟ ਆਦਿ ਖੇਤਰਾਂ ਵਿਚ ਗੂੜੇ ਸਬੰਧਾਂ ‘ਤੇ ਵੀ ਜੋਰ ਦਿੱਤਾ। ਮਨਪ੍ਰੀਤ ਬਾਦਲ ਨੇ ਉਦਯੋਗਾਂ ਜਿਵੇਂ ਸਰਾਫ ਗਰੁੱਪ (ਕੰਪਨੀ ਦਾ ਪੰਜਾਬ ਵਿਚ ਇਕ ਲਾਜਿਸਟਿਕ ਪਾਰਕ ਹੈ), ਈਮਾਰ (ਕੰਪਨੀ ਪੰਜਾਬ ਵਿਚ ਰੀਅਲ ਅਸਟੇਟ ਪ੍ਰੋਜੈਕਟਾਂ ਵਿਚ ਸ਼ਾਮਲ ਹੈ) ਅਤੇ ਵਰਜਿਨ ਹਾਈਪਰਲੂਪ (ਕੰਪਨੀ ਇਸ ਵੇਲੇ ਇਕ ਹਾਈਪਰਲੂਪ ਰੂਟ ਦੀ ਪਛਾਣ ਕਰ ਰਹੀ ਹੈ) ਨਾਲ ਸ਼ਾਨਦਾਰ ਤਜਰਬਿਆਂ ਦਾ ਵੀ ਜਕਿਰ ਕੀਤਾ।ਇਸ ਵਫਦ ਵੱਲੋਂ ਸ੍ਰੀ ਸਵਿ ਵਿਕਰਮ ਖੇਮਕਾ, ਵਾਈਸ ਚੇਅਰਮੈਨ, ਸੈਨ ਗਰੁੱਪ ਨਾਲ ਮੁਲਾਕਾਤ ਕੀਤੀ ਜੋ ਇਕ ਵਿਭਿੰਨ ਗਲੋਬਲ ਸਮੂਹ ਹੈ ਅਤੇ ਪ੍ਰਾਈਵੇਟ ਇਕੁਇਟੀ, ਨਵਿਆਉਣਯੋਗ ਊਰਜਾ, ਤੇਲ ਅਤੇ ਗੈਸ, ਉੱਚ ਟੈਕਨਾਲੋਜੀ, ਸੋਨੇ ਦੀ ਮਾਈਨਿੰਗ ਅਤੇ ਰੀਅਲ ਅਸਟੇਟ ਦੇ ਖੇਤਰਾਂ ਵਿਚ ਸਰਗਰਮ ਕੰਪਨੀਆਂ ਹਨ। ਜਦੋਂ ਕਿ ਵਿਚਾਰ ਵਟਾਂਦਰੇ ਮੁੱਖ ਤੌਰ ਤੇ ਊਰਜਾ ਅਤੇ ਰੀਅਲ ਅਸਟੇਟ ‘ਤੇ ਕੇਂਦਰਤ ਹੈ। ਵਫਦ ਨੇ ਖੇਮਕਾ ਨੂੰ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਸੰਭਾਵਨਾਵਾਂ ਤੋਂ ਵੀ ਜਾਣੂ ਕਰਵਾਇਆ।ਇਸ ਫੈਸਲਾਕੁੰਨ ਮੀਟਿੰਗ ਵਿੱਚ ਸ੍ਰੀ ਏ. ਗੁਰੂਰਾਜ ਐਮਡੀ ਵਿਸਟ੍ਰੌਨ(ਤਾਇਵਾਨੀ ਓ.ਈ.ਐਮ ਮੁੱਢਲੇ ਤੌਰ ‘ਤੇ ਇਲੈਕਟ੍ਰਾਨਿਕ ਸਿਸਟਮ ਡਿਵੈਲਪਮੈਂਟ ਤੇ ਮੈਂਟੇਨੈਂਸ ਸੈਕਟਰ ਵਿੱਚ ਕੰਮ ਕਰ ਰਹੀ ) ਅਤੇ ਅਲੀਸ਼ਾ ਮੂਪਨ, ਡਿਪਟੀ ਐਮਡੀ ਐਸਟਰ ਡੀਐਮ ਹੈਲਥਕੇਅਰ(ਮਿਡਲ ਈਸਟ,ਭਾਰਤ ਤੇ ਫਿਲੀਪਾਈਨਜ਼ ‘ਚ ਸਿਹਤ ਸਹੂਲਤ ਮੁਹੱਈਆ ਕਰਾਉਣ ਵਾਲੀ ਕੰਪਨੀ) ਵਲੋਂ ਅਪਣੇ ਵਿਚਾਰ ਰੱਖੇ ਗਏ। ਈਐਸਡੀਐਮ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੂਬੇ ਲਈ ਸਿਹਤ ਸਹੂਲਤ ਅਤੇ ਮੈਡੀਕਲ ਖੇਤਰ ਲਈ ਇਹ ਮੀਟਿੰਗਾਂ ਪੰਜਾਬ ਵਿਚ ਇਨਾਂ ਅਦਾਰਿਆਂ ਵਲੋਂ ਨਿਵੇਸ਼ ਕਰਵਾਉਣ ਲਈ ਮੀਲ ਪੱਥਰ ਸਾਬਤ ਹੋਣਗੀਆਂ।ਇਸ ਆਏ ਹੋਏ ਵਫਦ ਵਲੋਂ ਸੁਲਤਾਨ ਅਹਿਮਦ ਬਿਨ ਸੁਲੇਯਮ, ਗਰੁੱਪ ਚੇਅਰਮੈਨ, ਡੀਪੀ ਵਰਲਡ ਨਾਲ ਵੀ ਮੀਟਿੰਗ ਕੀਤੀ ਗਈ ਜਿਸ ਵਿਚ ਸੂਬੇ ਵਿਚ ਡੀਪੀ ਦੀਆਂ ਵਿਸ਼ਵ ਪੱਧਰੀ ਲਾਜਿਸਟਿਕ ਪਾਰਕ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇੱਕ ਹੋਰ ਮੀਟਿੰਗ ਵਿਚ ਸ੍ਰੀ ਨੀਰਜ ਕੰਵਰ, ਵਾਈਸ ਚੇਅਰਮੈਨ ਤੇ ਐਮ.ਡੀ ਅਪੋਲੋ ਟਾਇਰਜ਼ ਵਲੋਂ ਪੰਜਾਬ ਵਿਚ ਇਕ ਸੰਭਾਵੀ ਉਤਪਾਦਨ ਇਕਾਈ ਵਿੱਚ ਨਿਵੇਸ਼ ਕਰਨ ਬਾਰੇ ਵੀ ਕਿਹਾ ਗਿਆ। ਬੁਲਾਰੇ ਨੇ ਕਿਹਾ ਕਿ ਵਫਦ ਵਲੋਂ ਸ੍ਰੀ ਯੂਸਫ਼ ਅਲੀ, ਚੇਅਰਮੈਨ ਲੂਲੂ ਗਰੁੱਪ ਦੇ ਸੂਬੇ ਵਿਚ ਚੱਲ ਰਹੇ ਖੇਤੀ ਅਤੇ ਹੋਰ ਉਤਪਾਦ ਸਮਰੱਥਾ ਵਿਚ ਵਾਧਾ ਕਰਨ ਅਤੇ ਹੋਰ ਸੰਭਾਵੀ ਵਿਕਾਸ ਕਰਨ ਹਿੱਤ ਵੀ ਵਿਚਾਰ ਸਾਂਝੇ ਕੀਤੇ ਗਏ।

Comments are closed.

COMING SOON .....


Scroll To Top
11