Friday , 16 November 2018
Breaking News
You are here: Home » INTERNATIONAL NEWS » ਮਣੀਪੁਰ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਬੰਬ ਧਮਾਕੇ

ਮਣੀਪੁਰ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਬੰਬ ਧਮਾਕੇ

ਇੰਫਾਲ, 13 ਜੁਲਾਈ (ਪੀ.ਟੀ.)-ਮਣੀਪੁਰ ਦੇ ਚੰਦੇਲ ਜ਼ਿਲੇ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਦੋ ਜ਼ਬਰਦਸਤ ਬੰਬ ਧਮਾਕੇ ਹੋਏ ਪਰ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਇਹ ਧਮਾਕੇ ਟੀ. ਮਿਨੋਊ ਪਿੰਡ ‘ਚ ਸ਼ੁੱਕਰਵਾਰ ਨੂੰ ਰਾਤ 9 ਵਜੇ ਹੋਏ ਜੋ ਇਥੋਂ ਲਗਭਗ 130 ਕਿਲੋਮੀਟਰ ਦੂਰ ਹੈ।ਅਜੇ ਤੱਕ ਕਿਸੇ ਵੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਿਲੀਆਂ ਖਬਰਾਂ ਅਨੁਸਾਰ ਇਲਾਕੇ ‘ਚ ਕੁਝ ਅੱਤਵਾਦੀ ਸੰਗਠਨ ਸਰਗਰਮ ਹਨ। ਰਿਪੋਰਟਾਂ ਅਨੁਸਾਰ ਕੁਝ ਦਿਨ ਪਹਿਲਾਂ ਅਣਪਛਾਤੇ ਅੱਤਵਾਦੀਆਂ ਨੇ ਭਾਰਤ-ਮਯਾਂਮਾਰ ਸਰਹੱਦ ਨੇੜੇ 39ਵੀਂ ਅਸਮ ਰਾਇਫਲਜ਼ ਦੀ ਇਕ ਚੌਕੀ ‘ਤੇ ਹਮਲਾ ਕੀਤਾ ਸੀ ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਸੀ।

Comments are closed.

COMING SOON .....


Scroll To Top
11