Tuesday , 18 June 2019
Breaking News
You are here: Home » PUNJAB NEWS » ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਸਣੇ 7 ਖ਼ਿਲਾਫ਼ ਮੁਕੱਦਮਾ ਦਰਜ

ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਸਣੇ 7 ਖ਼ਿਲਾਫ਼ ਮੁਕੱਦਮਾ ਦਰਜ

ਅੰਮ੍ਰਿਤਸਰ, 16 ਅਪ੍ਰੈਲ (ਵਰੁਣ ਸੋਨੀ)- ਪੰਜਾਬੀ ਦੀ ਕਹਾਵਤ ਹੈ ਕਿ ਰਸੀ ਜਲ ਗਈ ਅਨੁਸਾਰ ਅਕਾਲੀ ਸਰਕਾਰ ਦੇ ਭੋਗ ਪੈ ਜਾਣ ਦੇ ਬਾਵਜੂਦ ਵੀ ਅਕਾਲੀ ਦਲ ਨਾਲ ਸਬੰਧਿਤ ਗੁੰਡਾ ਗੈਂਗ ਦੀ ਗੁੰਡਾਗਰਦੀ ਕਰਨ ਦੀ ਪ੍ਰਵਿਰਤੀ ਨਹੀਂ ਹੈ ਜਿਸ ਦਾ ਪ੍ਰਤਖ ਸਬੂਤ ਸਥਾਨਕ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਸਣੇ 7 ਹੋਰਨਾਂ ਖਿਲਾਫ ਜਾਨੋ ਮਾਰਨ ਦੀਆ ਧਮਕੀਆ ਦੇਣੀਆਂ ਤੇ ਕੁਟਮਾਰ ਕਰਨ ਦਾ ਮੁਕਦਮਾ ਦਰਜ ਕੀਤਾ ਹੈ।ਸ਼ਿਕਾਇਤ ਕਰਤਾ ਅਮਨਇੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪ੍ਰੀਤਮ ਨਗਰ 100 ਫੁਟ ਰੋਡ ਨੇ ਦਸਿਆ ਕਿ ਬੀਤੀ 13 ਅਪ੍ਰੈਲ ਦੀ ਰਾਤ ਨੂੰ ਤਕਰੀਬਨ 11:30 ਵਜੇ ਉਹ ਆਪਣੇ ਚਚੇਰੇ ਭਰਾ ਅਤੇ ਆਪਣੇ ਇਕ ਹੋਰ ਦੋਸਤ ਨਾਲ ਹੋਟਲ ਤਾਜ ਵਿਚ ਖਾਣਾ ਖਾ ਰਹੇ ਸਨ ਕਿ ਅਚਾਨਕ ਉਨ ਨੂੰ ਰਵੀਸ਼ੇਰ ਸਿੰਘ ਬੂਹ ਨਾਮਕ ਵਿਅਕਤੀ ਨੇ ਫੋਨ ਕਰਕੇ ਬਾਹਰ ਸਦਿਆ ਜਦ ਉਹ ਹੋਟਲ ਤੋਂ ਬਾਹਰ ਆਏ ਤਾਂ ਗੇਟ ‘ਤੇ ਮੌਜੂਦ 5-7 ਵਿਅਕਤੀਆਂ ਨੇ ਝਗੜਾ ਕਰਨ ਦੀ ਨੀਯਤ ਨਾਲ ਇਕ ਸਾਜਿਸ਼ ਤਹਿਤ ਉਸਨੂੰ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ।ਇਸ ਤੋਂ ਬਾਅਦ ਬੇਸਬਾਲ ਅਤੇ ਦਾਤਰ ਨਾਲ ਵੀ ਉਸ ‘ਤੇ ਉਸਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕੀਤਾ ਜਿਸ ਵਿਚ ਉਸਨੂੰ ਗੰਭੀਰ ਸਟਾਂ ਲਗੀਆਂ।ਅਮਨਇੰਦਰ ਸਿੰਘ ਨੇ ਇਹ ਵੀ ਦਸਿਆ ਕਿ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿਲ ਜੋ ਕਿ ਹਲਕਾ ਅੰਮ੍ਰਿਤਸਰ ਦਖਣੀ ਅਕਾਲੀ ਦਲ ਦਾ ਇੰਚਾਰਜ ਵੀ ਹੈ, ਨੇ ਜਾਨੋਂ ਮਾਰਨ ਦੀ ਨਿਯਤ ਨਾਲ ਉਸ ਦਾ ਗਲਾ ਵੀ ਘੁਟਿਆ ਪਰ ਹੋਟਲ ਦੇ ਸੁਰਖਿਆ ਗਾਰਡਾਂ ਦੇ ਬਾਹਰ ਆ ਜਾਣ ਨਾਲ ਉਸ ਦਾ ਬਚਾ ਹੋ ਗਿਆ ਅਤੇ ਉਹਨਾਂ ਨੇ ਇਕਠੇ ਹੋਏ ਲੋਕਾਂ ਨਾਲ ਮਿਲ ਕੇ ਉਸ ਨੂੰ ਹਮਲਾਵਾਰਾਂ ਤੋਂ ਛੁਡਵਾਇਆ। ਇਸ ਮਗਰੋ ਹਮਲਾਵਾਰ ਆਪਣੀਆਂ ਕਾਰਾਂ ਵਿਚ ਸਵਾਰ ਹੋ ਕੇ ਮੌਕੇ ਤੋਂ ਭਜਣ ਵਿਚ ਸਫਲ ਹੋ ਗਏ। ਉਹਨਾਂ ਦਸਿਆ ਕਿ ਸਾਰੇ ਕਾਰੇ ਦੀ ਸੀ ਸੀ ਟੀ ਵੀ ਫੁਟੇਜ਼ ਪੁਲਿਸ ਕੋਲ ਹੈ । ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲਾਵਾਰਾਂ ਦੀ ਉਚੀ ਸਿਆਸੀ ਪਹੁੰਚ ਹੋਣ ਕਾਰਨ ਉਸ ਨੂੰ ਆਪਣੀ ਜਾਨ ਤੋ ਖਤਰਾ ਹੈ ਅਤੇ ਇਹ ਪੇਸ਼ੇਵਰ ਮੁਜਰਿਮ ਲੋਕ ਉਸ ਦਾ ਕਿਸੇ ਵੀ ਸਮੇਂ ਵੀ ਨੁਕਸਾਨ ਕਰ ਸਕਦੇ ਹਨ। ਸ਼ਿਕਾਇਤਕਰਤਾ ਨੇ ਇਹ ਵੀ ਦਸਿਆ ਕਿ ਪਿਛਲੇ ਲਗਭਗ 10 ਦਿਨਾਂ ਤੋਂ ਚੁਣਾਵੀ ਮਾਹੌਲ ਦੇ ਚਲਦਿਆਂ ਉਸਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਬੀਤੀ 8 ਅਪ੍ਰੈਲ ਨੂੰ ਵੀ ਤਲਬੀਰ ਸਿੰਘ ਗਿਲ ਨੇ ਉਸ ਨੂੰ ਆਪਣੇ ਮੋਬਾਈਲ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ। ਸੀਸੀਟੀਵੀ ਫੁਟੇਜ਼ ਅਤੇ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਕਾਰਵਾਈ ਕਰਦਿਆਂ ਰਵੀਸ਼ੇਰ ਸਿੰਘ ਪੁਤਰ ਰਾਜਵਿੰਦਰ ਸਿੰਘ ਵਾਸੀ ਪ੍ਰਤਾਪ ਨਗਰ , ਸੰਦੀਪ ਸਿੰਘ ਉਰਫ ਸੰਨੀ ਵਾਸੀ ਬਾਬਾ ਬੁਢਾ ਜੀ ਐਵੀ ਨਿਊ ਅਤੇ ਤਲਬੀਰ ਸਿੰਘ ਗਿਲ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 323,324,506,148,149 ਆਈ.ਪੀ.ਸੀ ਐਫ.ਆਈ.ਆਰ ਨੰਂ. 54 ਮਿਤੀ 13 ਅਪ੍ਰੈਲ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ। ਸ਼ਕਾਇਕ ਕਰਤਾ ਨੇ ਮੰਗ ਕੀਤੀ ਕਿ ਦੋਸ਼ੀਆ ਦੇ ਖਿਲਾਫ ਬਿਨਾਂ ਕਿਸੇ ਦੇਰੀ ਤੋ ਕਾਰਵਾਈ ਕੀਤੀ ਜਾਵੇ।ਦੂਸਰੇ ਪਾਸੇ ਇਹ ਵੀ ਸੂਚਨਾ ਮਿਲੀ ਹੈ ਕਿ ਤਲਬੀਰ ਸਿੰਘ ਗਿਲ ਅਕਾਲੀ ਦਲ ਵਲੋ ਵਿਧਾਨ ਸਭਾ ਹਲਕਾ ਦਖਣੀ ਤੋ ਟਿਕਟ ਦਾ ਮਜਬੂਤ ਦਾਅਵੇਦਾਰ ਹੀ ਨਹੀ ਸਗੋ ਇਸ ਹਲਕੇ ਤੋ ਚੋਣ ਲੜਣ ਲਈ ਆਪਣੇ ਪੈਰ ਪਕੇ ਕਰ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਜਿਲ ਪ੍ਰਧਾਨ ਤੇ ਪਹਿਲਾਂ ਚੋਣ ਲੜ ਚੁਕੇ ਗੁਰਪ੍ਰਤਾਪ ਸਿੰਘ ਟਿਕਾ ਨੂੰ ਇਸ ਕਰਕੇ ਹਲਕੇ ਦੀ ਇੰਚਾਰਜੀ ਤੋ ਲਾਂਭੇ ਕਰ ਦਿਤਾ ਹੈ ਕਿ ਉਹ ਭਲਾਮਾਣਸ ਤੇ ਬੁਲਾਰੇ ਦੇ ਸਾਹਮਣੇ ਸੇਰ ਨੂੰ ਸਵਾ ਸੇਰ ਟਕਰਣ ਵਾਲਾ ਚਾਹੀਦਾ ਹੈ। ਸਾਬਕਾ ਅਕਾਲੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਸ ਹਲਕੇ ਤੋ ਤਲਬੀਰ ਸਿੰਘ ਗਿਲ ਦੇ ਆਉਣ ਨਾਲ ਆਪਣੇ ਆਪ ਨੂੰ ਅਸੁਰਅਿਤ ਮਹਿਸੂਸ ਕਰ ਰਹੇ ਹਨ ਤੇ ਉਹ ਤਲਬੀਰ ਗਿਲ ਨੂੰ ਇੰਨਾ ਕੁ ਦਾਗੀ ਕਰ ਦੇਣਾ ਚਾਹੁੰਦੇ ਹਨ ਕਿ ਉਹ ਵਿਧਾਨ ਸਭਾ ਦੀ ਚੋਣ ਨਾ ਲੜ ਸਕੇ। ਇਹ ਮੁਕਦਮਾ ਵੀ ਸਿਆਸੀ ਤੌਰ ਤੇ ਇੰਦਰਬੀਰ ਸਿੰਘ ਬੁਲਾਰੀਆ ਦੇ ਇਸ਼ਾਰਿਆ ਤੇ ਹੀ ਦਰਜ ਹੋਣ ਦੀ ਚਰਚਾ ਹੈ। ਅਕਾਲੀ- ਕਾਂਗਰਸੀ ਭਾਈ ਭਾਈ ਅਨੁਸਾਰ ਹੁਣ ਵੇਖਣਾ ਇਹ ਹੋਵੇਗਾ ਕਿ ਕਥਿਤ ਦੋਸ਼ੀਆ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀ। ਇਸ ਸਬੰਧੀ ਜਦੋ ਤਲਬੀਰ ਸਿੰਘ ਗਿਲ ਨਾਲ ਫੋਨ ਤੇ ਗਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਪੀਏ ਬਲਜਿੰਦਰ ਸਿੰਘ ਫੋਨ ਚੁਕਿਆ ਤੇ ਕਿਹਾ ਕਿ ਗਿਲ ਸਾਹਿਬ ਸ੍ਰ ਬਿਕਰਮ ਸਿੰਘ ਮਜੀਠੀਆ ਨਾਲ ਮੀਟਿੰਗ ਕਰ ਰਹੇ ਹਨ ਇਸ ਲਈ ਰੁਝੇ ਹੋਏ ਹਨ ਪਰ ਇਹ ਅਟਲ ਸਚਾਈ ਹੈ ਕਿ ਪਰਚਾ ਸਿਆਸੀ ਰੰਜਿਸ਼ ਕਰਕੇ ਹੋਇਆ ਹੈ ਤੇ ਉਹ ਪੂਰੀ ਤਰ•ਾ ਨਿਰਦੋਸ਼ ਹਨ ਤੇ ਉਹਨਾਂ ਵਿਰੁਧ ਪਰਚਾ ਗਲਤ ਦਰਜ ਕੀਤਾ ਗਿਆ ਹੈ।

Comments are closed.

COMING SOON .....


Scroll To Top
11