Wednesday , 20 March 2019
Breaking News
You are here: Home » PUNJAB NEWS » ਮਜੀਠਾ ਹਲਕੇ ’ਚ ਅਕਾਲੀ ਦਲ ਦੀ ਵਡੀ ਜਿੱਤ ਹੋਈ : ਮਜੀਠੀਆ

ਮਜੀਠਾ ਹਲਕੇ ’ਚ ਅਕਾਲੀ ਦਲ ਦੀ ਵਡੀ ਜਿੱਤ ਹੋਈ : ਮਜੀਠੀਆ

ਕਿਹਾ, ਲਾਲੀ ਮਜੀਠਾ ਗੁੰਮਰਾਹਕੁਨ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਬੁੱਧੂ ਬਣਾਉਣਾ ਛੱਡਣ

ਅਮ੍ਰਿਤਸਰ, 6 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ’ਚ ਪੰਚਾਇਤੀ ਚੋਣਾਂ ਵਿਚ ਅਕਾਲੀ ਦਲ ਨੂੰ ਵਡੀ ਜਿਤ ਦਿਵਾਉਣ ਲਈ ਲੋਕਾਂ ਦ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਲਾਲੀ ਮਜੀਠਾ ਵਲੋਂ 105 ਪੰਚਾਇਤਾਂ ’ਤੇ ਕਾਂਗਰਸ ਦੀ ਜਿਤ ਦਾ ਦਾਅਵਾ ਕੋਰਾ ਝੂਠ ਹੈ। ਭਾਵੇ ਕਿ ਉਸ ਨੇ ਕਾਂਗਰਸ ਦੀਆਂ ਜੇਤੂ ਸਰਪੰਚਾਂ ਦੀ ਗਿਣਤੀ 62 ਕੀਤੀ ਹੈ। ਉਹਨਾਂ ਕਿਹਾ ਕਿ 62 ਸਰਪੰਚਾਂ ਵਿਚੋਂ ਵੀ ਕਈ ਤਾਂ ਅਕਾਲੀ ਦਲ ਦੇ ਸਰਪੰਚ ਹਨ ਜਿਨਾਂ ਨੁੰ ਉਸ ਨੇ ਕਾਂਗਰਸੀ ਹੋਣ ਦਾ ਝੂਠਾ ਦਾਅਵਾ ਪੇਸ਼ ਕੀਤਾ ਹੈ। ਜੇ 62 ਪੰਚਾਇਤਾਂ ’ਤੇ ਉਸ ਦੇ ਦਾਅਵੇ ਨੂੰ ਸੱਚ ਮੰਨ ਲਿਆ ਜਾਵੇ ਤਾਂ ਵੀ 155 ਪੰਚਾਇਤਾਂ ਵਿਚੋਂ ਬਾਕੀ ਦੇ ਚੁਣੇ ਗਏ ਸਰਪੰਚ ਕਿਸ ਪਾਰਟੀ ਦੇ ਨਾਲ ਸੰਬੰਧਿਤ ਹਨ ਕਹਿਣ ਦਸਣ ਦੀ ਲੜੋ ਨਹੀਂ ਹੈ। ਉਹਨਾਂ ਕਿਹਾ ਕਿ ਲਾਲੀ ਮਜੀਠਾ ਵਲੋਂ ਚੋਣਾਂ ’ਚ ਧਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਨ ਦੇ ਬਾਵਜੂਦ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਕੇ ਰਖ ਦਿਤਾ ਹੈ। ਜਾਅਲੀ ਵੋਟਾਂ, ਧਮਕੀਆਂ ਅਤੇ ਪੈਸੇ ਦੇ ਲੈਣ ਦੇਣ ਤੋਂ ਇਲਾਵਾ ਸਰਪੰਚੀ ਦੇ ਨਾਮਜਦਗੀ ਕਾਗਜ ਧਕੇ ਨਾਲ ਰੱਦ ਕਰਾਏ ਗਏ, ਜਿਥੇ ਪੰਚਾਇਤੀ ਜਮੀਨ ਜਾਂ ਸ਼ਾਮਲਾਟ ਜਮੀਨ ਨਹੀਂ ਉਥੇ ਵੀ ਇਸ ’ਤੇ ਕਬਜੇ ਦਾ ਝੂਠਾ ਬਹਾਨਾ ਬਣਾਕੇ ਪੇਪਰ ਰੱਦ ਕੀਤੇ ਗਏ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਹਲਕੇ ’ਚ ਅਕਾਲੀ ਦਲ ਦੇ ਵਰਕਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵਡੀ ਜਿਤ ਹਾਸਲ ਕੀਤੀ ਹੈ। ਜਿਸ ਲਈ ਅਕਾਲੀ ਵਰਕਰ ਅਤੇ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਲਾਲੀ ਮਜੀਠਾ ਲੋਕਾਂ ਨੂੰ ਗਲਤ ਤੇ ਗੁਮਰਾਹਕੁਨ ਅੰਕੜੇ ਦੇਣ ਦੀ ਥਾਂ ਆਪਣੀ ਹਾਰ ਕਬੂਲ ਕਰਦਿਆਂ ਹਲਕੇ ਦੇ ਵਿਕਾਸ ਲਈ ਸੋਚਣ। ਉਨਾਂ ਕਿਹਾ ਕਿ ਅਕਾਲੀ ਸਰਕਾਰ ਤੋਂ ਬਾਅਦ ਹਲਕੇ ਦੇ ਵਿਕਾਸ ’ਚ ਖੜੋਤ ਆਚੁਕੀ ਹੈ। ਉਹਨਾਂ ਸਲਾਹ ਦਿਤੀ ਕਿ ਧੱਕੇ ਨਾਲ ਲੋਕਾਂ ਦਾ ਦਿੱਲ ਜਿਤਿਆ ਨਹੀਂ ਜਾ ਸਕਦਾ ਕੀਤੇ ਕੰਮਾਂ ਨਾਲ ਹੀ ਲੋਕਾਂ ’ਚ ਥਾਂ ਬਣਾਈ ਜਾ ਸਕਦੀ ਹੈ।

Comments are closed.

COMING SOON .....


Scroll To Top
11