Tuesday , 21 January 2020
Breaking News
You are here: Home » BUSINESS NEWS » ਭੁਮੱਦੀ ‘ਚ ਸੱਸ ਨੇ ਰਚੀ ਸੀ ਨੂੰਹ ਨੂੰ ਮਾਰਨ ਦੀ ਸਾਜ਼ਿਸ਼-3 ਕਾਬੂ

ਭੁਮੱਦੀ ‘ਚ ਸੱਸ ਨੇ ਰਚੀ ਸੀ ਨੂੰਹ ਨੂੰ ਮਾਰਨ ਦੀ ਸਾਜ਼ਿਸ਼-3 ਕਾਬੂ

ਖੰਨਾ, 20 ਨਵੰਬਰ (ਬਲਜਿੰਦਰ ਪਨਾਗ, ਹਰਪਾਲ ਸਲਾਣਾ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਆਉਂਦੇ ਪਿੰਡ ਭੁਮੱਦੀ ਵਿਚ 16 ਨਵੰਬਰ ਦੀ ਸਵੇਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੀ ਇਕ ਔਰਤ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ ਇਸ ਮਾਮਲੇ ‘ਚ ਕੀਤੀ ਪੜਤਾਲ ‘ਚ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਆਪਣੀ ਨੂੰਹ ਨੂੰ ਮਾਰਨ ਦੀ ਇਹ ਸਾਜ਼ਿਸ਼ ਰਚੀ ਸੀ। ਅੱਜ ਇਸ ਸਬੰਧੀ ਡੀ. ਐਸ. ਪੀ. ਖੰਨਾ ਰਾਜਨਪਰਮਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਪਿੰਡ ਭੁਮੱਦੀ ਵਿਖੇ ਜਸਵੀਰ ਕੌਰ ਪਤਨੀ ਸਵਰਗੀ ਅਵਤਾਰ ਨੂੰ ਦਾ ਦੋ ਨੌਜਵਾਨਾਂ ਵੱਲੋਂ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਜਾਂਦੇ ਸਮੇਂ ਪਿੰਡ ਦੇ ਹੀ ਇਕ ਹੋਰ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਅਵਾਤਰ ਸਿੰਘ ਵਾਸੀ ਭੁਮੱਦੀ ਨੂੰ ਵੀ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ ਸੀ। ਇਸੇ ਸਮੇਂ ਦੌਰਾਨ ਪਿੰਡ ਵਾਸੀਆਂ ਵੱਲੋਂ ਵਾਰਦਾਤ ਕਰਨ ਵਾਲੇ ਵਿਅਕਤੀਆਂ ਵਿਚੋਂ ਇਕ ਵਿਅਕਤੀ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪਰ ਦੂਜਾ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਇਸ ਘਟਨਾ ਸਬੰਧੀ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਖੰਨਾ ਨੇ ਪੁਲਿਸ ਪਾਰਟੀ ਸਮੇਤ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਿਸ ਨੇ ਆਪਣਾ ਨਾਂਅ ਜਸਵੀਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮੀਆਂਪੁਰ (ਫ਼ਤਹਿਗੜ੍ਹ ਸਾਹਿਬ) ਦੱਸਿਆ ਅਤੇ ਆਪਣੇ ਸਾਥੀ ਜੋ ਮੌਕੇ ਤੇ ਭੱਜਿਆ ਸੀ, ਉਸਦਾ ਨਾਂਅ ਜੱਗੀ ਦੱਸਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਜਸਵੀਰ ਕੌਰ ਦਾ ਘਰ ਵਾਲਾ ਅਵਤਾਰ ਸਿੰਘ ਪਿਛਲੀ ਦੀਵਾਲੀ ਦੀ ਰਾਤ ਨੂੰ ਫਾਹਾ ਲੈਕੇ ਖੁਦਕਸ਼ੀ ਕਰ ਗਿਆ ਸੀ, ਜਿਸ ਕਾਰਨ ਮ੍ਰਿਤਕਾ ਦੀ ਸੱਸ ਹਰਜਿੰਦਰ ਕੌਰ ਆਪਣੇ ਲੜਕੇ ਦੀ ਮੌਤ ਦਾ ਕਾਰਨ ਆਪਣੀ ਨੂੰਹ ਨੂੰ ਮੰਨਦੀ ਸੀ, ਜੋ ਆਪਣੇ ਲੜਕੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੇ ਭਣਵੀਏ ਬੇਅੰਤ ਸਿੰਘ ਵਾਸੀ ਕਲੋਨੀਆ ਪਿੰਡ ਸ਼ਮਸ਼ਪੁਰ (ਅਮਲੋਹ) ਨਾਲ ਮਿਲ ਕੇ ਆਪਣੀ ਨੂੰਹ ਨੂੰ ਮਾਰਨ ਲਈ ਸਾਜ਼ਸ਼ ਰਚੀ ਸੀ। ਜਿਸ ਤੇ ਬੇਅੰਤ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਜਸਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਜੱਗੀ ਨੂੰ ਭੇਜ ਕੇ ਜਸਵੀਰ ਕੌਰ ਦਾ ਕਤਲ ਕਰਵਾਇਆ। ਜਿਸ ਸਬੰਧੀ ਉਕਤ ਦੋਸ਼ੀਆਂ ਖਿਲਾਫ਼ ਧਾਰਾ-302/307/34/120-ਬੀ.ਭ/ਦ 25/54/59 ਅਸਲਾ ਐਕਟ ਥਾਣਾ ਸਦਰ ਖੰਨਾ ‘ਚ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸ਼ੀ ਵੱਲੋਂ ਵਾਰਦਾਤ ਸਮੇਂ ਵਰਤਿਆ ਪਿਸਤੌਲ ਵੀ ਬਰਾਮਦ ਕੀਤਾ ਗਿਆ।

Comments are closed.

COMING SOON .....


Scroll To Top
11