Thursday , 23 May 2019
Breaking News
You are here: Home » Editororial Page » ਭੀੜ ਦਾ ਕਾਰਨ ਬਣੋ-ਹਿੱਸਾ ਨਹੀਂ

ਭੀੜ ਦਾ ਕਾਰਨ ਬਣੋ-ਹਿੱਸਾ ਨਹੀਂ

ਕੁਝ ਕੁ ਦਿਨਾਂ ਤੋਂ ਵੱਧ ਰਹੀ ਠੰਡ ਨੇ ਹਰ ਇਕ ਦੀ ਰਜਾਈ ਨਾਲ ਦੋਸਤੀ ਪੱਕੀ ਕਰ ਦਿੱਤੀ। ਸਵੇਰੇ ਉਠ ਕੇ ਕਾਲਜ ਲਈ ਤਿਆਰ ਹੋਣਾ ਮੈਨੂੰ ਇੰਝ ਜਾਪਦਾ ਹੈ, ਜਿਵੇਂ ਕੋਈ ਜੰਗ ਲੜ੍ਹਨ ਦੀ ਤਿਆਰੀ ਕਰ ਰਿਹਾ ਹੋਵਾਂ। ਇਕ ਦਿਨ ਬਹੁਤ ਹੀ ਠੰਡ ਸੀ, ਦੋਸਤਾਂ ਨਾਲ ਧੁੱਪ ਸੇਕਣ ਦਾ ਆਨੰਦ ਹੀ ਵੱਖਰਾ ਸੀ ਪਰ ਕਲਾਸ ਦਾ ਸਮਾਂ ਵੀ ਹੋ ਚੁੱਕਾ ਸੀ। ਅਸੀਂ ਸਾਰੇ ਕਲਾਸ ਵੱਲ ਤੁਰ ਪਏ। ਕਲਾਸ ’ਚ ਪੁਹੰਚਣ ਤੋਂ ਬਾਅਦ ਥੋੜ੍ਹਾ ਜਿਹਾ ਕਹਿਣ ’ਤੇ ਹੀ ਮੈਡਮ ਕਲਾਸ ਧੁੱਪ ਚ ਲਗਾਉਣ ਲਈ ਮੰਨ ਗਏ। ਜੇ ਅਧਿਆਪਕ ਬੱਚਿਆਂ ਦੀ ਇਕ ਵਾਰ ’ਚ ਕਹੀ ਗੱਲ ਇਸ ਤਰਾਂ ਮੰਨ ਲੈਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸਰਦੀਆਂ ਵਿੱਚ ਧੁੱਪੇ ਬੈਠ ਕੇ ਪੜ੍ਹਨ ਦਾ ਵੀ ਕੁਝ ਵੱਖਰਾ ਹੀ ਅਨੰਦ ਹੁੰਦਾ ਹੈ। ਹੁਣ ਸਾਡਾ ਮਨ ਵੀ ਪੂਰੀ ਤਰ੍ਹਾਂ ਕੁਝ ਸਿੱਖਣ ਲਈ ਉਤਸੁਕ ਸੀ। ਮੈਡਮ ਸਾਨੂੰ ਪੜ੍ਹਾ ਰਹੇ ਸਨ ਤਾਂ ਉਨ੍ਹਾਂ ਨੇ ਸਾਨੂੰ ਵਿਸ਼ੇ ਬਾਰੇ ਬਹੁਤ ਡੂੰਘਾਈ ਨਾਲ ਸਮਝਾਇਆ। ਇੰਨੇ ਨੂੰ ਸਾਡੇ ਸੀਨੀਅਰ ਕਹਿਣ ਲੱਗੇ ਕੇ ਸਾਨੂੰ ਇਸ ਤਰੂਾਂ ਪੜ੍ਹਾਉਣ ਵਾਲਾ ਅਧਿਆਪਕ ਮਿਲਿਆ ਹੀ ਨਹੀਂ। ਉਹ ਸਾਡੀ ਕਲਾਸ ਦਾ ਨਤੀਜਾ ਵਧੀਆ ਆਇਆ ਦੇਖ ਕੇ ਕਹਿਣ ਲੱਗੇ ਕਿ ਜੇ ਸਾਨੂੰ ਵੀ ਵਧੀਆ ਪੜ੍ਹਾਇਆ ਜਾਂਦਾ ਤਾਂ ਅਸੀਂ ਹੋਰ ਵਧੀਆ ਨ ੰਬਰ ਲ ੈਕੇ ਪਾਸ ਹੋਣਾ ਸੀ। ਸੋ ਉਸ ਸਮੇਂ ਅਹਿਸਾਸ ਹੋਇਆ ਕਿ ਕਿਤੇ ਨਾ ਕਿਤੇ ਇਕ ਅਧਿਆਪਕ ਦੀ ਇਕ ਵਿਦਿਆਰਥੀ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇ ਵਿਦਿਆਰਥੀ ਵਿੱਚ ਸਿੱਖਣ ਅਤੇ ਅਧਿਆਪਕ ਵਿੱਚ ਸਿਖਾਉਣ ਦੀ ਚਾਹ ਹੋਵੇ ਤਾਂ ਉਹ ਇਕ ਵਧੀਆ ਭਵਿੱਖ ਨਿਰਮਾਤਾ ਬਣ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਦੀ ਆਪਣੀ ਕਲਾ ਹੁੰਦੀ ਹੈ ਜਿਵੇ ਕੋਈ ਚੰਗਾ ਲਿਖਦਾ ਹੈ, ਕੋਈ ਵਧੀਆ ਬੋਲ ਲੈਂਦਾ ਹੈ, ਜਾਂ ਕੋਈ ਹੋਰ ਕਲਾ ਹੁੰਦੀ ਹੈ ਜੋ ਪ੍ਰਮਾਤਮਾ ਵੱਲੋਂ ਬਖਸ਼ੀ ਹੁੰਦੀ ਹੈ, ਜਿਸ ਵਿੱਚ ਨਿਰੰਤਰ ਅਭਿਆਸ ਨਾਲ ਨਿਖਾਰ ਆਉਂਦਾ ਰਹਿੰਦਾ ਹੈ, ਜਿਵੇਂ ਸੋਨਾ ਜਿੰਨਾ ਭੱਠੀ ਵਿੱਚ ਤਪਦਾ ਹੈ ਉਸ ਵਿੱਚ ਉਨ੍ਹਾਂ ਨਿਖਾਰ ਤੇ ਚਮਕ ਆਉਂਦੀ ਹੈ, ਠੀਕ ਓਸੇ ਤਰਾਂ ਕਲਾ ਵੀ ਨਿਖਰਦੀ ਹੈ। ਕੋਈ ਵੀ ਕਿਸੇ ਵਿੱਚ ਕਲਾ ਪੈਦਾ ਨਹੀਂ ਕਰ ਸਕਦਾ ਇਹ ਆਪ ਮੁਹਾਰੇ ਉਪਜਦੀ ਹ ੈ ਪਰ ਉਸ ਕਲਾ ਵਿੱਚ ਪਰਪੱਕ ਹੋਣਾ ਸਾਡੀ ਜਿੰਮੇਵਾਰੀ ਹੁੰਦੀ ਹੈ। ਜਦਂੋ ਕੋਈ ਇਨਸਾਨ ਪੂਰੀ ਸ਼ਿੱਦਤ ਨਾਲਕੰਮ ਕਰਦਾ ਹੈ ਤਾਂ ਉਸ ਵਿੱਚ ਉਸ ਨੂੰ ਸਫਲਤਾ ਜਰੂਰ ਹਾਸਿਲ ਹੁੰਦੀ ਹੈ, ਹਾਂ ਇਕ ਪਾਸੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦੋ ਕੋਈ ਵਿਅਕਤੀ ਕੁਝ ਕਰਨ ਲੱਗਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਚੰਗੀਆਂ ਮਾੜੀਆ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਪਰ ਗੱਲ ਹੁਣ ਸਾਡੇ ’ਤੇ ਹੈ ਕਿ ਅਸੀਂ ਉਨ੍ਹਾਂ ਦੀਆ ਗੱਲਾਂ ਦਾ ਆਪਣੇ ਤੇ ਕੀ ਅਸਰ ਲੈਣਾ ਹੈ ਅਸੀਂ ਸਾਕਰਾਤਮਕ ਪ੍ਰਭਾਵ ਪਾਉਣਾ ਹੈ ਜਾਨਾਕਰਾਤਮਕ। ਜੋ ਸਾਨੂੰ ਨਿਰਾਸ਼ਾ ਵੱਲ ਨਾ ਲਿਜਾ ਕੇ ਸਫਲਤਾ ਵੱਲ ਲੈਕੇ ਜਾਵੇ। ਅਸੀਂ ਉਸ ਪ੍ਰਭਾਵ ਨੂੰ ਲੈਣਾ ਹੈ, ਕੁਝ ਲੋਕ ਹੋਣਗੇ ਜੋ ਸਾਨੂੰ ਪ੍ਰੇਰਨਾ ਦੇਣਗੇ ਤੇ ਕੁਝ ਅਜਿਹੇ ਵੀ ਹੋਣਗੇ ਜੋ ਸਾਨੂੰ ਕਹਿਣਗੇ ਕਿ ਇਹ ਕੰਮ ਤੇਰੇ ਵਸ ਦਾ ਨਹੀਂ ਜਾ ਤੂੰ ਕਦੇ ਵੀ ਕੰਮ ਨਹੀਂ ਕਰ ਸਕਦਾ ਜੇਕਰ ਅਸੀਂ ਉਸ ਦੀ ਕਹੀ ਗੱਲ ਤ ੋ ਨਿਰਾਸ਼ ਹੋ ਗਏ ਤਾਂ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਪਰ ਜੇਕਰ ਉਸ ਦੀਆ ਕਹੀਆਂ ਗੱਲਾਂ ਨੂੰ ਅਸੀਂ ਇਕ ਚੁਣੌਤੀ ਸਮਜ ਲਾਈਏ ਤੇ ਆਪਣੇ ਕੰਮ ਨੂੰ ਪੂਰੀ ਦ੍ਰਿੜਤਾ ਨਾਲ ਕਰਨਾ ਦਾ ਨਿਸ਼ਚਾ ਕਰੀੲ ੇ ਤਾਂ ਅਸੀਂ ਜਰੂਰ ਕਾਮਯਾਬ ਹੋ ਜਾਵਾਂਗੇ। ਸੋ ਇਨਸਾਨ ਨੂੰ ਚੁਣ ੌਤੀਆਂ ਦਾ ਸਾਹਮਣਾ ਕਰਨ ਵਾਲਾ ਬਣਨਾ ਚਾਹੀਦਾ ਹੈ। ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਦੇ ਵਾਸੀ ਹਾਂ। ਸਾਨੂੰ ਉਨ੍ਹਾਂ ਤੋ ਸਿੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਸੀ ਪਰ ਫਿਰ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਸਥਿਤੀ ਦਾ ਡਟ ਕੇ ਸਾਹਮਣਾ ਕੀਤਾ। ਉਹ ਤਾਂ ਫਿਰ ਵੀ ਕਿੰਨੀਆਂ ਛੋਟੀਆਂ ਉਮਰਾਂ ਵਿੱਚ ਇੰਨਾ ਬੁਲੰਦ ਹੌਸਲਾ ਰੱਖਦੇ ਸਨ। ਅਧਿਆਪਕ ਤੇ ਸਹਿਪਾਠੀਆਂ ਨਾਲ ਵਿਚਾਰ ਵਟਾਂਦਰਾਂ ਕਰਦਿਆਂ ਇਹ ਗੱਲ ਵੀ ਸਪੱਸ਼ਟ ਹੋ ਗਈ ਕਿ ਸਾਡੇ ਸਮਾਜ ਦੀ ਸਭ ਤੋਂ ਬੁਰੀ ਚੀਜ਼ ਹੈ ਈਰਖਾ। ਕਿਸੇ ਨੂੰ ਉਪਰ ਉਠਦਾ ਦੇਖ ਕੇ ਉਸ ਵਾਂਗ ਮਿਹਨਤ ਕਰਨ ਦੀ ਬਜਾਏ ਉਸ ਨੂੰ ਨਿੰਦਣ ਵੱਲ ਜ਼ੋਰ ਦਿੰਦੇ ਹਨ। ਜੇ ਕਿਸੇ ਨੇ ਕਿਹਾ ਕੇ ਕੋਈ ਵਿਅਕਤੀ ਬੁਰਾ ਹੈ ਤਾਂ ਬਿਨਾ ਕਿਸੇ ਤਰਕ ਜਾ ਜਾਣਕਾਰੀ ਦੇ ਉਸ ਦੀ ਆਲੋਚਨਾ ਕਰਨ ਤੇ ਜ਼ੋਰ ਦੇ ਦਿੰਦੇ ਹਨ। ਸਾਨੂੰ ਕਿਸੇ ਦੀ ਆਲੋਚਨਾ ਨਹੀਂ ਬਲਕਿ ਆਲੋਚਨਾਤਮਕ ਮੁਲਾਂਕਣ ਕਰਨ ਚਾਹੀਦਾ ਹੈ। ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕੰਮ ਵੱਲ ਧਿਆਨ ਦਈਏ। ਲੋਕਾਂ ਪਿੱਛੇ ਲਗ ਕੇ ਇਕ ਭੀੜ ਦਾ ਹਿੱਸਾ ਨਾ ਬਣੀਏ ਬਲਕਿ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਈਏ ਕੇ ਤੁਸੀਂ ਜਿਥੇ ਖੜ੍ਹੇ ਹੋਵੋ ਤੁਹਾਨੂੰ ਦੇਖਣ ਲਈ ਭੀੜ ਇਕੱਠੀ ਹੋਵੇ। ਉਹ ਧੁੱਪ ਵਾਲੀ ਇਕ ਘੰਟੇ ਦੀ ਕਲਾਸ ਵਾਕਿਆ ਹੀ ਬਹੁਤ ਕੁੱਝ ਸਿਖਾ ਗਈ।

Comments are closed.

COMING SOON .....


Scroll To Top
11