Monday , 19 August 2019
Breaking News
You are here: Home » HEALTH » ਭਿਆਨਕ ਸੜਕ ਹਾਦਸੇ ਵਿਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ

ਭਿਆਨਕ ਸੜਕ ਹਾਦਸੇ ਵਿਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ

ਫਿਰੋਜ਼ਸ਼ਾਹ/ਸ਼ਾਂਦੇ ਹਸ਼ਮ 20 ਫਰਵਰੀ (ਗੁਰਤਾਰ ਸਿੰਘ ਸਿਧੂ, ਸੁਖਵਿੰਦਰ ਸੁੱਖ)- ਅਜ ਸਵੇਰੇ ਤਕਰੀਬਨ 9 ਵਜੇ ਫਿਰੋਜ਼ਪੁਰ-ਕਚਾ ਜੀਰਾ ਰੋਡ ਤੇ ਬਸ ਅਤੇ ਮੋਟਰਸਾਈਕਲ ਦੀ ਭਿਆਨਕ ਟਕਰ ਹੋਣ ਕਾਰਨ ਪਤੀ ਪਤਨੀ ਸਮੇਤ ਤਿੰਨ ਜਣਿਆ ਦੀ ਦਰਦਨਾਕ ਮੌਤ ਹੋਣ ਕਾਰਨ ਤਿੰਨ ਪਿੰਡਾਂ ਵਿਚ ਮਾਤਮ ਛਾ ਗਿਆ । ਮੌਕੇ ਤੇ ਪਹੁੰਚ ਕੇ ਇਕਤਰ ਕੀਤੀ ਜਾਣਕਾਰੀ ਮੁਤਾਬਕ ਪ੍ਰੇਮ ਸਿੰਘ ਪੁਤਰ ਬਾਗ ਸਿੰਘ ਉਮਰ 40 ਅਤੇ ਉਸਦੀ ਪਤਨੀ ਊਸ਼ਾ ਵਾਸੀ ਯਾਰੇ ਸ਼ਾਹ ਵਾਲਾ ,ਬੂਟਾ ਸਿੰਘ ਪੁਤਰ ਕਸ਼ਮੀਰ ਸਿੰਘ ਵਾਸੀ ਪਿੰਡ ਨਾਜੂ ਸ਼ਾਹ ਮਿਸ਼ਰੀਵਾਲਾ ਜੋ ਪਲਟੀਨਾਂ ਮੋਟਰਸਾਈਕਲ ਨੰਬਰ ਪੀ ਬੀ -ਜੀਰੋ -5 ਵੀ 5160 ਤੇ ਸਵਾਰ ਹੋ ਕੇ ਫਰੀਦਕੋਟ ਤੋਂ ਦਵਾਈ ਲੈਣ ਲਈ ਫਿਰੋਜ਼ਪੁਰ ਵਲ ਜਾ ਰਹੇ ਸਨ ਕਿ ਫਿਰੋਜ਼ਪੁਰ ਤੋਂ ਆ ਰਹੀ ਨਿਊ ਦੀਪ ਕੰਪਨੀ ਦੀ ਬਸ ਨੰਬਰ ਪੀ ਬੀ -ਜੀਰੋ -4 -ਏ ਏ 4678 ਦੀ ਜਬਰਦਸਤ ਟਕਰ ਹੋਣ ਕਾਰਨ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ । ਘਟਨਾਂ ਦੀ ਜਾਣਕਾਰੀ ਮਿਲਦਿਆਂ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਨਾ ਕੁਲਗੜੀ ਦੇ ਮੁਖ ਅਫਸਰ ਇੰਸਪੈਕਟਰ ਜਸਵੰਤ ਸਿੰਘ ਭਟੀ ਨੇ ਕਿਹਾ ਕਿ ਉਹਨਾਂ ਵਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਬਸ ਡਰਾਇਵਰ ਘਟਨਾਂ ਸਥਾਨ ਤੋਂ ਫਰਾਰ ਹੋ ਗਿਆ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ । ਇਸ ਮੌਕੇ ਊਸ਼ਾ ਦੇ ਭਰਾ ਰਮੇਸ਼ ਕੁਮਾਰ ਵਾਸੀ ਸੋਢੀ ਨਗਰ ਨੇ ਦਸਿਆ ਕਿ ਉਹਨਾਂ ਦੀ ਭੈਣ ਭਣਵਈਏ ਦੀ ਮੌਤ ਨਾਲ ਉਹਨਾਂ ਨੂੰ ਬਹੁਤ ਵਡਾ ਘਾਟਾ ਪਿਆ ਹੈ ਉਹ ਪਿਛੇ ਆਪਣੀ ਇਕ ਗੋਦ ਲਈ ਧੀ ਛਡ ਗਏ ਹਨ ਉਹਨਾਂ ਰੋਂਦਿਆਂ ਮੰਗ ਕੀਤੀ ਕਿ ਬਸ ਡਰਾਇਵਰ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਵਾਂਗ ਕਿਸੇ ਹੋਰ ਦਾ ਘਰ ਨਾ ਉਜੜੇ।

Comments are closed.

COMING SOON .....


Scroll To Top
11