Wednesday , 19 December 2018
Breaking News
You are here: Home » Editororial Page » ਭਾਵੇਂ ਵਿੱਚ ਰੱਦੀ ਮਾਲ ਹੋਵੇ ਪਰ ਮੁੱਲ ਪੈਕਿੰਗ ਦਾ ਪੈਂਦਾ ਹੈ ਬਹੁਤ ਵਾਰੀ

ਭਾਵੇਂ ਵਿੱਚ ਰੱਦੀ ਮਾਲ ਹੋਵੇ ਪਰ ਮੁੱਲ ਪੈਕਿੰਗ ਦਾ ਪੈਂਦਾ ਹੈ ਬਹੁਤ ਵਾਰੀ

ਖ਼ਬਰ ਹੈ ਕਿ ਕਾਂਗਰਸ ਯੂ.ਪੀ.ਏ. ਸ਼ਾਸਨਕਾਲ ‘ਚ ਸੋਲਾਂ ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਆਖਰੀ ਪੜ੍ਹਾਅ ‘ਚ ਪੁਜਣ ਪਿਛੋ ਵੀ ਪ੍ਰਵਾਨ ਨਹੀਂ ਸੀ ਚੜ੍ਹ ਸਕਿਆ ਕਿਉਂਕਿ ਮੌਕੇ ਦੇ ਰਖਿਆ ਮੰਤਰੀ ਏ ਕੇ ਐਂਟਨੀ ਨੇ ਪੂਰੀ ਪਰਕਿਰਿਆ ‘ਚ ਕੁਝ ਗੜਬੜ ਦਾ ਅਹਿਸਾਸ ਹੋਣ ‘ਤੇ ਸੌਦੇ ਦੀ ਸਮੀਖਿਆ ਦਾ ਆਦੇਸ਼ ਦਿਤਾ ਸੀ। ਕਾਂਗਰਸ ਦਾ ਕਹਿਣਾ ਹੈ ਕਿ ਨਵੰਬਰ 2017 ‘ਚ ਕਤਰ ਨੇ 12 ਰਾਫੇਲ ਜਹਾਜ਼ ਖਰੀਦੇ ਸਨ ਤੇ ਹਰੇਕ ਜਹਾਜ਼ ਦੀ ਕੀਮਤ ਕਰੀਬ 695 ਕਰੋੜ ਰੁਪਏ ਪ੍ਰਤੀ ਜਹਾਜ਼ ਆਈ ਸੀ ਜਦਕਿ ਭਾਜਪਾ ਸਰਕਾਰ ਨੇ ਕਰੀਬ 1570 ਕਰੋੜ ਰੁਪਏ ਜਹਾਜ਼ ਦੀ ਕੀਮਤ ਤੇ ਸੌਦਾ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਪਹਿਲਾਂ ਰਾਫੇਲ ਦਾ ਠੇਕਾ ਰਖਿਆ ਖੇਤਰ ਦੀ ਜਨਤਕ ਕੰਪਨੀ ਬੈਂਗਲੁਰੂ ਵਿਖੇ ਹਿੰਦੁਸਤਾਨ ਏਅਰੋਨਾਟਿਕਸ ਮਿਲਟਿਡ ਨੂੰ ਦਿਤਾ ਗਿਆ ਸੀ। ਇਹ ਕੰਪਨੀ 70 ਸਾਲ ਤੋਂ ਭਾਰਤੀ ਹਵਾਈ ਫੌਜ ਲਈ ਜਹਾਜ਼ ਬਣਾਉਂਦੀ ਆ ਰਹੀ ਹੈ। ਉਧਰ ਸਰਕਾਰੀ ਤਰਜਮਾਨ ਨੇ ਕਿਹਾ ਹੈ ਕਿ ਕੀਮਤਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੜਾਕੂ ਜਹਾਜ਼ਾਂ ਦੀਆਂ ਕੀਮਤਾਂ ਜਹਾਜ਼ਾਂ ਦੇ ਨਾਲ ਆਉਣ ਵਾਲੀ ਹਥਿਆਰ ਪ੍ਰਣਾਲੀਆਂ ਤੇ ਨਿਰਭਰ ਹੁੰਦੀ ਹੈ।
ਕਿਸੇ ਨੂੰ ਵੀ ਪੁਛ ਲਓ ਮੇਰਾ ਪਤਾ? ਇਹ ਸਿਧਾ ਅਮਰੀਕਾ ਨੂੰ ਜਾਂਦਾ ਆ ਜਾਂ ਫਰਾਂਸ ਨੂੰ। ਇਹ ਰੂਸ ਨੂੰ ਜਾਂਦਾ ਆ ਬਰਤਾਨੀਆਂ ਨੂੰ। ਜਿਥੇ ਮੌਤ ਦੇ ਸੌਦਾਗਰ ਬਹਿੰਦੇ ਹਨ। ਜਿਥੇ ਲੁਟਣ ਵਾਲਿਆਂ ਨੂੰ ਵੀ ਲੁਟਣ ਵਾਲੇ ਰਹਿੰਦੇ ਹਨ। ਜਿਥੇ ਦਲਾਲਾਂ ਦੇ ਦਲਾਲਾਂ ਦੀ ਰਿਹਾਇਸ਼ਗਾਹ ਹੈ! ਜਿਥੇ ਬੰਦੇ ਦੀ ਨਹੀਂ, ਚਮਕਦੇ ਦਮਕਦੇ ਸੋਨੇ ਦੀ ਪ੍ਰਵਾਹ ਹੈ। ਜਿਥੇ ਲੁਟ-ਲੁਟ ਖਾਈ ਜਾਂਦੇ ਰਲਕੇ ਸਾਰੀ ਦੁਨੀਆਂ ਦੇ ਸੇਠ! ਜਿਥੇ ਕੁਬੇਰ ਫਿਰਦਾ ਧਰਤੀ ਮੁਕਾਣ ਨੂੰ। ਜਿਥੇ ਲੋਥ ਹੈ ਜਾਂ ਲਾਸ਼ ਹੈ ਜਾਂ ਬੇਦੋਸ਼ੇ ਸੰਭੂਕ ਦਾ ਕਟਿਆ ਸਿਰ ਹੈ, ਜੋ ਬੰਦਾ ਨਹੀਂ, ਗੁਲਾਮ ਹੈ। ਤੇ ਭਾਈ ਆਪਣੇ ਦੇਸੀ ਛੋਟੇ ਸੌਦਾਗਰ ਸੌਦੇ ਕਰਦੇ ਹਨ। ਲੋਕਾਂ ਦੇ ਲਹੂ ਦੇ ਪੈਸੇ, ਆਪਣੇ ਤਾਜ ਖਰੀਦਣ ਲਈ ਵਰਤਦੇ ਹਨ।
ਰਹੀ ਗਲ ਰਾਫੇਲ ਦੀ! ਇਸ ਦੇ ਅੰਗਿਆਰਾਂ ਦਾ ਸੇਕ ਕੋਈ ਸੇਜ ਨਹੀਂ ਵਿਛਾ ਸਕਦਾ। ਦਲਾਲ ਆਉਂਦਾ ਹੈ, ਬੋਫਰਸ ਤੋਪ ਰਾਹੀਂ ਰਜੀਵ ਨੂੰ ਫਸਾਉਂਦਾ ਹੈ। ਰਫੇਲ ਜਹਾਜ਼ ਦਾ ਦਲਾਲ ਆਉਂਦਾ ਹੈ, ਮੋਦੀ ਦਾ ਮੁਲ ਪਾਉਂਦਾ ਹੈ ਤੇ ਸੌਦਾ ਮੁਕਿਆ ਸਮਝੋ! ਮੁਲ ਭਾਈ ਚੀਜ਼ ਦਾ ਥੋਹੜਾ ਪੈਂਦਾ ਹੈ। ਇਹ ਤਾਂ ਕਵੀ ਦੇ ਕਹਿਣ ਵਾਂਗਰ, ਠਮੁਲ ਪੈਕਿੰਗ ਦਾ ਪੈਂਦਾ ਹੈ ਬਹੁਤ ਵਾਰੀ ਭਾਵੇਂ ਵਿਚ ਉਹਦੇ ਰਦੀ ਮਾਲ ਹੋਵੇਠ।
ਆਓ, ਬੈਠ ਕੇ ਅਸੀਂ ਵੀਚਾਰ ਕਰੀਏ, ਕੀ ਪੜ੍ਹ ਰਹੇ ਹਾਂ? ਕੀ ਗਾਂ ਰਹੇ ਹਾਂ?
ਖ਼ਬਰ ਹੈ ਕਿ ‘ਚਕ ਲੋ ਰਿਵਾਲਵਰ ਰਫਲਾਂ ਬਈ‘, ‘ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ‘, ‘ਬੰਦਾ ਬੁੰਦਾ ਮਾਰਨਾਂ ਤਾਂ ਦਸ‘, ‘ਸਾਰੇ ਕੰਮ ਜਾਇਜ਼ ਇਕ ਅਸਲਾ ਨਜ਼ਾਇਜ਼‘ ਜਿਹੇ ਭੜਕਾਉ ਅਤੇ ਉਕਸਾਊ ਗੀਤ ਗਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਖਾਸ ਕਰਕੇ ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਸਮਾਗਮਾਂ ‘ਚ ਅਹਿਜੇ ਗੀਤ ਨਾ ਗਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵਲੋਂ ਆਪੋ-ਆਪਣੇ ਇਲਾਕਿਆਂ ‘ਚ ਰਹਿੰਦੇ ਗਾਇਕਾਂ ਅਤੇ ਡੀ ਜੇ ਵਾਲਿਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ।
ਕਿੰਨੇ ਚੰਗੇ ਸੀ ਪੰਜਾਬੀ, ਪੀਂਦੇ ਸੀ ਸ਼ਕਰ ਦਾ ਸ਼ਰਬਤ, ਲਸੀ ਅਤੇ ਖਾਂਦੇ ਸੀ ਹਦਵਾਣਾ ਤੇ ਖਰਬੂਜਾ ਤੇ ਮਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ। ਮੇਲੇ ਜਾਂਦੇ ਗਾਉਂਦੇ ਸੀ, ਠਮਾਰਦਾ ਦਮਾਗੇ ਜਟ ਮੇਲੇ ਆ ਗਿਆਠ। ਹੁੰਦਾ ਸੀ ਮੋਢੇ ਪਰਨਾ, ਤੇੜ ਤੰਬਾ, ਪਿੰਡੇ ਕੁੜਤਾ। ਪਾਉਂਦੇ ਸੀ ਭੰਗੜਾ ਅਤੇ ਬੋਲੀਆਂ ਆਪ ਮੁਹਾਰੇ ਮੂੰਹੋ ਨਿਕਲਦੀਆਂ। ਉਂਜ ਭਾਈ ਕਦੇ ਕਦੇ ਕਾਲੀ ਨਾਗਨੀ ਡਸ ਲੈਂਦੇ ਜਾਂ ਪਹਿਲੇ ਤੋੜ ਦੀ ਸਜਰੀ-ਤਾਜ਼ੀ ਖੁਸ਼ੀ-ਗਮੀ ਵੇਲੇ ਡਕਾਰ ਲੈਂਦੇ!
ਆਹ ਵੇਖੋ ਨਾ ਕਾਰੀਗਰ ਗਾਇਕਾਂ ਦੀ ਕਮਾਲ! ਚੰਗੇ ਭਲੇ ਹਥ ਟਕੂਆ ਫੜਾ ਤਾ ਅਤੇ ਫੜਾ ਤੀ ਹਥ ਰਫਲ। ਚੰਗੇ ਭਲੇ ਨੂੰ ਬਣਾ ਤਾਂ ਵੈਲੀ, ਦਿਨੇ ਲਲਕਾਰੇ ਮਾਰਨ ਵਾਲਾ ਫੰਨੇ-ਖਾਨ! ਵਢ-ਦਊਂ, ਟੁਕ ਦਊਂ, ਲੰਮਾ ਪਾ ਦਊਂ, ਫਟੇ ਚਕ ਦਊਂ। ਇਕ ਹਥ ਤੂੰਬੀ, ਦੂਜੇ ਹਥ ਕਟਾਰ! ਇਕ ਹਥ ਸਾਜ,ਦੂਜੇ ਹਥ ਹਥਿਆਰ! ਅਲਗੋਜੇ ਗਾਇਬ, ਤੂਤਨੀਆ ਉਡੰਤਰ। ਮਿਠੀ ਆਵਾਜ਼ ਦੀ ਥਾਂ ਲਾਊਡ-ਲਾਊਡ ਤੇ ਹੋਰ ਲਾਊਡ-ਕੰਨ ਪਾੜਵੀਂ ਆਵਾਜ਼। ਦੋ ਅਰਥੀ ਅਵਾਜ਼ਾਂ, ਅਧ ਨੰਗੇ ਸਰੀਰ ਤੇ ਉਪਰੋਂ ਮੁੜਕੋ-ਮੁੜਕੀ ਹੋਇਆ, ਠਡਿਸਕੋ ਡਾਂਸਠ ਤੇ ਇਸ ਸਭ ਕੁਝ ਦਰਮਿਆਨ ਗਾਇਕਾਂ ਦੀਆਂ ਜੇਬਾਂ ਨਕ-ਨਕ! ਲੋਕਾਂ ਦੇ ਜੁਆਨ ਮੁੰਡੇ ਬਣੇ ਗੈਂਗਸਟਾਰ ਤੇ ਪੰਜਾਬੀਆਂ ਦੇ ਘਰ, ਨਸ਼ਿਆਂ ਦੀ ਮਾਰ ਨਾਲ ਹੋ ਗਏ ਤਾਰੋ-ਤਾਰ! ਨੌਜਵਾਨਾਂ ਦੀਆਂ ਮਾਵਾਂ ਰੋਵਣ ਜਾਰੋ ਜਾਰ। ਇਹੋ ਜਿਹੇ ਹਾਲਤ ਆ ਭਾਈ ਬੰਦਾ ਪੰਜਾਬ ਦੇ। ਸਿਰ ਜੋੜੀਏ ਪੰਜਾਬੀਓ ਤੇ ਠਆਉ ਬੈਠਕੇ ਅਸੀਂ ਵੀਚਾਰ ਕਰੀਏ, ਕੀ ਪੜ੍ਹ ਰਹੇ ਹਾਂ? ਕੀ ਗਾ ਰਹੇ ਹਾਂ?ਠ
ਆਪਣੇ ਅਸਲੀ ਮੂੰਹ ਤੇ ਲਾਕੇ ਚਿਹਰਾ ਹੋਰ
ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ
ਖ਼ਬਰ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਰਹਿ ਗਏ ਜਾਣ ਵਾਲਿਆਂ ਨੂੰ ਸਿਆਸੀ ਦਲ ਬਨਾਉਣ ਜਾਂ ਦਲ ਦਾ ਅਹੁਦੇਦਾਰ ਬਨਾਉਣ ਤੇ ਰੋਕ ਲਗਾਉਣ ਵਾਲੀ ਜਾਚਿਕਾ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਕੋਲ ਸਿਆਸੀ ਦਲਾਂ ਦਾ ਪੰਜੀਕਰਨ ਰਦ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਸ ਕੋਲ ਪੰਜੀਕਰਨ ਕਰਨ ਦਾ ਅਧਿਕਾਰ ਤਾਂ ਹੈ ਰਦ ਕਰਨ ਦਾ ਨਹੀਂ। ਉਹਨਾ ਕਿਹਾ ਕਿ ਸਿਆਸੀ ਦਲ ਪੰਜੀਕਰਨ ਕਰਵਾ ਲੈਂਦੇ ਹਨ ਲੇਕਿਨ ਸਿਆਸੀ ਦਲ ਦੀਆਂ ਚੋਣਾਂ ਨਹੀਂ ਕਰਵਾਉਂਦੇ। ਇਸ ਤਰ੍ਹਾਂ ਇਹ ਪ੍ਰਾਪਰਟੀਆਂ ਸਿਰਫ ਕਾਗਜ਼ਾਂ ਵਿਚ ਰਹਿ ਜਾਂਦੀਆਂ ਹਨ। ਉਹਨਾ ਦਾ ਮੰਤਵ ਆਮਦਨ ਕਰ ਵਿਚ ਛੋਟ ਪ੍ਰਾਪਤ ਕਰਨ ਤਕ ਰਹਿ ਜਾਂਦਾ ਹੈ।
ਢੁਠਾਂ ਵਾਲੇ ਦੋ ਰੁਸ ਜਾਉ ਅਤੇ ਬਣਾ ਲਵੋ ਨਵੀਂ ਸਿਆਸੀ ਪਾਰਟੀ! ਜਗਾੜੂ ਚਾਰ ਇਕਠੇ ਹੋ ਜਾਉ ਅਤੇ ਬਣਾ ਲਵੋ ਨਵੀਂ ਸਿਆਸੀ ਪਾਰਟੀ! ਫਿਰ ਆਹ ਜੁਗਾੜੂ-ਪਛਾੜੂ ਪ੍ਰਾਪਰਟੀ ਡੀਲਰਾਂ ਵਾਂਗਰ ਲਾ ਕੇ ਫਟਾ ਬਹਿ ਜਾਉ ਕਿਧਰੇ ਵੀ ਸੜਕ ਦੇ ਕੰਢੇ। ਵੇਚ ਜ਼ਮੀਨ ਲੋਕਾਂ ਦੀ ਤੇ ਕਮਿਸ਼ਨ ਨਾਲ ਭਰੋ ਜੇਬਾਂ। ਲੋਕਾਂ ਨੂੰ ਦਿਉ ਨਵੀਆਂ ਸਹੂਲਤਾਂ ਜਿਵੇਂ ਕਿਸੇ ਧੀ ਵਿਆਹੁਣੀ ਆ ਤਾਂ ਵਿਦੇਸ਼ੀ ਲਾੜਾ ਹਾਜ਼ਰ ਕਰ ਦਿਉ। ਕਿਸੇ ਜਵਾਨ, ਨਸ਼ਈ, ਵਿਹਲੜ ਲੜਕਾ ਵਿਆਹੁਣਾ ਤਾਂ ਚੰਗੇ ਘਰ ਦੀ ਕੁੜੀ ਬੰਨ-ਛੁਬ ਕਰਕੇ ਉਹਦੇ ਘਰੇ ਪਹੁੰਚਾਣ ਦਾ ਪ੍ਰਬੰਧ ਕਰ ਦਿਉ। ਇਹ ਸਿਆਸੀ ਪਾਰਟੀਆਂ ਵਾਲੇ, ਇਹ ਪ੍ਰਾਪਰਟੀਆਂ ਵੇਚਣ ਖਰੀਦਣ ਵਾਲੇ ਅਤੇ ਅਜ ਕਲ ਦੇ ਅਧ-ਪੜ੍ਹੇ, ਕਚ-ਘਰੜ, ਕਮਿਸ਼ਨ ਵਟੋਰੂ ਥਾਂ-ਥਾਂ ਖੁਲ੍ਹੀਆਂ ਨਵੀਆਂ ਪ੍ਰਿੰਟ, ਆਨ-ਲਾਈਨ ਅਖਬਾਰਾਂ ਦੇ ਕਥਿਤ ਪਤਰਕਾਰ ਵੀ ਤਾਂ ਇਸੇ ਕੰਮ ਲਗੇ ਹੋਏ ਆ। ਦਸਣ ਨੂੰ ਲੋਕ ਸੇਵਕ, ਅੰਦਰੋਂ ਚੋਰ! ਦਸਣ ਨੂੰ ਲੋਕ ਹਿਤੈਸ਼ੀ ਪਰ ਅੰਦਰੋਂ ਲੋਕ ਵਿਰੋਧੀ। ਤਦੇ ਤਾਂ ਕਵੀ ਲਿਖਦਾ, ਠਆਪਣੇ ਅਸਲੀ ਮੂੰਹ ਤੇ ਲਾਕੇ ਚਿਹਰਾ ਹੋਰ, ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ।’’
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇ ਸਰਕਾਰੀ ਅੰਕੜਿਆਂ ਅਨੁਸਾਰ 39 ਫੀਸਦੀ ਭਾਰਤੀ ਹਾਲੇ ਵੀ ਖੁਲ੍ਹੇ ਵਿਚ ਪਖਾਨਾ ਕਰਦੇ ਹਨ। ਦੇਸ਼ ਦੇ ਕੁਲ 48.4 ਫੀਸਦੀ ਕੋਲ ਨਿਜੀ ਪਖਾਨੇ ਹਨ, 9.1 ਫੀਸਦੀ ਸਾਂਝੇ ਪਖਾਨੇ ਵਰਤਦੇ ਹਨ, 3.3 ਫੀਸਦੀ ਕੰਮ ਚਲਾਊ ਪਖਾਨਿਆਂ ਦੀ ਵਰਤੋਂ ਕਰਦੇ ਹਨ ਅਤੇ 0.3 ਫੀਸਦੀ ਲੋਕ ਪਖਾਨਾ ਦੇਣ ਦੇ ਹੋਰ ਸਾਧਨ ਵਰਤਦੇ ਹਨ।
ਇਕ ਵਿਚਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਮਾਜ ਨੂੰ ਸਿਆਸਤ ਦੇ ਮੁਕਾਬਲੇ ਤੇਜ਼ੀ ਨਾਲ ਬਦਲਦੀ ਹੈ… – ਵਿਕਟਰ ਪਿੰਨਚੁਕ

Comments are closed.

COMING SOON .....


Scroll To Top
11