Tuesday , 18 June 2019
Breaking News
You are here: Home » BUSINESS NEWS » ਭਾਰੀ ਮਾਤਰਾ ’ਚ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਬਰਾਮਦ

ਭਾਰੀ ਮਾਤਰਾ ’ਚ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਬਰਾਮਦ

ਚੋਣਾਂ ਦੇ ਮੱਦੇਨਜ਼ਰ ’ਚ ਐਕਸਾਈਜ ਵਿਭਾਗ ਨੇ ਮਾਰਿਆ ਛਾਪਿਆ

ਬਟਾਲਾ, 10 ਸਤੰਬਰ (ਕਾਜਲ ਅਗਰਵਾਲ, ਮਠਾਰੂ)- ਐਕਸਾਈਜ ਵਿਭਾਗ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ ਚੋਣਾਂ ਦੇ ਮੱਦੇਨਜਰ ਭਾਰੀ ਫੋਰਸ ਨਾਲ ਪਿੰਡ ਸੇਖਪੁਰ ਕਲਾਂ ਦੇ ਵਸਨੀਕ ਜਸਬੀਰ ਸਿੰਘ ਬੱਬੂ ਪੁੱਤਰ ਚੰਨਣ ਸਿੰਘ ਜੱਟ ਵਾਸੀ ਸੇਖਪੁਰ ਦੇ ਘਰ ਰੇਡ ਕੀਤਾ ਗਿਆ। ਜਰੂਰੀ ਸੂਚਨਾ  ਦੀ ਇਤਲਾਹ ਸੀ ਕਿ ਉਕਤ ਜਸਬੀਰ ਸਿੰਘ ਬੱਬੂ ਆਪਣੇ ਘਰ ਨਜਾਇਜ ਤੌਰ ’ਤੇ ਉਤਰਾਂਚਲ ਪ੍ਰਦੇਸ਼ ਅਤੇ ਹਰਿਆਣਾ ਸਟੇਟ ਤੋਂ ਦਾਰੂ ਮੰਗਵਾਹ ਕੇ ਆਸ ਪਾਸਦੇ ਪਿੰਡਾਂ ‘ਚ ਸਸਤੀ ਰੇਟ ‘ਚ ਸੇਲ ਕਰ ਰਿਹਾ ਹੈ। ਰੇਡ ਦੌਰਾਨ ਜਸਬੀਰ ਸਿੰਘ ਬੱਬੂ ਦੇ ਰਿਹਾਸੀ ਮਕਾਨ ‘ਚੋਂ ਦੇਸੀ ਦਾਰੂ ਮਾਰਕਾ ਰੋਇਲ ਸਟੇਟ ਉਤਰਾਂਚਲ ਪ੍ਰਦੇਸ਼ ਸਟਟਵਾਲੀ 40ਪੇਟੀਆਂ ਅਤੇ ਅੰਗ੍ਰੇਜੀ ਸ਼ਰਾਬ ਬਲੈਡਰ ਪ੍ਰਰਾਈਡ 2 ,ਪਾਰਟੀ ਸਪੈਸ਼ਲ 2, ਆਈ ਬੀਲੂ 3, ਐਚ.ਸੀ ਨੰ. 7, ਆਰ.ਸੀ 8,ਰੋਇਲ ਸਟੇਜ 3, ਹਰਿਆਣਾ ਸਟੇਟ ਦੀ ਬਰਾਮਦ ਹੋਈ। ਜਿਸ ਨੂੰ ਐਕਸਾਈਜ ਵਿਭਾਗ ਨੇ ਕਬਜੇ ‘ਚ ਲੈ ਕੇ ਥਾਣੇ ਸਦਰ ਵਿਖੇ ਭੇਜ ਦਿੱਤੀ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐਸ.ਸੀ ਜੋਗਿੰਦਰ ਮਸੀਹ, ਐਚ.ਸੀ ਰਣਜੀਤ ਸਿੰਘ, ਐਚ.ਸੀ ਹਰਜੀਤ ਸਿੰਘ, ਕਰਨਬੀਰ ਸਿੰਘ, ਐਚ.ਸੀ ਰਣਜੋਧ ਸਿੰਘ, ਬਲਵਿੰਦਰ ਸਿੰਘ, ਹੇਮ ਸਿੰਘ ਆਦਿ ਹਾਜਰ ਸਨ।

Comments are closed.

COMING SOON .....


Scroll To Top
11