Saturday , 21 April 2018
Breaking News
You are here: Home » TOP STORIES » ਭਾਰਤ ਵੱਲੋਂ ਘੁੱਸਪੈਠ ਵਿਰੁੱਧ ਚੇਤਾਵਨੀ ਚੀਨ ਸਬਰ ਦਾ ਇਮਤਿਹਾਨ ਨਾ ਲਵੇ

ਭਾਰਤ ਵੱਲੋਂ ਘੁੱਸਪੈਠ ਵਿਰੁੱਧ ਚੇਤਾਵਨੀ ਚੀਨ ਸਬਰ ਦਾ ਇਮਤਿਹਾਨ ਨਾ ਲਵੇ

ਸਰਹੱਦ ’ਤੇ ਤਣਾਅ ਵਧਣ ਕਾਰਨ ਭਾਰਤ-ਚੀਨ ਵੱਲੋਂ ਸਰਹੱਦ ’ਤੇ ਫੌਜ ਦੀ ਭਾਰੀ ਤਾਇਨਾਤੀ

image ਨਵੀਂ ਦਿੱਲੀ, 30 ਜੂਨ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਨੇ ਚੀਨ ਘੁੱਸਪੈਠ ਖਿਲਾਫ ਚੇਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਚੀਨ ਭਾਰਤ ਦੇ ਸਬਰ ਦਾ ਇਮਤਿਹਾਨ ਨਾ ਲਵੇ। ਇਸ ਦਰਮਿਆਨ ਪੈਦਾ ਹੋਏ ਵਿਵਾਦ ਕਾਰਨ  ਚੀਨ ਅਤੇ ਭਾਰਤ ਨੇ ਸਰਹੱਦ ’ਤੇ ਫੌਜ ਦੀ ਤਾਇਨਾਤੀ ਵਧਾ ਦਿੱਤੀ ਹੈ। ਦੋਵੇਂ ਦੇਸ਼ ਇੱਕ ਦੂਜੇ ਖਿਲਾਫ ਘਸਪੈਠ ਦੇ ਦੋਸ਼ ਲਗਾ ਰਹੇ ਹਨ। ਭਾਰਤ ਨੇ ਕਿਹਾ ਹੈ ਕਿ ਚੀਨੀ ਸੈਨਿਕ ਭਾਰਤ ਦੇ ਇਲਾਕੇ ਵਿੱਚ ਘੁੱਸਪੈਠ ਕਰ ਰਹੇ ਹਨ। ਚੀਨ ਦਆਰਾ ਡੋਕਲਾਮ ਇਲਾਕੇ ਵਿੱਚ ਸੜਕ ਦੇ ਨਿਰਮਾਣ ਪ੍ਰਤੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਰਤ ਨੇ ਕਿਹਾ ਹੈ ਕਿ ਚੀਨ ਸੰਯਮ ਅਤੇ ਸਥਿਤੀ ਨੂੰ ਬਰਕਰਾਰ ਰੱਖੇ। ਭਾਰਤ ਸਰਕਾਰ ਨੇ ਅਧਿਕਾਰਿਤ ਤੌਰ ’ਤੇ ਕਥਿਤ ਤੌਰ ’ਤੇ ਚੀਨ ਦੀ ਸਰਹੱਦ ਵਿੱਚ ਘਸਪੈਠ ਕਰਨ ਦੇ ਦਾਅਵੇ ਦਾ ਖੰਡਣ ਕਰਦੇ ਹੋਏ ਕਿਹਾ ਹੈ ਕਿ ਘਸਪੈਠ ਚੀਨੀ ਸੈਨਿਕਾਂ ਨੇ ਕੀਤੀ ਸੀ। ਭਾਰਤ ਨੇ ਸਿੱਕਮ ਨਾਲ ਪੈਂਦੇ ਖੇਤਰ ਵਿੱਚ ਚੀਨ ਵੱਲੋਂ ਉਸਾਰੀ ਜਾ ਰਹੀ ਸੜਕ ਉਪਰ ਤਿੱਖਾ ਇਤਰਾਜ ਪ੍ਰਗਟ ਕੀਤਾ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਪੱਤਰ ਵੀ ਲਿਖਿਆ ਗਿਆ ਹੈ। ਚੀਨ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਸੈਨਿਕਾਂ ਨੇ ਉਨ੍ਹਾਂ ਵੱਲੋਂ ਉਸਾਰੀ ਜਾ ਰਹੇ ਸੜਕ ਦੇ ਕੰਮ ਨੂੰ ਰਕਵਾ ਦਿੱਤਾ ਸੀ। 16 ਜੂਨ ਨੂੰ ਇੱਕ ਚੀਨੀ ਟਕੜੀ ਨੇ ਸੜਕ ਬਣਾਉਣ ਲਈ ਡੋਲਕਾਮ ਇਲਾਕੇ ਵਿੱਚ ਘਸਪੈਠ ਕੀਤੀ ਸੀ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਭਟਾਨੀ ਸੈਨਿਕਾਂ ਨੇ ਚੀਨੀ ਦਲ ਨੂੰ ਰੋਕਿਆ ਸੀ। ਸਿੱਕਮ-ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਸੈਨਾ ਪ੍ਰਮਖ ਜਨਰਲ ਬਿਪਨ ਰਾਵਤ ਨੇ ਵੀ ਵੀਰਵਾਰ ਨੂੰ ਗੰਗਟੋਕ ਸਥਿਤ 17 ਮਾਊਂਟੇਨ ਡਿਵੀਜ਼ਨ ਅਤੇ ਕਲਿਮਪੋਂਗ ਸਥਿਤ 27 ਮਾਊਂਟੇਨ ਡਿਵੀਜ਼ਨ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਾਜ਼ਾ ਲਿਆ ਸੀ। ਸੂਤਰਾਂ ਮਤਾਬਕ ਦੋਹਾਂ ਦੇਸ਼ਾਂ ਨੇ ਦੂਰਵਰਤੀ ਸਰਹਦੀ ਖੇਤਰ ’ਤੇ 3-3 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕਰ ਕੇ ਟ੍ਰਾਈ-ਜੰਕਸ਼ਨ ’ਚ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਸੈਨਿਕਾਂ ਦੀ ਤਾਇਨਾਤੀ ਨਾਲ ਸਥਿਤੀ ਕਾਫੀ ਗੰਭੀਰ ਹੋ ਗਈ ਹੈ।

ਚੀਨ ਵੱਲੋਂ ਸੜਕ ਨਿਰਮਾਣ ਕਰਨਾ ਸਮਝੌਤੇ ਦਾ ‘ਸਿਧਾ ਉਲੰਘਣ’ : ਭੂਟਾਨ
ਨਵੀਂ ਦਿੱਲੀ- ਭੂਟਾਨ ਨੇ ਚੀਨ ’ਤੇ ਆਪਣੇ ਸਰਹਦੀ ਖੇਤਰ ‘ਚ ਸੜਕ ਦਾ ਨਿਰਮਾਣ ਕਰ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦਾ ਸਿਧਾ ਉਲੰਘਣ ਕਰਨ ਦਾ ਦੋਸ਼ ਲਗਾਇਆ।ਇਕ ਬਿਆਨ ’ਚ ਭੂਟਾਨ ਨੇ ਚੀਨ ਤੋਂ ਜੋਮਪੇਲਰੀ ਸਥਿਤ ਭੂਟਾਨ ਫੌਜ ਦੇ ਕੈਂਪ ਵਲ ਡੋਕਲਾਮ ਤੋਂ ਗਡੀਆਂ ਦੀ ਆਵਾਜਾਈ ਮਤਾਬਕ ਸੜਕ ਨਿਰਮਾਣ ਰੋਕਣ ਨੂੰ ਵੀ ਕਿਹਾ।

Comments are closed.

COMING SOON .....
Scroll To Top
11