Sunday , 26 May 2019
Breaking News
You are here: Home » NATIONAL NEWS » ਭਾਰਤ-ਰੂਸ ਦਰਮਿਆਨ 8 ਸਮਝੌਤੇ

ਭਾਰਤ-ਰੂਸ ਦਰਮਿਆਨ 8 ਸਮਝੌਤੇ

ਭਾਰਤ ਤੇ ਰੂਸ ਦਰਮਿਆਨ ਸਬੰਧਾਂ ਦਾ ਵਿਸਥਾਰ ਸਮੁੰਦਰ ਤੋਂ ਪੁਲਾੜ ਤਕ : ਮੋਦੀ

ਨਵੀਂ ਦਿੱਲੀ, 5 ਅਕਤੂਬਰ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਗਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੁਲ ਅਠ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਹਨ। ਇਨ੍ਹਾਂ ਵਿਚ ਪੁਲਾੜ, ਪਰਮਾਣੂ ਊਰਜਾ ਦੀ ਸ਼ਾਂਤੀਪੂਰਬਕ ਵਰਤੋਂ, ਰੇਲਵੇ ਸਮੇਤ ਕਈ ਹੋਰ ਖੇਤਰਾਂ ਵਿਚ ਸਹਿਯੋਗ ਸ਼ਾਮਲ ਹਨ। ਇਨ੍ਹਾਂ ਵਿਚ ਐਸ-400 ਰਖਿਆ ਪ੍ਰਣਾਲੀ ਸਮਝੌਤੇ ਨੂੰ ਸਹੀਬਧ ਕਰਨਾ ਵੀ ਸ਼ਾਮਲ ਹੈ।
ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸਮੁੰਦਰ ਤੋਂ ਲੈ ਕੇ ਪੁਲਾੜ ਤਕ ਭਾਰਤ ਤੇ ਰੂਸ ਦਰਮਿਆਨ ਸਬੰਧਾਂ ਦਾ ਵਿਸਥਾਰ ਹੋਵੇਗਾ। ਮੋਦੀ ਨੇ ਕਿਹਾ ਕਿ ਅਤਵਾਦ ਵਿਰੁਧ ਸੰਘਰਸ਼, ਅਫ਼ਗਾਨਿਸਤਾਨ ਤੇ ਇੰਡੋ ਪ੍ਰਸ਼ਾਤ ਦੇ ਘਟਨਾਕ੍ਰਮ, ਜਲਵਾਯੂ ਤਬਦੀਲੀ, ਐਸਸੀਓ, ਬ੍ਰਿਕਸ, ਜੀ-20 ਤੇ ਏਸ਼ਿਅਨ ਜਿਹੇ ਸੰਗਠਨਾਂ ਵਿਚ ਸਹਿਯੋਗ ਕਰਨ ਵਿਚ ਦੋਵਾਂ ਦੇਸ਼ਾਂ ਦੇ ਸਾਂਝੇ ਹਿਤ ਹਨ।ਉਥੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਤਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖ਼ਤਰੇ ਨਾਲ ਨਜਿਠਣ ਲਈ ਭਾਰਤ ਨਾਲ ਸਹਿਯੋਗ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਮਿਸ਼ਨ ‘ਗਗਨਯਾਨ‘ ਵਿਚ ਪੂਰਨ ਸਹਿਯੋਗ ਦੇ ਭਰੋਸੇ ਲਈ ਧੰਨਵਾਦ ਕੀਤਾ। ਪੁਤਿਨ ਨੇ ਅਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।ਪੁਤਿਨ ਅਜ ਵਾਪਸ ਆਪਣੇ ਵਤਨ ਲਈ ਰਵਾਨਾ ਹੋ ਗਏ।

Comments are closed.

COMING SOON .....


Scroll To Top
11