Sunday , 15 December 2019
Breaking News
You are here: Home » EDITORIALS » ਭਾਰਤ ਮਾਤਾ ਦੇ ਮਹਾਨ ਸਪੂਤ ਸਨ ਅਟਲ ਬਿਹਾਰੀ ਵਾਜਪਾਈ

ਭਾਰਤ ਮਾਤਾ ਦੇ ਮਹਾਨ ਸਪੂਤ ਸਨ ਅਟਲ ਬਿਹਾਰੀ ਵਾਜਪਾਈ

ਪੂਰਵ ਪ੍ਰਧਾਨ ਮੰਤਰੀ ਅਤੇ ਆਰ.ਐਸ.ਐਸ., ਭਾਰਤੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਅਟਲ ਬਿਹਾਰੀ ਵਾਜਪਾਈ  ਭਾਰਤ ਮਾਤਾ ਦੇ ਮਹਾਨ ਸਪੂਤ ਸਨ । ਇਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਆਜ਼ਾਦੀ ਤੋਂ ਪਹਿਲਾ ਅਤੇ ਆਜ਼ਾਦੀ ਤੋਂ ਬਾਦ ਵਿਚ ਦੇਸ਼ ਅਤੇ ਦੇਸ਼ ਵਸਿਆ ਦੇ ਕਲਿਆਣ ਵਿਚ ਲਗਾ ਦਿਤੀ । ਉਨ੍ਹਾਂ ਦੇਸ਼ ਦੀ ਸੇਵਾ ਭਾਰਤ ਮਾਤਾ ਦੀ ਸੇਵਾ ਸਮਝ ਕੇ ਕੀਤੀ ਹੈ ਅਤੇ ਦੇਸ਼ ਵਾਸੀਆਂ ਦੀ ਸੇਵਾ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਦੇਸ਼ ਭਗਤੀ ਦੀ ਭਾਵਨਾ ਨਾਲ ਕੀਤੀ ਹੈ ।,ਅਜਿਹੇ ਦੇਸ਼ਭਗਤੀ ਦੀ ਭਾਵਨਾ ਰਖਣ ਵਾਲੇ ਨੇਤਾ ਦਾ ਮਿਲਣਾ ਬਹੁਤ ਮੁਸ਼ਕਿਲ ਹੈ । ਇਨ੍ਹਾਂ ਦਾ ਸਾਡੇ ਵਿਚੋਂ ਚਲੇ ਜਾਣਾ ਸਮੂਹ ਦੇਸ਼ ਅਤੇ ਦੇਸ਼ਵਾਸੀਆਂ ਲਈ ਬਹੁਤ ਜ਼ਿਆਦਾ ਦੁਖ ਦੀ ਗਲ ਹੈ । ਮੈਂ ਕਰੀਬ ਪਿਛਲੇ 60 ਸਾਲਾਂ ਤੋਂ ਆਰ.ਐਸ .ਐਸ .ਅਤੇ ਜਨਸੰਘ ਨਾਲ ਜੁੜਿਆ ਹੋਇਆ ਹਾਂ। ਮੈਂ ਇਨ੍ਹਾਂ ਦੇ ਵਿਅਕਤੀਤਵ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਹੈ ਅਤੇ ਇਨ੍ਹਾਂ ਦੇ ਵਿਚਾਰਾਂ ਨੂੰ ਬਹੁਤ ਬਾਰ ਸੁਣਿਆ ਹੈ। ਇਹ ਸਾਡੇ ਇਲਾਕੇ ਵਿਚ ਜਿਥੇ ਭੀ ਆਉਂਦੇ ਸਨ ,ਲੋਕਾਂ ਦੀ ਭਾਰੀ ਭੀੜ ਇਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਲਈ ਅਤੇ ਇਨ੍ਹਾਂ ਦੇ ਦਰਸ਼ਨਾਂ ਦੀ ਇਕ ਮਾਤਰ ਝਲਕ ਲਈ ਭਜੇ ਜਾਂਦੇ ਸਨ। ਇਹੋ ਜਿਹੇ ਸਨ ਸਾਡੇ ਸਭ ਦੇ ਹਰਮਨ ਪਿਆਰੇ ਨੇਤਾ ਅਟਲ ਬਿਹਾਰੀ ਵਾਜਪਾਈ।
ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ 25 ਦਸੰਬਰ 1924 ਨੂੰ ਮਧਪ੍ਰਦੇਸ਼ ਦੇ ਗਵਾਲੀਅਰ ਵਿਚ ਹੋਇਆ। ਉਨ੍ਹਾਂ ਦੀ ਮਾਤਾ ਜੀ ਸ੍ਰੀ ਮਤੀ ਕ੍ਰਿਸ਼ਨਾ ਦੇਵੀ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਸ੍ਰੀ ਕ੍ਰਿਸ਼ਨਾ ਬਿਹਾਰੀ ਵਾਜਪਾਈ ਪਿੰਡ ਦੇ ਸਕੂਲ ਮਾਸਟਰ ਅਤੇ ਮਹਾਨ ਕਵੀ ਸਨ ,ਮਾਤਾ ਪਿਤਾ ਦੇ ਦਿਤੇ ਸੰਸਕਾਰ ਦਾ ਪ੍ਰਭਾਵ ਵਾਜਪਾਈ ਜੀ ਦੀ ਉਘੀ ਸਖਸ਼ੀਅਤ ਵਿਚੋਂ ਦਿਖਾਈ ਦੇਂਦੇ ਸਨ । ਅਟਲ ਬਿਹਾਰੀ ਵਾਜਪਾਈ ਜੀ ਨੇ ਗਵਾਲੀਅਰ ਦੇ ਗੋਰਖੀ ਗ੍ਰਾਮ ਦੇ ਸਰਕਾਰੀ ਹਾਇਰ ਸਕੈਂਡਰੀ ਸਕੂਲ ਤੋਂ ਸਿਖਿਆ ਗ੍ਰਹਿਣ ਕੀਤੀ ਅਤੇ ਬਾਦ ਵਿਚ ਉਚ ਸਿਖਿਆ ਪ੍ਰਾਪਤ ਕਰਨ ਲਈ ਗਵਾਲੀਅਰ ਵਿਕਟੋਰੀਆ ਕਾਲੇਜ ਗਏ । ਇਨ੍ਹਾਂ ਨੇ ਦਯਾਨੰਦ ਐਂਗਲੋ ਵੈਦਿਕ ਕਾਲੇਜ ਤੋਂ ਪੋਲੀਟੀਕਲ ਸਾਈਂਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ।
ਗਵਾਲੀਅਰ ਦੇ ਆਰਿਆ ਕੁਮਾਰ ਸਭਾ ਤੋਂ ਇਨ੍ਹਾਂ ਨੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਅਤੇ ਇਹ ਉਸ ਸਮੇਂ ਆਰਿਆ ਸਮਾਜ ਦੀ ਯੂਵਾ ਸ਼ਕਤੀ ਮੰਨੇ ਜਾਂਦੇ ਸਨ ਅਤੇ 1944 ਵਿਚ ਇਸ ਸਭਾ ਦੇ ਜਨਰਲ ਸਕਤਰ ਬਣੇ। 1939 ਵਿਚ ਵਾਜਪਾਈ ਜੀ ਰਾਸ਼ਟਰੀ ਸਵੈ ਸੇਵਕ ਸੰਘ (ਆਰ .ਐਸ .ਐਸ.) ਵਿਚ ਸ਼ਾਮਿਲ ਹੋ ਗਏ। ਬਾਬਾ ਸਾਹਿਬ ਆਪਟੇ ਤੋਂ ਪ੍ਰਭਾਵਿਤ ਹੋ ਕੇ 1940 ਤੋਂ 1944 ਦੇ ਵਿਚਕਾਰ ਇਨ੍ਹਾਂ ਨੇ ਆਰ .ਐਸ .ਐਸ . ਸਿਖਲਾਈ ਕੈਂਪ ਤੋਂ ਸਿਖਲਾਈ ਲੈਣ ਤੋਂ ਬਾਦ 1947 ਵਿਚ ਆਰ.ਐਸ.ਐਸ. ਦੇ ਫੁਲ ਟਾਈਮ ਵਰਕਰ ਬਣ ਗਏ । 1942 ਵਿਚ ਉਨ੍ਹਾਂ ਨੇ ਭਾਰਤ ਛਡੋ ਅੰਦੋਲਨ ਵਿਚ ਹਿਸਾ ਲਿਤਾ ਅਤੇ 23 ਦਿਨਾਂ ਲਈ ਜੇਲ ਭੀ ਗਏ।
ਅਟਲ ਬਿਹਾਰੀ ਵਾਜਪਾਈ ਜੀ ਭਾਰਤ ਦੇ 10 ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਹ ਸਭ ਤੋਂ ਪਹਿਲਾ 1996 ਵਿਚ ਪ੍ਰਧਾਨਮੰਤਰੀ ਬਣੇ ਅਤੇ ਇਹ ਸਰਕਾਰ ਸਿਰਫ 13 ਦਿਨ ਹੀ ਚਲੀ ਅਤੇ ਫਿਰ 19 ਮਾਰਚ 1998 ਨੂੰ ਉਹ ਦੂਜੀ ਵਾਰ ਪ੍ਰਧਾਨਮੰਤਰੀ ਬਣੇ ਤੇ ਉਹ 13 ਮਹੀਨੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਰਹੇ ਤੇ ਫਿਰ 13 ਅਕਤੂਬਰ 1999 ਨੂੰ ਤੀਜੀ ਬਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤੇ 2004 ਤਕ ਪੂਰੇ ਪੰਜ ਸਾਲ ਪ੍ਰਧਾਨ ਮੰਤਰੀ ਰਹੇ ਤੇ ਦੇਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ। ਇਸ ਤੋਂ ਇਲਾਵਾ ਵਾਜਪਾਈ ਜੀ ਨੇ ਲੋਕ ਸਭਾ ਦੀਆਂ ਵੋਟਾਂ ਵਿਚ 10 ਵਾਰ ਜਿਤ ਹਾਸਿਲ ਕੀਤੀ, ਜਦੋਂ ਜਨਸੰਘ ਪੂਰੀ ਤਰਾਂ ਖ਼ਤਮ ਹੋ ਚੁਕਿਆਂ ਸੀ ਤਾਂ ਵਾਜਪਾਈ ਜੀ ਨੇ ਜਨਸੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਮ ਨਾਲ 1980 ਵਿਚ ਦੁਆਰਾ ਸਥਾਪਿਤ ਕੀਤਾ ਅਤੇ ਸਾਰੀ ਉਮਰ ਭਾਰਤੀ ਜਨਤਾ ਪਾਰਟੀ ਲਈ ਹੀ ਸਮਰਪਿਤ ਕਰ ਦਿਤੀ । ਅਟਲ ਬਿਹਾਰੀ ਵਾਜਪਾਈ ਜੀ ਨੇ ਵਿਆਹ ਨਹੀਂ ਸੀਂ ਕਰਵਾਇਆ ,ਲੇਕਿਨ ਉਨ੍ਹਾਂ ਨੇ ਬੀ.ਐਨ.ਕੌਲ.ਦੀ ਦੋ ਬੇਟੀਆਂ ਨਮੀਤਾ ਅਤੇ ਨੰਦਿਤਾ ਨੂੰ ਗੋਦ ਲਿਤਾ ਹੋਇਆ ਸੀ।
ਵਾਜਪਾਈ ਜੀ ਨੇ 11 ਅਤੇ 13 ਮਈ 1998 ਨੂੰ ਪੋਖਰਨ ਵਿਚ ਪੰਜ ਭੂਮੀਗਤ ਪਰਮਾਣੂ ਪ੍ਰੀਖਣ ਵਿਸਫੋਟ ਕਰਕੇ ਭਾਰਤ ਨੂੰ ਪਰਮਾਣੂ ਸ਼ਕਤੀ ਸੰਪੰਨ ਦੇਸ਼ ਘੋਸ਼ਿਤ ਕੀਤਾ। 19 ਫਰਵਰੀ 1999 ਨੂੰ ਪਾਕਿਸਤਾਨ ਨਾਲ ਵਧੀਆ ਅਤੇ ਚੰਗੇ ਸੰਬੰਧਾ ਵਿਚ ਸੁਧਾਰਾਂ ਦੀ ਪਹਿਲ ਕਰਦੇ ਹੋਏ ਸਦਾ-ਏ-ਸਰਹਦ ਨਾਮ ਤੋਂ ਦਿਲੀ ਤੋਂ ਲਾਹੌਰ ਤਕ ਬਸ ਸੇਵਾ ਦੀ ਸ਼ੁਰੂਆਤ ਕੀਤੀ। ਕਾਵੇਰੀ ਜਲ ਵਿਵਾਦ ਨੂੰ ਭੀ ਹਲ ਕੀਤਾ ਜਿਹੜਾ ਪਿਛਲੇ 100 ਸਾਲਾਂ ਤੋਂ ਜ਼ਿਆਦਾ ਪੁਰਾਣ ਸੀ।
1951 ਵਿਚ ਇਹ ਭਾਰਤੀ ਜਨਸੰਘ ਦੇ ਸੰਸਥਾਪਕ ਮੇਂਬਰ ਬਣੇ ਅਤੇ 1947 ਵਿਚ ਪਹਿਲੀ ਬਾਰ ਲੋਕ ਸਭਾ ਦੇ ਮੇਂਬਰ ਬਣੇ ਅਤੇ 2004 ਵਿਚ 14 ਵੀ ਲੋਕਸਭਾ ਚੋਣਾਂ ਦੌਰਾਨ 10ਵੀਂ ਵਾਰ ਲੋਕਸਭਾ ਦੇ ਮੇਂਬਰ ਬਣੇ।
ਅਟਲ ਬਿਹਾਰੀ ਵਾਜਪਾਈ ਜੀ ਨੂੰ 1992 ਵਿਚ ਪਦਮ ਵਿਭੂਸ਼ਣ ਪੁਰਸਕਾਰ ਮਿਲਿਆ ਅਤੇ 25 ਦਸੰਬਰ 2014 ਨੂੰ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਗਈ ਅਤੇ 27 ਮਾਰਚ 2015 ਨੂੰ ਉਨ੍ਹਾਂ ਨੂੰ ਇਹ ਪੁਰਸਕਾਰ ਦਿਤਾ ਗਿਆ। ਅਜ ਦੇਸ਼ ਦਾ ਅਨਮੋਲ ਹੀਰਾ, ਗਿਆਨ ਦਾ ਸੂਰਜ, ਸਾਡਾ ਹਰਮਨ ਪਿਆਰਾ ਲੀਡਰ ਅਜ ਸਾਡੇ ਤੋਂ ਸਦਾ ਸਦਾ ਲਈ ਦੂਰ ਹੋ ਗਿਆ ਹੈ। ਅਟਲ ਬਿਹਾਰੀ ਵਾਜਪਾਈ ਭਾਵੇ ਸਰੀਰਿਕ ਤੋਰ ਤੇ ਸਾਡੇ ਪਾਸੋਂ ਵਿਦਾ ਹੋ ਗਏ ਹਨ,ਪ੍ਰੰਤੂ ਉਨ੍ਹਾਂ ਦੀ ਉਘੀ ਸਖਸ਼ੀਅਤ ਦੇ ਅਨੇਕਾਂ ਰੂਪਾਂ ਨੂੰ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਵਲੋਂ ਦੇਸ਼ ਤੇ ਦੇਸ਼ਵਾਸੀਆਂ ਲਈ ਕੀਤੇ ਕਲਿਆਣ ਦੇ ਕੰਮ ਸਾਡੇ ਅੰਗ ਸੰਗ ਰਹਿਣਗੇ ਅਤੇ ਦੇਸ਼ ਲਈ ਦਿਤੀਆਂ ਗਈ ਦੇਣਾ ਨੂੰ ਸਦਾ ਲਈ ਯਾਦ ਰਖਿਆ ਜਾਵੇਗਾ।

Comments are closed.

COMING SOON .....


Scroll To Top
11