Sunday , 19 November 2017
Breaking News
You are here: Home » INTERNATIONAL NEWS » ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਨੂੰ ਤਿਆਰ ਪਾਕਿ

ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਨੂੰ ਤਿਆਰ ਪਾਕਿ

image ਇਸਲਾਮਾਬਾਦ, 10 ਜੁਲਾਈ –  ਕੰਟਰੋਲ ਰੇਖਾ ਉਤੇ ਚਲ ਰਹੇ ਤਣਾਅ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਦਾ ਵਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਸ਼ਾਂਤੀ ਬਹਾਲ ਕਰਨ ਲਈ ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਬਾਕੀ ਮੁਦਿਆਂ ਨੂੰ ਹਲ ਕਰਨ ਲਈ ਭਾਰਤ ਨਾਲ ਗਲਬਾਤ ਕਰਨਾ ਚਾਹੁੰਦਾ ਹੈ।ਇਕ ਅਖਬਾਰ ਮੁਤਾਬਕ ਉਨ੍ਹਾਂ ਨੇ ਭਾਰਤ ਉਤੇ ਕਸ਼ਮੀਰ ਵਿਚ ਮਨੁਖੀ ਅਧਿਕਾਰਾਂ ਦੀ ਉਲੰਘਣਾਂ ਤੋਂ ਧਿਆਨ ਹਟਾਉਣ ਲਈ ਕੰਟਰੋਲ ਰੇਖਾ ਉਤੇ ਤਣਾਅ ਵਧਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ ਵਿਚ, ਭਾਰਤ ਨੇ 450 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਕਈ ਨਿਰਦੋਸ਼ ਲੋਕਾਂ ਦੀ ਹਤਿਆ ਕਰ ਦਿੱਤੀ। ਅਜੀਜ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਬਕਾਇਆ ਮੁਦਿਆਂ ਨੂੰ ਸੁਲਝਾਉਣ ਲਈ ਭਾਰਤ ਨਾਲ ਗਲਬਾਤ ਕਰਨਾ ਚਾਹੁੰਦਾ ਸੀ ਤਾਂਕਿ ਇਸ ਖੇਤਰ ਵਿਚ ਸ਼ਾਂਤੀ ਬਹਾਲ ਹੋ ਸਕੇ।

Comments are closed.

COMING SOON .....
Scroll To Top
11