Tuesday , 23 April 2019
Breaking News
You are here: Home » INTERNATIONAL NEWS » ਭਾਰਤ ਦੇ ਵਿਕਾਸ ਅਤੇ ਹੋਰ ਲੋੜਾਂ ਲਈ ਨੀਦਰਲੈਂਡ ਕੁਦਰਤੀ ਸਾਂਝੀਦਾਰ : ਮੋਦੀ

ਭਾਰਤ ਦੇ ਵਿਕਾਸ ਅਤੇ ਹੋਰ ਲੋੜਾਂ ਲਈ ਨੀਦਰਲੈਂਡ ਕੁਦਰਤੀ ਸਾਂਝੀਦਾਰ : ਮੋਦੀ

ਦੋਹਾਂ ਦੇਸ਼ਾਂ ਵੱਲੋਂ ਤਿੰਨ ਸਮਝੌਤਿਆਂ ’ਤੇ ਦਸਤਖਤ

image ਦਾ ਹੇਗ, 27 ਜੂਨ- ਤਿੰਨ ਦੇਸ਼ਾਂ ਦੀ ਯਾਤਰਾ ਦੇ ਅੰਤਿਮ ਪੜਾਅ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਨੀਦਰਲੈਂਡ ਪਹੁੰਚੇ। ਨੀਦਰਲੈਂਡ ਦੀ ਰਾਜਧਾਨੀ ਦਾ ਹੇਗ ਵਿਖੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਹਮਰੁਤਬਾ ਡੱਚ ਪ੍ਰਧਾਨ ਮੰਤਰੀ ਸ੍ਰੀ ਮਾਰਕ ਰੂਟ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਦਵੱਲੇ ਸਬੰਧਾਂ ਬਾਰੇ ਗੱਲਬਾਤ ਹੋਈ ਅਤੇ ਤਿੰਨ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਸਾਂਝੇ ਬਿਆਨ ਵਿੱਚ ਸ੍ਰੀ ਮੋਦੀ ਨੇ ਨੀਦਰਲੈਂਡ ਨੂੰ ਭਾਰਤ ਦੇ ਵਿਕਾਸ ਅਤੇ ਲੋੜਾਂ ਦਾ ਕੁਦਰਤੀ ਸਾਂਝੇਦਾਰ ਕਰਾਰ ਦਿੱਤਾ। ਨੀਦਰਲੈਂਡ ਅਤੇ ਭਾਰਤ ਦਰਮਿਆਨ ਕਾਰੋਬਾਰੀ ਸਬੰਧ ਬਹੁਤ ਪੁਰਾਣੇ ਹਨ। ਇਸ ਸਾਲ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ। ਜੂਨ 2015 ਵਿੱਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਠੀਕ ਦੋ ਸਾਲਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਜੂਨ ਮਹੀਨੇ ਹੀ ਨੀਦਰਲੈਂਡ ਪਹੁੰਚੇ ਹਨ। ਆਪਣੇ ਸਾਂਝੇ ਬਿਆਨ ਵਿੱਚ ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੇ ਦੌਰੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਤੋਂ ਪਹਿਲਾਂ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਰੂਟ ਨੇ ਭਾਰਤ ਨਾਲ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਵਿੱਚ ਭਾਰਤ ਇੱਕ ਮਜ਼ਬੂਤ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ। ਸਵਾ ਕਰੋੜ ਦੀ ਆਬਾਦੀ ਵਾਲੇ ਭਾਰਤ ਵਿੱਚ ਬਾਜ਼ਾਰ ਦੀਆਂ ਬਹੁਤ ਹੀ ਵਧੇਰੇ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੁਆਰਾ ਜਲਵਾਯੂ ਪਰਿਵਰਤਨ, ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਅੱਤਵਾਦ ਦੇ ਖਿਲਾਫ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਇਸ ਮੌਕੇ ’ਤੇ ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਦਵੱਲੇ ਸਬੰਧਾਂ ’ਤੇ ਵਧੇਰੇ ਧਿਆਨ ਦੇ ਕੇ ਅੱਗੇ ਵਧਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਲਈ ਨੀਦਰਲੈਂਡ 5ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਦਾ ਆਧਾਰ ਰਿਹਾ ਹੈ ਅਤੇ ਪਿਛਲੇ 3 ਸਾਲਾਂ ’ਚ ਉਹ ਇਸ ਮਾਮਲੇ ਵਿੱਚ ਤੀਜੇ ਨੰਬਰ ’ਤੇ ਆ ਗਿਆ ਹੈ। ਦਵੱਲੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਿੰਨ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ।

Comments are closed.

COMING SOON .....


Scroll To Top
11