Monday , 17 February 2020
Breaking News
You are here: Home » PUNJAB NEWS » ਭਾਰਤ ਦੇ ਉਪ-ਰਾਸ਼ਟਰਪਤੀ ਦੁਆਰਾ ਐਲ.ਪੀ.ਯੂ. ਦੀ 9ਵੀਂ ਕੰਵੋਕੇਸ਼ਨ ਨੂੰ ਸੰਬੋਧਨ

ਭਾਰਤ ਦੇ ਉਪ-ਰਾਸ਼ਟਰਪਤੀ ਦੁਆਰਾ ਐਲ.ਪੀ.ਯੂ. ਦੀ 9ਵੀਂ ਕੰਵੋਕੇਸ਼ਨ ਨੂੰ ਸੰਬੋਧਨ

ਭਾਰਤ ਦੇ ਵਿਸ਼ਵ ਗੁਰੁ ਹੋਣ ਦੇ ਪੁਰਾਤਨ ਗੌਰਵ ਨੂੰ ਫਿਰ ਤੋਂ ਪ੍ਰਾਪਤ ਕਰਣ ਲਈ ਪ੍ਰਾਈਵੇਟ ਸੈਕਟਰ ਨੂੰ ਖਾਸ ਭੂਮਿਕਾ ਨਿਭਾਉਂਣੀ ਹੋਵੇਗੀ : ਸ਼੍ਰੀ ਨਾਇਡੂ

ਜਲੰਧਰ, 22 ਅਕਤੂਬਰ- ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ ਸ਼੍ਰੀ ਮੁੱਪਵਰਾਪੁ ਵੇਂਕਿਆ ਨਾਇਡੂ ਅੱਜ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਪੁੱਜੇ ਜਿੱਥੇ ਉਹਨਾਂ ਨੇ ਸ਼੍ਰੀ ਬਦਲੇਵ ਰਾਜ ਮਿਤਲ ਯੂਨੀਪੋਲਿਸ ਆੱਡੀਟੋਰਿਅਮ ਵਿੱਚ ਆਜੋਜਿਤ ਯੂਨਿਵਰਸਿਟੀ ਦੇ 9ਵੇਂ ਸਾਲਾਨਾ ਵਿਸ਼ਾਲ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਿੱਤਾ ਜਿੱਸ ਵਿੱਚ ਹਜਾਰਾਂ ਵਿਦਿਆਰਥੀਆਂ ਨੇ ਡਿਗਰਿਆਂ ਅਤੇ ਡਿਪਲੋਮੇ ਪ੍ਰਾਪਤ ਕੀਤੇ। ਸ਼੍ਰੀ ਨਾਇਡੂ ਨੇ ਨਾ ਕੇਵਲ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਹੀ ਕੀਤਾ ਅਪਿਤੁ ਉਹਨਾਂ ਨੇ 54 ਵਿਦਿਆਰਥੀਆਂ ਨੂੰ ਪੀ ਐਚ ਡੀ ਦੀ ਡਿਗਰੀ ਅਤੇ 98 ਮੇਧਾਵੀ ਵਿਦਿਆਰਥੀਆਂ ਨੂੰ ਗੋਲਡ ਮੇਡਲ ਵੀ ਪ੍ਰਦਾਨ ਕੀਤੇ। ਕਨਵੋਕੇਸ਼ਨ ਵਿੱਚ ਅੰਤਰਾਰਾਸ਼ਟਰੀ ਅਖੰਡਤਾ ਦੀ ਝਲਕ ਵੇਖਣ ਨੂੰ ਮਿਲੀ ਜਦੋਂ 70 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਉਹਨਾਂ ਦੇ ਭਾਰਤੀ ਸਹਪਾਠੀਆਂ ਦੇ ਨਾਲ-ਨਾਲ ਡਿਗਰੀ/ਪ੍ਰਮਾਣ ਪੱਤਰ ਮਿਲੇ। ਇਸ ਯਾਦਗਾਰੀ ਮੌਕੇ ਉ੍ਯ੍ਯ੍ਯੱਤੇ ਡਿਗਰੀਆਂ ਪ੍ਰਾਪਤ ਕਰਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਆਪਣੇ ਬੱਚੀਆਂ ਨੂੰ ਮਾਣਯੋਗ ਉਪ-ਰਾਸ਼ਟਰਪਤੀ ਸਾਹਿਬ ਦੀ ਹਾਜਰੀ ਵਿੱਚ ਡਿਗਰੀਆਂ ਪ੍ਰਾਪਤ ਕਰਦੇ ਵੇਖਿਆ। ਸਮਾਰੋਹ ਦੇ ਦੌਰਾਨ ਵੀਵੀਆਈਪੀ ਦੀ ਇੱਕ ਵੱਡੀ ਹਾਜਰੀ ਹੋਣ ਦੇ ਕਾਰਨ, ਇਸ ਮੌਕੇ ਉ੍ਯ੍ਯ੍ਯੱਤੇ ਪੂਰਾ ਪ੍ਰਸ਼ਾਸਨ ਕੈਂਪਸ ਦੇ ਆਸਪਾਸ ਸੁਰੱਖਿਆ ਵਿਵਸਥਾ ਦੀ ਦੇਖ-ਰੇਖ ਵਿੱਚ ਸ਼ਾਮਿਲ ਰਿਹਾ।
ਭਾਰਤ ਦੀ ਗੋਲਡਨ ਸਟੇਟ ਪੰਜਾਬ ’ਚ ਪਹੁੰਚ ਕੇ ਅਪਣੀ ਖੁਸ਼ੀ ਵਿਖਾਉਂਦਿਆਂ ਉਪ-ਰਾਸ਼ਟਰਪਤੀ ਸ਼੍ਰੀ ਵੇਂਕਿਆ ਨਾਇਡੂ ਨੇ ਸਾਰਿਆਂ ਨੂੰ ਪੰਜਾਬੀ ਭਾਸ਼ਾ ’ਚ ਆਪਣੇ ਇੱਕ ਲਾਈਨ ਵਾਲੇ ਅੰਦਾਜ ਵਿੱਚ ਸੰਬੋਧਿਤ ਕੀਤਾ-‘ਸਤਿ ਸ਼੍ਰੀ ਅਕਾਲ, ਅੱਜ ਦਿਆਂ ਮੁਬਾਰਕਾਂ, ਇੱਥੇ ਆਕੇ ਮੈਂ ਵਧੇਰਾ ਖੁਸ਼ ਹਾਂ’। ਮੈਂ ਐਲ ਪੀ ਯੂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਇੱਹ ਉਤਸਾਹ, ਉਮੰਗਾਂ, ਅਤੇ ਨਵੀਨਤਾਵਾਂ ਨਾਲ ਭਰੀ ਯੁਵਾ ਯੁਨੀਵਰਸਿਟੀ ਹੈ। ਇੱਹ ਵਿਦਿਆਰਥੀਆਂ ਨੂੰ ਕੁਆਲਿਟੀ ਭਰੀ ਸਿੱਖਿਆ ਪ੍ਰਦਾਨ ਕਰਨ ਲਈ ਬਚਨਵਧ ਹੈ। ਜਿਸ ਨਾਲ 21ਵੀਂ ਸਦੀ ’ਚ ਉਹ ਵੈਸ਼ਵਿਕ ਸਮਾਜ ਦੀ ਚੁਣੌਤਿਆਂ ਦਾ ਸਾਹਮਣਾ ਕਰਨ ਲਈ ਕਾਬਿਲ ਹੋ ਜਾਣਗੇ। ਸਹੀ ਸਿੱਖਿਆ ਯੁਵਾਵਾਂ ਨੂੰ ਦੇਸ਼ ਦੀ ਮਟੀਰਿਅਲ ਤਰੱਕੀ ਵੱਲ ਹੋਰ ਵਧਾਉਂਦੀ ਹੈ ਅਤੇ ਨਾਲ-ਨਾਲ ਦੇਸ਼ ਦੀ ਸਾਂਸਕ੍ਰਤਿਕ ਅਤੇ ਆਤਮਿਕ ਵਿਰਾਸਤ ਨੂੰ ਵੀ ਕਾਇਮ ਰੱਖਦੀ ਹੈ।
ਸਿੱਖਿਆ ਦੀ ਮਹਤਵਪੂਰਣ ਭੂਮਿਕਾ ਬਾਰੇ ਦਸਦਿਆਂ ਸ਼੍ਰੀ ਨਾਇਡੂ ਨੇ ਕਿਹਾ-‘ਕਿਸੇ ਵੀ ਰਾਸ਼ਟਰ ਦੇ ਸਮਾਜਿਕ ਅਤੇ ਆਰਥਿਕ ਬਦਲਾਵ ਲਈ ਸਿੱਖਿਆ ਮੁੱਖ ਸਰੋਤ ਹੈ ਅਤੇ ਇਹ ਸਮਾਜ ’ਚ ਗਿਆਨ ਵਧਾਉਣ ਲਈ ਫਾਉਂਡੇਸ਼ਨ ਦਾ ਕਮ ਕਰਦੀ ਹੈ। ਉਹਨਾਂ ਕਿਹਾ ਕਿ ਸਿੱਖਿਆ ਦਾ ਮੁੱਖ ਮੰਤਵ ਭਾਰਤ ਦੇ ਪ੍ਰਾਚੀਨ ਗੌਰਵ ਨੂੰ ਫਿਰ ਤੋ ਸਥਾਪਿਤ ਕਰਨਾ ਹੈ। ਭਾਰਤ ਕਦੇ ਵਿਸ਼ਵ ਗੁਰੁ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ ਸਾਡੀ ਯੂਨੀਵਰਸਿਟੀਆਂ ਸੇਂਟਰ ਆੱਫ ਐਕਸੀਲੇਂਸ ਹੁੰਦਿਆਂ ਸਨ। ਭਾਰਤ ਦੇ ਇੱਸ ਵਿਸ਼ਵਗੁਰੁ ਹੋਣ ਦੇ ਗੌਰਵ ਨੂੰ ਫਿਰ ਤੋਂ ਪ੍ਰਾਪਤ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਮਹਤਵਪੂਰਣ ਭੂਮਿਕਾ ਨਿਭਾਉਣੀ ਹੋਵੇਗੀ। ਐਲ ਪੀ ਯੂ ਦੇ ਖਾਸ ਗੁਣਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਹ ਜਾਣ ਦਿਆਂ ਬਹੁਤ ਖੁਸ਼ ਹਾਂ ਕਿ ਯੁਨੀਵਰਸਿਟੀ ਅਪਣੇ ਵਿਦਿਆਰਥੀਆਂ ਦਾ ਪੂਰਾ ਵਿਕਾਸ ਕਰਦੀ ਹੈ ਅਤੇ ਇਸ ਵਾਸਤੇ ਖੇਡ-ਕੂਦ, ਸਾਂਸਕ੍ਰਤਿਕ ਗਤਿਵਿਧਿਆਂ, ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਆਦਿ ਤੇ ਪੂਰਾ ਜੋਰ ਦਿੰਦੀ ਹੈ। ਮਹਿਲਾਵਾਂ ਵਾਸਤੇ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਿਲਾਵਾਂ ਨੂੰ ਸਿੱਖਿਆ ਦੇਣ ਦਾ ਮਤਲਬ ਹੈ ਕਿ ਸਾਰੇ ਦੇਸ਼ ਨੂੰ ਸਿੱਖਿਆ ਪ੍ਰਦਾਨ ਕਰਨਾ। ਮਹਿਲਾਵਾਂ ਨੂੰ ਲਗਾਤਾਰ ਪ੍ਰੇਰਣਾ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਹਮੇਸ਼ਾ ਅਪਣੀ ਮਾਤਾ, ਮਾਤਰ ਭਾਸ਼ਾ, ਮਾਤਰ ਭੂਮੀ, ਜਨਮਸਥਾਨ ਅਤੇ ਗੁਰੁਆਂ ਨੂੰ ਯਾਦ ਰਖਣਾ ਚਾਹਿਦਾ ਹੈ।
ਸਮਾਰੋਹ ਵਿੱਚ ਮਾਣਯੋਗ ਉਪ-ਰਾਸ਼ਟਰਪਤੀ ਦੇ ਨਾਲ ਮੁਖ ਮੰਚ ’ਤੇ ਇਡਸਟਰੀ ਅਤੇ ਕਾਮਰਸ ਦੇ ਕੇਬਿਨੇਟ ਮੰਤਰੀ (ਪੰਜਾਬ) ਸ਼੍ਰੀ ਸੁੰਦਰ ਸ਼ਾਮ ਅਰੋੜਾ ਦਿਨ ਦੇ ਮਾਣਯੋਗ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ। ਉਹਨਾਂ ਦੇ ਨਾਲ ਲਵਲੀ ਗਰੁਪ ਦੇ ਚੈਅਰਮੇਨ ਸ਼੍ਰੀ ਰਮੇਸ਼ ਮਿਤਲ, ਐਲ ਪੀ ਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿਤਲ ਅਤੇ ਪ੍ਰੋ. ਚਾਂਸਲਰ ਸ਼੍ਰੀਮਤੀ ਰਸ਼ਮੀ ਮਿਤਲ ਮੰਚ ਉ੍ਯ੍ਯੱਤੇ ਵਿਰਾਜਮਾਨ ਸਨ। ਪੰਡਾਲ ’ਚ ਮੌਜੂਦ ਹੋਰ ਮਹਤਵਪੂਰਣ ਵਿਅਕਤੀਆਂ ’ਚ ਵਾਈਸ ਚੈਅਰਮੇਨ ਸ਼੍ਰੀ ਨਰੇਸ਼ ਮਿਤਲ, ਵਾਈਸ ਚਾਂਸਲਰ ਪ੍ਰੋ. ਡਾ. ਰਮੇਸ਼ ਕੰਵਰ ਅਤੇ ਸਾਂਸਦ ਸ਼ਵੇਤ ਮਲਿਕ, ਐਮ ਐਲ ਏ ਸੋਮ ਪ੍ਰਕਾਸ਼ ਸਹਿਤ ਕਈ ਹੋਰ ਉੱਚ ਪਦਵਿਆਂ ਤੇ ਆਸੀਨ ਨੇਤਾ ਅਤੇ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਐਲ ਪੀ ਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿਤਲ ਨੇ ਸ਼੍ਰੀ ਨਾਇਡੂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਵੇਖਦਿਆਂ ਅਪਣੀ ਖੁਸ਼ੀ ਜਾਹਿਰ ਕੀਤੀ ਅਤੇ ਦਸਿਆ ਕੀ ਡਿਗਰੀਆਂ ਪ੍ਰਾਪਤ ਕਰਣ ਵਾਲਿਆਂ ’ਚ 3000 ਤੋਂ ਵੱਧ ਵਿਦਿਆਰਖੀ ਸ਼੍ਰੀ ਨਾਇਡੂ ਦੇ ਰਾਜ ਤੋਂ ਸੰਬੰਧਿਤ ਹਨ। ਐਲ ਪੀ ਯੂ ਦੀ ਵਿਰਾਸਤ ਬਾਰੇ ਦਸਦਿਆਂ ਸ਼੍ਰੀ ਮਿਤਲ ਨੇ ਦਸਿਆ ਕਿ ਐਲ ਪੀ ਯੂ ਦੇ ਸਾਬਕਾ ਵਿਦਿਆਰਥੀ ਚੰਗੇ ਉ੍ਯਧੱਮੀ ਹਨ ਜਾਂ ਫਿਰ ਸੰਸਾਰ ਦਿਆਂ ਟਾੱਪ ਕੰਪਨਿਆਂ ਜਿਵੇਂ ਕਿ ਗੁਗਲ, ਮਾਇਕ੍ਰੋਸੋਫਟ ਆਦਿ ’ਚ ਕਮ ਕਰ ਰਹੇ ਹਨ। ਐਲ ਪੀ ਯੂ ਨੇ ਹਾਲ ਹੀ ’ਚ ਅਮਰੀਕਾ, ਇੰਗਲੈਂਡ, ਆੱਸਟ੍ਰੇਲਿਆ ਆਦਿ ਦੇ ਕਈ ਸ਼ਹਿਰਾਂ ’ਚ ਸਾਬਕਾ ਵਿਦਿਆਰਥੀਆਂ ਦੀ ਮੀਟੀਂਗ ਕੀਤੀ ਹੈ। ਸ਼੍ਰੀ ਮਿਤਲ ਨੇ ਐਲ ਪੀ ਯੂ ਨੂੰ ਮਿਲੀ ਭਾਰਤ ਸਰਕਾਰ ਦੀ ਟਾੱਪ ‘ਐਨਆਈਆਰਐਫ’, ਸਵੱਛ ਭਾਰਤ, ਆਈਸੀਏਆਰ ਰੈਂਕਿੰਗ ਦਾ ਜਿਕਰ ਕਰਦਿਆਂ ਦਸਿਆ ਕਿ ਐਲ ਪੀ ਯੂ ਭਾਰਤ ਦੀ ਖਾਸ ਯੂਨੀਵਰਸੀਟੀ ਘੋਸ਼ਿਤ ਹੋਈ ਹੈ। ਵਾਸਤਵ ’ਚ ਐਲਪੀਯੂ ਵਿੱਚ ਕਨਵੋਕੇਸ਼ਨ ਹਮੇਸ਼ਾ ਜਿਕਰਯੋਗ ਰਹੀ ਹੈ ਕਿਉਂਕਿ ਇਸਨੂੰ ਸੰਬੋਧਨ ਕਿਸੇ ਨਾ ਕਿਸੇ ਹੋਰ ਰਾਸ਼ਟਰ ਦੇ ਪ੍ਰਮੁੱਖ ਜਾਂ ਰਾਸ਼ਟਰੀ/ਅੰਤਰਰਾਸ਼ਟਰੀ ਮਹੱਤਵ ਦੇ ਲੀਡਰ ਹੀ ਕਰਦੇ ਆ ਰਹੇ ਹਨ। ਇਸ ਤਰ੍ਹਾਂ ਦੇ ਮਹੱਤਵਪੂਰਣ ਸੰਬੋਧਨ ਤੋਂ ਵਿਦਿਆਰਥੀਆਂ ਦੇ ਜੀਵਨ ਦੇ ਨਵੇਂ ਪੜਾਅ ਵਿੱਚ ਪਰਵੇਸ਼ ਕਰਣ ਤੋਂ ਪਹਿਲਾਂ ਹੀ ਵਿਵਹਾਰਕ ਵਿਚਾਰਾਂ ਦਾ ਪ੍ਰਭਾਵ ਪੈ ਜਾਂਦਾ ਹੈ। ਇਸ ਤੋਂ ਪਹਿਲਾਂ ਦੀ ਕਨਵੋਕੇਸ਼ਨ ਵਿੱਚ ਭਾਰਤ, ਮਾਰੀਸ਼ਸ, ਲੇਸੋਥੋ ਕਿੰਗਡਮ, ਡੋਮਿਨਿਕਾ ਰਿਪਬਲਿਕ (ਉ੍ਯ੍ਯ੍ਯ੍ਯੱਤਰੀ ਅਮਰੀਕਾ), ਅਫਗਾਨਿਸਤਾਨ ਰਾਸ਼ਟਰਾਂ ਦੇ ਕਈ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀ ਅਤੇ ਨੋਬੇਲ ਸ਼ਾਂਤੀ ਐਵਾਰਡ ਪ੍ਰਾਪਤਕਰਤਾ 14ਵੇਂ ਦਲਾਈ ਲਾਮਾ ਵੱਖ-ਵੱਖ ਕੰਵੋਕੇਸ਼ਨ ਦੇ ਦੌਰਾਨ ਐਲ ਪੀ ਯੂ ਦੇ ਕਈ ਹਜਾਰਾਂ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਚੁੱਕੇ ਹਨ।

Comments are closed.

COMING SOON .....


Scroll To Top
11